ਲੇਖਕ ਸੁਰਿੰਦਰ ਮਚਾਕੀ ਦੀ ਯਾਦ ‘ਚ ਦੂਜਾ  ਮੈਡੀਕਲ ਚੈਕਅੱਪ ਕੈਂਪ 25 ਜਨਵਰੀ ਨੂੰ 

ਫ਼ਰੀਦਕੋਟ/ਭਲੂਰ (ਬੇਅੰਤ ਗਿੱਲ ਭਲੂਰ)-ਮਰਹੂਮ ਮੁਲਾਜਮ ਆਗੂ, ਸਮਾਜ ਸੇਵੀ ਤੇ ਲੇਖਕ ਸੁਰਿੰਦਰ ਮਚਾਕੀ ਦੀ ਦੂਜੀ ਬਰਸੀ ਮੌਕੇ ਦੂਜਾ ਮੁਫਤ ਮੈਡੀਕਲ ਚੈੱਕਅੱਪ ਕੈਂਪ 25 ਜਨਵਰੀ ਨੂੰ ਫਰੀਦਕੋਟ ਦੇ ਸਰਕਾਰੀ ਐਲੀਮੈਂਟਰੀ ਸਕੂਲ, ਗਲੀ ਨੰਬਰ 10, ਬਲਬੀਰ ਬਸਤੀ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਚ ਅੱਖਾਂ ਦੇ ਮਾਹਰ, ਹੱਡੀਆਂ ਦੇ ਮਾਹਰ, ਔਰਤਾਂ ਦੇ ਰੋਗਾਂ ਦੇ ਮਾਹਰ, ਆਮ ਬੀਮਾਰੀਆਂ ਅਤੇ ਕੰਨ, ਨੱਕ ਤੇ ਗਲੇ ਦੀਆਂ ਬੀਮਾਰੀਆਂ ਦੇ ਮਾਹਰ ਡਾਕਟਰਾਂ ਵੱਲੋਂ ਮਰੀਜਾਂ ਦਾ ਚੈਕਅੱਪ ਕੀਤਾ ਜਾਵੇਗਾ ਅਤੇ ਮੁਫਤ ਦਵਾਈ ਮੁਹੱਈਆ ਕਰਵਾਈਆਂ ਜਾਣਗੀਆਂ।  ਸਵ. ਸੁਰਿੰਦਰ ਮਚਾਕੀ ਦੇ ਸਪੁੱਤਰ ਅਤੇ ਕਾਰਜਕਾਰੀ ਫਿਲਮ ਨਿਰਮਾਤਾ ਤੇ ਫਿਲਮ ਪ੍ਰਚਾਰਕ ਸਪਨ ਮਨਚੰਦਾ ਨੇ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਦੂਜੀ ਬਰਸੀ ਮੌਕੇ ਲਗਾਏ ਜਾ ਰਹੇ ਇਸ ਕੈਂਪ ‘ਚ ਜਿੰਦਲ ਹੈਲਥ ਕੇਅਰ ਫਰੀਦਕੋਟ ਦੇ ਮੈਨੇਜਿੰਗ ਡਾਇਰੈਕਟਰ ਡਾ.ਦਾਨਿਸ਼ ਜਿੰਦਲ ਦੀ ਅਗਵਾਈ ਹੇਠ ਵੱਖ-ਵੱਖ ਡਾਕਟਰਾਂ ਦੀਆਂ ਟੀਮਾਂ ਵੱਲੋਂ ਲੋੜਵੰਦ ਮਰੀਜ਼ਾਂ ਦਾ ਮੁਫਤ ਚੈਕਅੱਪ ਕੀਤਾ ਜਾਵੇਗਾ। ਕਰ ਭਲਾ ਸੋਸ਼ਲ ਵੈਲਫੇਅਰ ਕਲੱਬ ਫਰੀਦਕੋਟ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਕੈਂਪ ਚ ਮਰੀਜਾਂ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਇਸ ਮੌਕੇ ਮੰਚ ਸੰਚਾਲਕ ਤੇ ਸਮਾਜ ਸੇਵੀ ਜਸਬੀਰ ਜੱਸੀ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਸੇਵਾਮੁਕਤ ਹੋਏ ਸੁਰਿੰਦਰ ਮਚਾਕੀ ਨੇ ਆਪਣੀ ਸਾਰੀ ਉਮਰ ਸਮਾਜ ਸੇਵਾ ਤੇ ਮਲਾਜਮਾਂ ਦੇ ਹੱਕਾਂ ਚ ਕੰਮ ਕੀਤਾ। ਪੰਜਾਬ ਪੈਨਸਨਰ ਯੂਨੀਅਨ ਦੇ ਸੁਬਾਈ ਸਕੱਤਰ ਅਤੇ ਬਤੌਰ ਲੇਖਕ ਸਮਾਜਿਕ ਮੁੱਦਿਆਂ ‘ਤੇ ਸੈਂਕੜੇ ਲੇਖ ਲਿਖਕੇ ਲੋਕਾਂ ਨੂੰ ਵੱਖ-ਵੱਖ ਮੁੱਦਿਆਂ ‘ਤੇ ਜਾਗਰੂਕ ਕਰਨ ਵਾਲੇ ਸ. ਮਚਾਕੀ ਦੋ ਸਾਲ ਪਹਿਲਾਂ 25 ਜਨਵਰੀ 2022 ਨੂੰ ਇਕ ਗੰਭੀਰ ਬੀਮਾਰੀ ਨਾਲ ਲੜਦੇ ਹੋਏ ਦੁਨੀਆਂ ਤੋਂ ਅਲਵਿਦਾ ਲੈ ਗਏ ਸਨ। ਉਹਨਾਂ ਦੀ ਪਹਿਲੀ ਬਰਸੀ ਮੌਕੇ ਵੀ ਵਿਸ਼ਾਲ ਮੈਡੀਕਲ ਕੈਂਪ ਲਾਇਆ ਗਿਆ ਸੀ। ਉਹਨਾਂ ਦੇ ਪਰਿਵਾਰ ਨੇ ਇਹ ਸੇਵਾ ਲਗਾਤਾਰ ਜਾਰੀ ਰੱਖਣ ਦਾ ਪ੍ਰਣ ਲਿਆ ਸੀ। ਹੁਣ ਉਨ੍ਹਾਂ ਦੀ ਦੂਜੀ ਬਰਸੀ ਮੌਕੇ ਵੀ ਇਹ ਵਿਸ਼ਾਲ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਇਸ ਕੈਂਪ ਸਬੰਧੀ ਲੋੜਵੰਦਾਂ ਤੱਕ ਜਾਣਕਾਰੀ ਪੁਹੰਚਾਉਣ ਦੀ ਬੇਨਤੀ ਕੀਤੀ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਇਸ ਕੈਂਪ ਦਾ ਲਾਭ ਉਠਾ ਸਕਣ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸੈਲਫ – ਸਟੱਡੀ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Next articleਮੇਰੇ ਗੀਤ ‘ਵੱਖਰੇ’ ਨੂੰ ਹਰ ਵਰਗ ਦੇ ਸਰੋਤੇ ਪਸੰਦ ਕਰ ਰਹੇ ਹਨ: ਅਰਸ਼ ਗਿੱਲ