ਦੂਜਾ ਟੈਸਟ ਮੈਚ: ਨਿਊਜੀਲੈਂਡ ਦੇ ਐਜਾਜ਼ ਨੇ ਸਾਰੀਆਂ ਦਸ ਵਿਕਟਾਂ ਲੈ ਕੇ ਇਤਿਹਾਸ ਸਿਰਜਿਆ

ਮੁੰਬਈ (ਸਮਾਜ ਵੀਕਲੀ): ਮੁੰਬਈ ਵਿਚ ਜਨਮੇ ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਸਪਿੰਨਰ ਐਜਾਜ਼ ਪਟੇਲ ਨੇ ਭਾਰਤੀ ਪਾਰੀ ਦੀਆਂ ਸਾਰੀਆਂ ਦਸ ਵਿਕਟਾਂ ਲੈ ਕੇ ਇਤਿਹਾਸ ਸਿਰਜ ਦਿੱਤਾ ਪਰ ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਵੀ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਨਿਊਜ਼ੀਲੈਂਡ ਦੀ ਪਾਰੀ 62 ਦੌੜਾਂ ’ਤੇ ਹੀ ਖਤਮ ਕਰ ਦਿੱਤੀ ਅਤੇ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ਵਿਚ 263 ਦੌੜਾਂ ਦੀ ਵੱਡੀ ਬੜ੍ਹਤ ਦਿਵਾਈ। ਨਿਊਜ਼ੀਲੈਂਡ ਟੀਮ ਫਾਲੋਆਨ ਨਹੀਂ ਬਚਾ ਸਕੀ ਸੀ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦੁਬਾਰਾ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ। ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਦੂਜੀ ਪਾਰੀ ਵਿਚ ਬਿਨਾ ਕਿਸੇ ਨੁਕਸਾਨ ਤੋਂ 69 ਦੌੜਾਂ ਬਣਾ ਲਈਆਂ ਸਨ।

ਪਹਿਲੀ ਪਾਰੀ ਵਿਚ ਸੈਂਕੜੇ ਮਾਰਨ ਵਾਲੇ ਮਾਯੰਕ ਅਗਰਵਾਲ 38 ਅਤੇ ਚੇਤੇਸ਼ਵਰ ਪੁਜਾਰਾ 29 ਦੌੜਾਂ ਬਣਾ ਕੇ ਖੇਡ ਰਹੇ ਹਨ। ਭਾਰਤ ਕੋਲ ਹੁਣ 332 ਦੌੜਾਂ ਦੀ ਵੱਡੀ ਬੜ੍ਹਤ ਹੈ ਜਦਕਿ ਤਿੰਨ ਦਿਨਾਂ ਦਾ ਖੇਡ ਅਜੇ ਬਾਕੀ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਪਾਰੀ ਸਿਰਫ਼ 28.1 ਓਵਰ ਤੱਕ ਚੱਲੀ ਅਤੇ ਭਾਰਤ ਖ਼ਿਲਾਫ਼ ਕਿਸੇ ਟੀਮ ਦਾ ਇਹ ਸਭ ਤੋਂ ਘੱਟ ਟੈਸਟ ਸਕੋਰ ਹੈ। ਨਿਊਜ਼ੀਲੈਂਡ ਲਈ ਇਹ ਦਿਨ ‘ਚੰਗਾ ਤੇ ਮਾੜਾ’ ਦੋਵੇਂ ਤਰ੍ਹਾਂ ਦਾ ਰਿਹਾ। ਜਿੱਥੇ ਇਕ ਪਾਸੇ ਪਟੇਲ ਨੇ ਗੇਂਦਬਾਜ਼ੀ ਵਿਚ ਇਤਿਹਾਸ ਸਿਰਜਿਆ, ਉੱਥੇ ਹੀ ਬੱਲੇਬਾਜ਼ਾਂ ਨੇ ਇਕ ਅਜਿਹਾ ਰਿਕਾਰਡ ਟੀਮ ਦੇ ਨਾਂ ਕੀਤਾ ਜਿਸ ਨੂੰ ਉਹ ਕਦੇ ਯਾਦ ਨਹੀਂ ਰੱਖਣਾ ਚਾਹੁਣਗੇ। ਨਿਊਜ਼ੀਲੈਂਡ ਦੇ ਤਿੰਨ ਬੱਲੇਬਾਜ਼ ਸਿਰਫ਼ 17 ਦੌੜਾਂ ’ਤੇ ਆਊਟ ਹੋ ਗਏ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਘੇ ਪੱਤਰਕਾਰ ਵਿਨੋਦ ਦੂਆ ਦਾ ਦੇਹਾਂਤ
Next articleਬਾਦਲਾਂ ਦਾ ਅਕਾਲੀ ਦਲ ਸਿੱਖ ਮਸਲੇ ਹੱਲ ਕਰਨ ਦੇ ਸਮਰੱਥ ਨਹੀਂ ਰਿਹਾ: ਸਿਰਸਾ