HOME ਐਸ.ਡੀ.ਐਮ. ਵੱਲੋਂ ‘ਮਿਸ਼ਨ ਸਮਾਈਲ 3.0’ ਹੈਲਪ ਡੈਸਕ ਦਾ ਨਿਰੀਖਣ; ਨਸ਼ਾ ਮੁਕਤੀ ਲਈ...

ਐਸ.ਡੀ.ਐਮ. ਵੱਲੋਂ ‘ਮਿਸ਼ਨ ਸਮਾਈਲ 3.0’ ਹੈਲਪ ਡੈਸਕ ਦਾ ਨਿਰੀਖਣ; ਨਸ਼ਾ ਮੁਕਤੀ ਲਈ ਦਿੱਤਾ ਸਨੇਹਾ

ਹੁਸ਼ਿਆਰਪੁਰ   (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਨਸ਼ਾ ਮੁਕਤੀ ਅਭਿਆਨ ‘ਮਿਸ਼ਨ ਸਮਾਈਲ 3.0’ ਨੂੰ ਜ਼ਮੀਨੀ ਪੱਧਰ ‘ਤੇ ਪ੍ਰਭਾਵਸ਼ਾਲੀ ਬਣਾਉਣ ਲਈ ਅੱਜ ਸਬ ਡਿਵੀਜ਼ਨਲ ਮੈਜਿਸਟਰੇਟ (SDM) ਸ਼੍ਰੀਮਤੀ ਗੁਰਸਿਮਰਨਜੀਤ ਕੌਰ ਵੱਲੋਂ ਦਫ਼ਤਰ ਵਿਖੇ ਸਥਾਪਿਤ ਵਿਸ਼ੇਸ਼ ਹੈਲਪ ਡੈਸਕ ਦਾ ਦੌਰਾ ਕੀਤਾ ਗਿਆ। ਆਪਣੀ ਵਿਜਿਟ ਦੌਰਾਨ ਐਸ.ਡੀ.ਐਮ. ਗੁਰਸਿਮਰਨਜੀਤ ਕੌਰ ਨੇ ਹੈਲਪ ਡੈਸਕ ‘ਤੇ ਤਾਇਨਾਤ ਕੌਂਸਲਰਾਂ ਨਾਲ ਗੱਲਬਾਤ ਕੀਤੀ ਅਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਕੌਂਸਲਰ ਚੰਦਨ, ਕੌਂਸਲਰ ਰਜਵਿੰਦਰ ਕੌਰ ਅਤੇ ਕੌਂਸਲਰ ਤਰੁਣ ਪ੍ਰਕਾਸ਼ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਸ਼੍ਰੀਮਤੀ ਗੁਰਸਿਮਰਨਜੀਤ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਦਾ ਮੁੱਖ ਉਦੇਸ਼ ਨਸ਼ਾ ਪੀੜਤਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ ਕਿ ਇਹ ਹੈਲਪ ਡੈਸਕ ਨਾ ਸਿਰਫ਼ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ, ਸਗੋਂ ਉਨ੍ਹਾਂ ਨੂੰ ਮਾਨਸਿਕ ਸਹਾਇਤਾ ਪ੍ਰਦਾਨ ਕਰਨ ਵਿੱਚ ਵੀ ਸਹਾਈ ਸਿੱਧ ਹੋ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ ਇਨ੍ਹਾਂ ਕੌਂਸਲਰਾਂ ਦੀ ਮਦਦ ਲੈਣ ਤਾਂ ਜੋ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਕੌਂਸਲਰਾਂ ਨੇ ਐਸ.ਡੀ.ਐਮ. ਨੂੰ ਹੁਣ ਤੱਕ ਕੌਂਸਲਿੰਗ ਲਈ ਆਏ ਕੇਸਾਂ ਅਤੇ ਮਿਸ਼ਨ ਦੀ ਪ੍ਰਗਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸਵਾਤੀ ਸ਼ੀਹਮਾਰ ਨੇ ਦੱਸਿਆ ਕਿ ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਪਿਛਲੇ ਦੋ ਸਾਲਾਂ ਤੋਂ ਨਸ਼ਾ ਮੁਕਤੀ ਅਭਿਆਨ ਤਹਿਤ ਮਿਸ਼ਨ ਸਮਾਇਲ 3.0 ਤਹਿਤ ਜਿਲੇ ਭਰ ਦੇ ਜਨਤਕ ਕਾਉਂਸਲਿੰਗ ਅਤੇ ਜਾਗਰੂਕਤਾ ਲਈ ਤੇ ਜਨਤਕ ਥਾਵਾਂ ਤੇ ਹੈਲਪ ਡੈਸਕ ਰਾਹੀਂ ਜਨਤਾ ਨੂੰ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਅਤੇ ਇਲਾਜ਼ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਸੋਸਾਇਟੀ ਹੁਸ਼ਿਆਰਪੁਰ ਅਧੀਨ ਕਾਉਂਸਲਰ ਤੇ ਟੀਮ ਵੱਲੋਂ ਜਨਤਾ ਨੂੰ ਜਨਤਕ ਕਾਊਸਲਿੰਗ ਦੇ ਮਾਧਿਅਮ ਰਾਹੀਂ ਜਾਗਰੂਕ ਕੀਤਾ ਜਾਂਦਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਇੰਡੀਅਨ ਡੈਂਟਲ ਐਸੋਸਿਸ਼ਨ ਪੰਜਾਬ ਅਤੇ ਵੁਮੈਨ ਡੈਂਟਲ ਕੌਂਸਲ ਹੁਸ਼ਿਆਰਪੁਰ ਵਲੋਂ ਓਰਲ ਕੈਂਸਰ ਜਾਗਰੂਕਤਾਂ ਸੈਮੀਨਾਰ ਕਰਵਾਇਆ
Next article‘ਸਵੱਛਤਾ ਬਿਨ ਸੇਵਾ ਧਰਮ ਵੈਲਫੇਅਰ ਸੁਸਾਇਟੀ ਨੇ ਰੈਡ ਸੁਸਾਇਟੀ ਨੂੰ ਭੇਟ ਕੀਤੀ ਸਹਾਇਤਾ ਸਮੱਗਰੀ