‘ਵਿਗਿਆਨਿਕ ਚੇਤਨਾ ਸਮੇਂ ਦੀ ਲੋੜ -ਤਰਕਸ਼ੀਲ

ਪਰਮ ਵੇਦ ਸੰਗਰੂਰ

ਸੰਗਰੂਰ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ) : *‘ਤਰਕਸ਼ੀਲ ਕਰਨਗੇ 27 ਸਤੰਬਰ ਨੂੰ ਭਾਰਤ ਬੰਦ ਦਾ ਸਮਰਥਨ’* ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੀ 27 ਸਤੰਬਰ ਨੂੰ ਭਾਰਤ ਬੰਦ ਦੀ ਕਾਲ ਨੂੰ ਪੂਰਨ ਸਮਰਥਨ ਦੇਣ

ਦਾ ਫੈਸਲਾ ਕੀਤਾ ਹੈ। ਜ਼ੋਨ ਸੰਗਰੂਰ- ਬਰਨਾਲਾ ਦੇ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਨੇ ਸੂਬਾ ਪੱਧਰੀ ਫ਼ੈਸਲੇ ਨੂੰ ਇਕਾਈ ਪੱਧਰ ’ਤੇ ਲਾਗੂ ਕਰਨ ਵਾਸਤੇ ਸਾਰੀਆਂ ਇਕਾਈਆਂ ਦੇ ਮੁਖੀਆਂ ਨੂੰ 27 ਸਤੰਬਰ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ

ਉਨਾਂ ਅੱਗੇ ਕਿਹਾ ਕਿ ਇਸ ਦਿਨ ਕਿਸਾਨਾਂ ਨੂੰ“ਖੇਤੀ ਕਾਨੂੰਨ, ਸੰਘਰਸ਼ ਅਤੇ ਵਿਗਿਆਨਿਕ ਪਹੁੰਚ”* ਤੇ *“ਕਿਸਾਨੀ ਸੰਕਟ ਤੇ ਵਿਗਿਆਨਿਕ ਪਹੁੰਚ”* ਅਤੇ ਤਰਕਸ਼ੀਲ ਵਿਚਾਰਾਂ ਦਾ ਚਾਨਣ ਵੰਡਦਾ ਸਾਹਿਤ ਵੀ ਲੋਕਾਂ ’ਚ ਵੰਡਿਆ ਜਾਵੇ।ਵਿਗਿਆਨਕ ਚੇਤਨਾ ,ਜਾਗਰੂਕਤਾ ਸਮੇਂ ਦੀ ਮੁਖ ਲੋੜ ਹੈ।

ਇਸ ਨਾਲ ਹੀ ਲੋਕਾਂ ਵਿਚ ਰਾਜਨੀਤਕਿ, ਸਮਾਜਿਕ ਤੇ ਆਰਥਿਕ ਚੇਤਨਾ ਵਿਕਸਿਤ ਹੁੰਦੀ ਜੋ ਕਿ ਜੋ ਕਿ ਇੱਕ ਅਗਾਂਹਵਧੂ ਸਮਾਜ ਦੀ ਬੁਨਿਆਦ ਬਣਦੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਰਦ ਪੱਤੇ
Next articleਕਲਮਾਂ ਦੇ ਧਨੀ ਹੁੰਦੇ ਕੁਦਰਤ ਦੇ ਅਮੀਰ ਧੀ-ਪੁੱਤਰ