HOME ਸਮਾਜ ਲਈ ਵਿਗਿਆਨਕ ਸਾਹਿਤ ਬੇਹੱਦ ਜ਼ਰੂਰੀ – ਡਾ. ਢੀਂਡਸਾ

ਸਮਾਜ ਲਈ ਵਿਗਿਆਨਕ ਸਾਹਿਤ ਬੇਹੱਦ ਜ਼ਰੂਰੀ – ਡਾ. ਢੀਂਡਸਾ

1

  (ਸਮਾਜ ਵੀਕਲੀ)   ਮੂਲ ਚੰਦ ਸ਼ਰਮਾ :-ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ਦਾ ਮਹੀਨਾਵਾਰ ਸਾਹਿਤਕ ਸਮਾਗਮ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਕੀਤਾ ਗਿਆ ਜਿਸ ਵਿੱਚ ਵਿਗਿਆਨ ਵਿਸ਼ੇ ਦੇ ਚਿੰਤਕ ਅਤੇ ਸਿੱਖਿਆ ਸਾਸ਼ਤਰੀ ਡਾ. ਅਵਤਾਰ ਸਿੰਘ ਢੀਂਡਸਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਉਨ੍ਹਾਂ ਨੇ ਹਾਜ਼ਰੀਨ ਨੂੰ ਸੰਬੋਧਨ ਹੁੰਦਿਆਂ ਆਪਣੀ ਖੋਜ ਭਰਪੂਰ ਪੁਸਤਕ ” ਬ੍ਰਹਿਮੰਡ ਦੇ ਰਹੱਸਾਂ ਦੀ ਯਾਤਰਾ ” ਦੇ ਹਵਾਲੇ ਅਤੇ ਆਪਣੇ ਨਿੱਜੀ ਤਜ਼ਰਬਿਆਂ ‘ਤੇ ਆਧਾਰਿਤ ” ਕਾਮਯਾਬ ਜੀਵਨ ਲਈ ਵਿਗਿਆਨਕ ਸਾਹਿਤ ” ਵਿਸ਼ੇ ‘ਤੇ ਭਰਭੂਰ ਚਾਨਣਾਂ ਪਾਇਆ । ਉਨ੍ਹਾਂ ਨੇ ਸਾਧਾਰਣ ਭਾਸ਼ਾ ਵਿੱਚ ਵਿਗਿਆਨਕ ਸੋਚ ਦੇ ਧਾਰਨੀ ਬਣਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸਰਕਾਰਾਂ ਤੋਂ ਵੀ ਵਿਗਿਆਨ ਦੀ ਸਿੱਖਿਆ ਮਾਤ ਭਾਸ਼ਾ ਵਿੱਚ ਦੇਣ ਦੀ ਪੁਰਜ਼ੋਰ ਮੰਗ ਕੀਤੀ । ਸ਼ੁਰੂਆਤੀ ਦੌਰ ਵਿੱਚ ਸੁਆਗਤੀ ਸ਼ਬਦਾਂ ਤੋਂ ਇਲਾਵਾ ਪ੍ਰਸਿੱਧ ਕਹਾਣੀ ਲੇਖਿਕਾ ਪ੍ਰੀਤਮਾ ਦੋਮੇਲ , ਜਗਸੀਰ ਸਿੰਘ ਮੂਲੋਵਾਲ ਦੇ ਜੀਜਾ ਜੀ ਅਤੇ ਹਰਬੰਸ ਸਿੰਘ ਬੇਨੜਾ ਦੇ ਪਿਤਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ । ਇੱਕ ਵੱਖਰੇ ਮਤੇ ਰਾਹੀਂ ਕੁਲਜੀਤ ਧਵਨ ਨੂੰ ਪੋਤਰੇ ਦੇ ਜਨਮ ਦੀ ਮੁਬਾਰਕਬਾਦ ਵੀ ਦਿੱਤੀ ਗਈ । ਦੂਸਰੇ ਦੌਰ ਵਿੱਚ ਅਜਾਇਬ ਸਿੰਘ ਕੋਮਲ , ਕਰਮਜੀਤ ਹਰਿਆਊ , ਪਰਮਜੀਤ ਸਿੰਘ ਦਰਦੀ ਅਤੇ ਰੇਣੂ ਸ਼ਰਮਾ ਹਥਨ ਦੇ ਜਨਮ ਦਿਨ ਦੀ ਖ਼ੁਸ਼ੀ ਵਿੱਚ ਅਤੇ ਇੰਦਰਜੀਤ ਕੌਰ ਲੋਟੇ ਤੇ ਜਸਪ੍ਰੀਤ ਕੌਰ ਗੁਰਨੇ ਦਾ ਪਹਿਲੀ ਵਾਰ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਅੰਤ ਵਿੱਚ ਚਰਨਜੀਤ ਮੀਮਸਾ ਦੇ ਮੰਚ ਸੰਚਾਲਨ ਅਧੀਨ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਹੋਰਨਾਂ ਤੋਂ ਇਲਾਵਾ ਸੁਖਦੇਵ ਸ਼ਰਮਾ , ਸੁਖਵਿੰਦਰ ਲੋਟੇ , ਸਰਪ੍ਰਸਤ ਜਗਦੇਵ ਸ਼ਰਮਾ , ਮੀਤ ਸਕਰੌਦੀ , ਮਨਜੀਤ ਕੌਰ ਸੰਧੂ , ਮੁਲਖ਼ ਰਾਜ ਲੈਹਰੀ , ਪਵਨ ਕੁਮਾਰ ਹੋਸ਼ੀ , ਰਣਜੀਤ ਆਜ਼ਾਦ ਕਾਂਝਲਾ , ਸਰਬਜੀਤ ਸੰਗਰੂਰਵੀ , ਜਸਵੀਰ ਸਿੰਘ , ਜਸ਼ਨਪ੍ਰੀਤ ਸਿੰਘ , ਸੁਰਿੰਦਰ ਸ਼ਰਮਾਂ ਹਰਚੰਦ ਪੁਰੀ , ਕੁਲਵਿੰਦਰ ਬੰਟੀ , ਸਰਬਜੀਤ ਰਾਜੋਮਾਜਰਾ , ਕਾਮਰੇਡ ਸੁਖਦੇਵ ਸ਼ਰਮਾ , ਗੁਰੀ ਚੰਦੜ , ਮੁਨੀਸ਼ ਸ਼ਰਮਾ , ਮਨਦੀਪ ਕੌਰ , ਬਲਜੀਤ ਸਿੰਘ ਬਾਂਸਲ , ਅਸ਼ੋਕ ਭੰਡਾਰੀ ਅਤੇ ਪੰਕਜ਼ ਸ਼ਰਮਾ ਬੁਗਰਾ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕੀਤੀਆਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੰਮ੍ਰਿਤਸਰ ਵਿੱਚ ਵਕੀਲ ਦੇ ਕਤਲ ਦੇ ਵਿਰੋਧ ਵਿੱਚ ਹੁਸ਼ਿਆਰਪੁਰ ਬਾਰ ਐਸੋਸੀਏਸ਼ਨ ਹੜਤਾਲ ‘ਤੇ
Next articleਬਸਪਾ ਲੁਧਿਆਣਾ ਸਿਟੀ ਦੀ ਮੀਟਿੰਗ ਬਲਵਿੰਦਰ ਸਿੰਘ ਜੱਸੀ ਦੀ ਪ੍ਰਧਾਨਗੀ ਹੇਠ ਹੋਈ