ਸਮਾਰਟ ਸਕੂਲ ਹੰਬੜਾਂ ਵਿਖੇ ਸਕਾਊਟਸ ਨੇ ਪੌਦੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

(ਸਮਾਜ ਵੀਕਲੀ): ਸਥਾਨਕ ਸਰਕਾਰੀ ਸੀਨੀਅਰ ਸਕੈਡਰੀ ਸਮਾਰਟ ਸਕੂਲ ਹੰਬੜਾਂ ਦੇ ਇੰਚਾਰਜ ਪ੍ਰਿੰਸੀਪਲ ਮੈਡਮ ਜਯਾ ਪ੍ਰਵੀਨ ਸ਼ਰਮਾ ਦੀ ਅਗਵਾਈ ਅਤੇ ਜ਼ਿਲਾ ਸਕਾਊਟਸ ਕੁਆਰਡੀਨੇਟਰ ਜਸਪਾਲ ਸਿੰਘ ਤੇ ਸਕਾਊਟ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਦੀ ਦੇਖ ਰੇਖ ਹੇਠ ਸਕੂਲ ਦੇ ਸਕਾਊਟਸ ਯੂਨਿਟ ਵੱਲੋਂ ਸਕੂਲ ਵਿਖੇ ਪੌਦੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ।

ਵਿਦਿਆਰਥੀਆਂ ਨੇ ਵਾਤਾਵਰਣ ਨੂੰ ਸਾਫ ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਸਬੰਧੀ ਸਹੁੰ ਵੀ ਚੁੱਕੀ। ਇਸ ਮੌਕੇ ਤੇ ਲੈਕਚਰਾਰ ਪੰਜਾਬੀ ਮੈਡਮ ਹਰਪ੍ਰੀਤ ਕੌਰ ਅਤੇ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਨੇ ਵਿਦਿਆਰਥੀਆਂ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਉਣ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਹਵਾ, ਪਾਣੀ, ਧਰਤੀ ਅਤੇ ਸਮੁੱਚੀ ਬਨਸਪਤੀ ਦੀ ਸਾਂਭ-ਸੰਭਾਲ ਕਰਨ ਸਬੰਧੀ ਸੰਕਲਪ ਲੈਣ ਹਿਤ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਸਕੂਲ ਵਿੱਚ ਗਿਆਰਵੀਂ ਜਮਾਤ ਦੇ ਦਾਖ਼ਲੇ ਵੀ ਕੀਤੇ ਗਏ।

ਇਸ ਮੌਕੇ ‘ਤੇ ਲੈਕਚਰਾਰ ਫਜਿਕਸ ਭਾਰਤ ਭੂਸ਼ਨ,ਮਾਸਟਰ ਪ੍ਰੀਤਮ ਸਿੰਘ,ਨਵੀਨ ਅਤੇ ਮੈਡਮ ਰਮਨਦੀਪ ਕੌਰ ਤੋਂ ਇਲਾਵਾ ਹੋਰ ਵੀ ਅਧਿਆਪਕ ਹਾਜਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ – 303
Next articleਸ਼ੀਸ਼ਾ