HOME ਇੰਡੀਅਨ ਡੈਂਟਲ ਐਸੋਸਿਸ਼ਨ ਪੰਜਾਬ ਅਤੇ ਵੁਮੈਨ ਡੈਂਟਲ ਕੌਂਸਲ ਹੁਸ਼ਿਆਰਪੁਰ ਵਲੋਂ ਓਰਲ ਕੈਂਸਰ...

ਇੰਡੀਅਨ ਡੈਂਟਲ ਐਸੋਸਿਸ਼ਨ ਪੰਜਾਬ ਅਤੇ ਵੁਮੈਨ ਡੈਂਟਲ ਕੌਂਸਲ ਹੁਸ਼ਿਆਰਪੁਰ ਵਲੋਂ ਓਰਲ ਕੈਂਸਰ ਜਾਗਰੂਕਤਾਂ ਸੈਮੀਨਾਰ ਕਰਵਾਇਆ

2

ਹੁਸ਼ਿਆਰਪੁਰ  (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਇੰਡੀਅਨ ਡੈਂਟਲ ਐਸੋਸਿਸ਼ਨ ਪੰਜਾਬ ਅਤੇ ਵੁਮੈਨ ਡੈਂਟਲ ਕੌਂਸਲ ਹੁਸ਼ਿਆਰਪੁਰ ਵਲੋਂ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਵਿਖ਼ੇ ਓਰਲ ਕੈਂਸਰ ਜਾਗਰੂਕਤਾਂ ਸੈਮੀਨਾਰ ਮਾਨਯੋਗ ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਕਮ ਮੈਂਬਰ ਸਕੱਤਰ ਅਤੇ ਡਾ. ਸਮ੍ਰਿਤੀ ਪ੍ਰੈਸੀਡੈਂਟ ਆਈ.ਡੀ.ਏ. ਹੁਸ਼ਿਆਰਪੁਰ ਦੀ ਪ੍ਰਧਾਨਗੀ ਅਤੇ ਡਾ. ਜਸਲੀਨ ਕੌਰ ਮੈਡੀਕਲ ਅਫ਼ਸਰ ਜਿਲ੍ਹਾ ਨਸ਼ਾ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਦੀ ਹਾਜ਼ਰੀ ਵਿੱਚ ਹੇਠ ਲਗਾਇਆ ਗਿਆ। ਇਸ ਮੌਕੇ ਇੰਡੀਅਨ ਡੈਂਟਲ ਕੌਂਸਿਲ ਹੁਸ਼ਿਆਰਪੁਰ ਤੋਂ ਡਾ. ਰਸ਼ੀਮ ਬਰੂਟਾ, ਡਾ. ਸਰਿਤਾ ਅਗਰਵਾਲ, ਡਾ. ਜਸਲੀਨ ਚਾਵਲਾ, ਡਾ. ਅਨੁ ਸੈਣੀ, ਡਾ. ਮੀਨਾਕਸ਼ੀ ਚੰਦਰ, ਡਾ. ਚਾਰੁ ਗੁਲਾਟੀ, ਡਾ. ਗੁਲਵੀਨ ਵੀ ਨਾਲ ਮੌਜੂਦ ਹੋਏ। ਇਸ ਕੇਦਰ ਦੇ ਕਾਉਸਲਰ ਪ੍ਰਸ਼ਾਂਤ ਆਦਿਆ ਵਲੋਂ ਆਈ ਹੋਈ ਟੀਮ ਨੂੰ ਜੀ ਆਇਆ ਨੂੰ ਕਿਹਾ ਤੇ ਕੇੰਦਰ ਦੀ ਕਾਰੁਗੁਜਰੀ ਬਾਰੇ ਦੱਸਿਆ। ਇਸ ਮੌਕੇ ਤੇ ਡਾ.ਰਸ਼ੀਮ ਬਰੂਟਾ ਨੇ ਵੁਮੈਨ ਡੈਂਟਲ ਕੌਂਸਲ ਵਲੋਂ ਇੰਡੀਅਨ ਡੈਂਟਲ ਕੌਂਸਿਲ ਬਾਰੇ ਦੱਸਿਆ ਉਨ੍ਹਾਂ ਨੇ ਕੈਂਸਰ ਜਾਗਰੂਕਤਾਂ ਅਭਿਆਨ ਬਾਰੇ ਵਿਸ਼ਥਾਰਪੂਰਵਕ ਦੱਸਿਆ। ਇਸ ਮੌਕੇ ਤੇ ਡਾ. ਸਮ੍ਰਿਤੀ ਪ੍ਰੈਸੀਡੈਂਟ ਵਲੋਂ ਮੂੰਹ ਦੇ ਕੈਂਸਰ ਦੇ ਮੁੱਖ ਲੱਛਣ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਮੂੰਹ ਕੈਂਸਰ ਦੇ ਮੁੱਖ ਲੱਛਣ ਲਗਾਤਾਰ ਛਾਲੇ, ਲਾਲ ਜਾਂ ਚਿਟੇ ਪੈਂਚ ਜਾਂ ਤੱਫਰ, ਮੂੰਹ ਵਿੱਚ ਕੋਈ ਗੰਢ ਜਾਂ ਸੋਜ, ਖਾਣ ਪੀਣ ਚ ਮੁਸ਼ਕਿਲ, ਦੰਦਾਂ ਦਾ ਢਿੱਲਾਪਨ, ਲਗਾਤਾਰ ਗਲੇ ਚ ਖ਼ਰਾਸ਼, ਕੰਨ ਚ ਦਰਦ, ਲਗਾਤਾਰ ਸਵਾਦ ਦਾ ਫਰਕ, ਜਾਂ ਸੁਣ ਪੈਣਾ, ਭਾਰ ਘਟਨਾ ਆਦਿ ਲੱਛਣ ਹੁੰਦੇ ਹਨ। ਇਸ ਲਈ ਸਾਨੂੰ ਸਭ ਨੂੰ ਜਾਗਰੂਕ ਹੋਣ ਦੀ ਜਰੂਰਤ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਹੀਲੇ ਮਾਣ ਸਤਿਕਾਰ ਕਾਇਮ ਰੱਖਿਆ ਜਾਵੇ ਅਤੇ ਪਹਿਰੇਦਾਰੀ ਨੂੰ ਯਕੀਨੀ ਬਣਾਇਆ ਜਾਵੇ : ਜਥੇਦਾਰ ਰਾਜਾ ਰਾਜ ਸਿੰਘ
Next articleਐਸ.ਡੀ.ਐਮ. ਵੱਲੋਂ ‘ਮਿਸ਼ਨ ਸਮਾਈਲ 3.0’ ਹੈਲਪ ਡੈਸਕ ਦਾ ਨਿਰੀਖਣ; ਨਸ਼ਾ ਮੁਕਤੀ ਲਈ ਦਿੱਤਾ ਸਨੇਹਾ