ਜੰਮੂ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਦੀ ਤਲਾਸ਼ੀ ਮੁਹਿੰਮ ਖਾਬਲਾ ਵਣ ਖੇਤਰ ਤਕ ਵਧੀ

ਜੰਮੂ (ਸਮਾਜ ਵੀਕਲੀ):  ਜੰਮੂ ਕਸ਼ਮੀਰ ਦੇ ਰਾਜੌਰੀ ਥਾਣਾਮੰਡੀ ਇਲਾਕੇ ਨੂੰ ਜੋੜਨ ਵਾਲੀ ਮੁਖ ਸੜਕ ਨੂੰ ਸ਼ਨਿਚਰਵਾਰ ਨੂੰ ਕੁਝ ਸਮੇਂ ਲਈ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਕਿਉਂਕਿ ਸੁਰੱਖਿਆ ਬਲਾਂ ਨੇ ਇਲਾਕੇ ਵਿੱਚ ਦਹਿਸ਼ਤਗਰਦਾਂ ਦੀ ਭਾਲ ਲਈ ਚਲਾਈ ਮੁਹਿੰਮ ਨੂੰ ਖਾਬਲਾ ਵਣ ਇਲਾਕੇ ਤਕ ਵਧਾ ਦਿੱਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਣਛ ਜ਼ਿਲ੍ਹੇ ਦੇ ਸੂਰਨਕੋਟ ਅਤੇ ਮੇਂਢਰ ਵਣ ਅਤੇ ਰਾਜੌਰੀ ਜ਼ਿਲ੍ਹੇ ਦੇ ਥਾਣਾਮੰਡੀ ਵਿੱਚ ਅਤਿਵਾਦ ਰੋਕੂ ਮੁਹਿੰਮ ਸ਼ਨਿਚਰਵਾਰ ਨੂੰ 27ਵੇਂ ਦਿਨ ਵੀ ਜਾਰੀ ਰਹੀ।

ਅਧਿਕਾਰੀ ਨੇ ਦੱਸਿਆ ਕਿ ਪੁਣਛ ਰਾਜੌਰੀ ਵਣ ਖੇਤਰ ਵਿੱਚ ਦਹਿਸ਼ਤਗਰਦਾਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਸੁਰੱਖਿਆ ਬਲਾਂ ਨੂੰ ਸ਼ਨਿਚਰਵਾਰ ਤੜਕੇ ਮੁਗਲ ਰੋਡ ਨਾਲ ਲਗਦੇ ਖਾਬਲਾ ਦੇ ਵੱਡੇ ਵਣ ਖੇਤਰ ਵਿੱਚ ਦਹਿਸ਼ਤਗਰਦਾਂ ਦੇ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਸੁਰੱਖਿਆ ਬਲਾਂ ਅਤੇ ਪੁਲੀਸ ਦੀ ਸਾਂਝੀ ਟੀਮ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਕੇਦਾਰਨਾਥ ਨਤਮਸਤਕ, ਕਈ ਪ੍ਰਾਜੈਕਟਾਂ ਦਾ ਉਦਘਾਟਨ
Next articleਸਿੱਧੂ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਵਾਪਸ ਲਿਆ