ਸੈਲਫ – ਸਟੱਡੀ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

(ਸਮਾਜ ਵੀਕਲੀ)( ਸ਼੍ਰੀ ਅਨੰਦਪੁਰ ਸਾਹਿਬ )-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ ਢੇਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ – ਰੂਪਨਗਰ ( ਪੰਜਾਬ ) ਵਿਖੇ ਅਧਿਆਪਕ ਸੰਜੀਵ ਧਰਮਾਣੀ ਵੱਲੋਂ ਆਪਣੀ ਜਮਾਤ ਦੇ ਉਹਨਾਂ ਵਿਦਿਆਰਥੀਆਂ ਨੂੰ ਸਟੇਸ਼ਨਰੀ , ਚਾੱਕਲੇਟ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ , ਜਿਹੜੇ ਵਿਦਿਆਰਥੀ ਸੈਲਫ – ਸਟੱਡੀ ਵਧੀਆ ਢੰਗ ਨਾਲ ਕਰਦੇ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚ ਬਹੁਤ ਹੋਣਹਾਰ , ਆਗਿਆਕਾਰੀ ਤੇ ਪ੍ਰਤਿਭਾਸ਼ਾਲੀ ਵਿਦਿਆਰਥੀ ਹਰਸਾਹਿਬ ਸਿੰਘ ਤੇ ਰਵਨੀਤ ਕੌਰ ਨੂੰ ਚੁਣਿਆ ਗਿਆ। ਸੰਜੀਵ ਧਰਮਾਣੀ ਨੇ ਇਹ ਉਪਰਾਲਾ ਬੱਚਿਆਂ ਵਿੱਚ ਪੜ੍ਹਾਈ ਅਤੇ ਸਕੂਲ ਗਤੀਵਿਧੀਆਂ ਦੇ ਪ੍ਰਤੀ ਸਵੈ – ਇੱਛਾ ਤੇ ਉਤਸ਼ਹ ਪੈਦਾ ਕਰਨ ਲਈ ਕੀਤਾ ਤਾਂ ਜੋ ਇਸ ਤੋਂ ਪ੍ਰੇਰਿਤ ਹੋ ਕੇ ਬਾਕੀ ਵਿਦਿਆਰਥੀ ਵੀ ਸੈਲਫ – ਸਟੱਡੀ ਤੇ ਹੋਰ ਸਕੂਲ ਗਤੀਵਿਧੀਆਂ ਕਰਨ ਦੇ ਲਈ ਪ੍ਰੇਰਿਤ ਹੋਣ। ਉਨ੍ਹਾਂ ਕਿਹਾ ਕਿ ਅਜਿਹੇ ਹੋਣਹਾਰ ਵਿਦਿਆਰਥੀਆਂ ‘ਤੇ ਇੱਕ ਅਧਿਆਪਕ ਨੂੰ ਸੱਚਮੁੱਚ ਬਹੁਤ ਮਾਣ ਹੁੰਦਾ ਹੈ। ਇਸ ਮੌਕੇ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਆੱਨਲਾਈਨ – ਸਟੱਡੀ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਦਾ ਕੀਤਾ ਸਨਮਾਨ
Next articleਲੇਖਕ ਸੁਰਿੰਦਰ ਮਚਾਕੀ ਦੀ ਯਾਦ ‘ਚ ਦੂਜਾ  ਮੈਡੀਕਲ ਚੈਕਅੱਪ ਕੈਂਪ 25 ਜਨਵਰੀ ਨੂੰ