ਤੁਨੀਸ਼ਾ ਸ਼ਰਮਾ ਆਤਮਹੱਤਿਆ ਮਾਮਲਾ: ਸਾਥੀ ਅਦਾਕਾਰ ਸ਼ੀਜ਼ਾਨ ਖ਼ਾਨ ਗ੍ਰਿਫ਼ਤਾਰ

ਪਾਲਘਰ (ਮਹਾਰਾਸ਼ਟਰ)(ਸਮਾਜ ਵੀਕਲੀ): ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੀ ਪੁਲੀਸ ਨੇ ਟੈਲੀਵਿਜ਼ਨ ਅਭਿਨੇਤਰੀ ਤੁਨੀਸ਼ਾ ਸ਼ਰਮਾ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ‘ਚ 27 ਸਾਲਾ ਸਹਿ-ਅਦਾਕਾਰ ਸ਼ੀਜ਼ਾਨ ਐੱਮ. ਖਾਨ ਨੂੰ ਗ੍ਰਿਫਤਾਰ ਕੀਤਾ ਹੈ। ਸ਼ਰਮਾ (21) ਨੇ ਸ਼ਨਿਚਵਾਰ ਨੂੰ ਵਸਈ ਇਲਾਕੇ ‘ਚ ਸੀਰੀਅਲ ਦੇ ਸੈੱਟ ‘ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸ਼ਰਮਾ ਦੀ ਮਾਂ ਦੀ ਸ਼ਿਕਾਇਤ ‘ਤੇ ਵਾਲਿਵ ਪੁਲੀਸ ਨੇ ਮ੍ਰਿਤਕ ਦੇ ਨਾਲ ਕੰਮ ਕਰਨ ਵਾਲੇ ਅਭਿਨੇਤਾ ਸ਼ੀਜ਼ਾਨ ਤੇ ਧਾਰਾ 306 (ਖੁਦਕੁਸ਼ੀ ਲਈ ਉਕਸਾਉਣ) ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

 

Previous articleਦੂਜਾ ਟੈਸਟ ਤੇ ਚੌਥਾ ਦਿਨ: ਅਸ਼ਵਿਨ ਤੇ ਅਈਅਰ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾਇਆ, ਲੜੀ 2-0 ਨਾਲ ਜਿੱਤੀ
Next articleਅਮਰੀਕਾ: ਮਿਕੀ ਹੋਥੀ ਕੈਲੀਫੋਰਨੀਆ ਦੇ ਪਹਿਲੇ ਸਿੱਖ ਮੇਅਰ ਬਣੇ