ਸਕਾਊਟ ਐਂਡ ਗਾਈਡ ਸਬੰਧੀ ਸਮਾਜ ਸੇਵਕ ਤ੍ਰਿਤੀਆ ਸੋਪਾਨ ਨਿਪੁੰਨ ਟੈਸਟਿੰਗ ਕੈਂਪ ਸਮਾਪਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਦੀਪ ਸਿੰਘ ਗਿੱਲ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਦੇ ਆਦੇਸ਼ਾਂ ਅਤੇ ਉਂਕਾਰ ਸਿੰਘ ਜੀ ਐਸ ਓ ਸੀ ਭਾਰਤ ਸਕਾਊਟਸ ਗਾਈਡਜ਼ ਪੰਜਾਬ ਦੀ ਪ੍ਰਵਾਨਗੀ ਦੁਆਰਾ ਭਾਰਤ ਸਕਾਊਟ ਗਾਈਡ ਲਹਿਰ ਰਾਹੀਂ ਬੱਚਿਆਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਕਰਨ ਲਈ ਕਸ਼ਮੀਰ ਸਿੰਘ ਜ਼ਿਲ੍ਹਾ ਸਕੱਤਰ ਨਰਿੰਦਰਜੀਤ ਸਿੰਘ ਡੀ ਈ ਓ ਸੀ, ਪਰਮਜੀਤ ਕੌਰ ਡੀ ਟੀ ਸੀ ਪਵਨਜੀਤ ਕੌਰ , ਡੀ ਈ ਓ ਸੀ ਬਲਜਿੰਦਰ ਸਿੰਘ ਐੱਨਓਸੀ ਕਪੂਰਥਲਾ ਦੀ ਨਿਗਰਾਨੀ ਹੇਠ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਪਵਿੱਤਰ ਦਿਹਾੜੇ ਤੇ 1ਨਵੰਬਰ 2021 ਤੋਂ 20 ਨਵੰਬਰ 2021 ਤੱਕ ਸਮਾਜ ਸੇਵਾ ਤ੍ਰਿਤਿਆ ਸੋਪਾਨ ਨਿਪੁੰਨ ਟੈਸਟਿੰਗ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੁਲਤਾਨਪੁਰ ਲੋਧੀ ਵਿਖੇ ਲਗਾਇਆ ਗਿਆ।

ਜਿਸ ਚ ਕਪੂਰਥਲਾ ਜ਼ਿਲ੍ਹੇ ਦੇ 17 ਸਕੂਲਾਂ ਦੇ ਵਿਦਿਆਰਥੀਆਂ ਸਕਾਊਟ ਮਾਸਟਰ ਅਤੇ ਗਾਈਡ ਕੈਂਪ ਤਨਜ਼ ਨਰਿੰਦਰ ਸਿੰਘ ਬਾਜਵਾ, ਦਵਿੰਦਰ ਸਿੰਘ, ਸੁਸ਼ਮਾ ਦੇਵੀ ,ਕਮਲੇਸ਼ ਰਾਣੀ, ਰਜਨੀ ਕਾਲੀਆ ਸੁਖਲੀਨ ਕੌਰ, ਗੁਰਦਿਆਲ ਸਿੰਘ, ਦਿਲਰਾਜਬੀਰ ਸਿੰਘ, ਸਰਬਜੀਤ ਸਿੰਘ ,ਜਸਪਾਲ ਸਿੰਘ, ਗੁਰਦੇਵ ਸਿੰਘ, ਸੁਰਿੰਦਰ ਸਿੰਘ, ਸੁਖਬੀਰ ਸਿੰਘ ,ਮਨਦੀਪ ਕੁਮਾਰ ਨੇ ਭਾਗ ਲਿਆ। ਇਸ ਕੈਂਪ ਦੀ ਸਮਾਪਤੀ ਸਮਾਰੋਹ ਤੇ ਰਣਜੀਤ ਸਿੰਘ ਭੁੱਲਰ ਐੱਸ ਡੀ ਐੱਮ ਨੇ ਆਪਣੀ ਟੀਮ ਸਮੇਤ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਦੱਸਦੇ ਹੋਏ । ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਪ੍ਰਸ਼ੰਸਾ ਪੱਤਰ ਤਕਸੀਮ ਕੀਤੇ। ਉਕਤ ਸਾਰੇ ਕੈਂਪ ਨੂੰ ਤਰਸੇਮ ਸਿੰਘ ਇੰਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੁਲਤਾਨਪੁਰ ਲੋਧੀ ਨੇ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨੀ ਸੰਘਰਸ਼ ਦੀ ਜਿੱਤ ਅਤੇ ਚੋਣਾਂ
Next articleਗੀਤ