ਬਠਿੰਡਾ—(ਹਰਪ੍ਰੀਤ ਸਿੰਘ ਬਰਾੜ) (ਸਮਾਜ ਵੀਕਲੀ): ਪੰਜਾਬ ਦੇ ਬਠਿੰਡਾ ਜਿਲੇ੍ਹ ਅਤੇ ਮਾਲਵਾ ਦੀ ਨਾਮੀਂ ਅਤੇ ਵਿਦਿੱਅਕ ਖੇਤਰ *ਚ ਹਮੇਸ਼ਾ ਮੋਹਰੀ ਰਹਿਣ ਵਾਲੀ ਵਿਦਿੱਅਕ ਸੰਸਥਾ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਅਧੀਨ ਚੱਲ ਰਹੇ ਬਾਬਾ ਫਰੀਦ ਕਾਲਜ ਦੇ ਸਾਈਂਸ ਵਿਭਾਗ ਨੇ ਕਾਲਜ ਕੈਂਪਸ ਵਿਖੇ ਸਾਈਂਸ ਵਿਭਾਗ *ਚ ਚੱਲ ਰਹੇ ਵੱਖ ਵੱਖ ਕੋਰਸਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਮਿਲਣੀ ਦਾ ਆਯੋਜਨ ਕੀਤਾ।ਇਸ ਮਿਲਣੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਬੱਚਿਆਂ ਦੀ ਸਮੂੱਚੀ ਸਖਸ਼ੀਅਤ ਨੂੰ ਉਜਾਗਰ ਕਰਨਾ ਸੀ।ਸੇਵਰੇ 10 ਵਜੇ ਤੋਂ ਹੀ ਵਿਦਿਆਰਥੀਆਂ ਦੇ ਮਾਪਿਆਂ ਦੇ ਆਉਣ ਨਾਲ ਇਸ ਮਿਲਣੀ ਦਾ ਆਰੰਭ ਹੋਇਆ। ਜਿੱਥੇ ਵੱਖ ਵੱਖ ਕੋਰਸਾਂ ਦੇ ਵਿਭਾਗ ਮੁਖੀ ਅਤੇ ਵਿਸ਼ਾ ਮਾਹਿਰ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲਬਾਤ ਕਰਨ ਲਈ ਮੌਜੂਦ ਸਨ ਉਥੇ ਮਾਪੇ ਵੀ ਆਪਣੇ ਬੱਚਿਆਂ ਦੀ ਚੱਲ ਰਹੀ ਪੜ੍ਹਾਈ ,ਐਸਐਸਟੀ ਪ੍ਰੀਖਿਆ ਦੇ ਨਤੀਜੇ ਅਤੇ ਕਾਲਜ ਵਿਚ ਉਨ੍ਹਾਂ ਦੇ ਬੱਚਿਆਂ ਦੇ ਵਿਹਾਰ ਬਾਰੇ ਜਾਣਨ ਲਈ ਉਤਸੁਕ ਸਨ। ਕੁਝ ਮਾਪੇ ਜੋ ਆਪਣੇ ਬੱਚਿਆਂ ਦੀ ਅਗਲੇਰੀ ਪੜ੍ਹਾਈ ਅਤੇ ਭਵਿੱਖ ਬਾਰੇ ਚਿੰਤਾ ਸਨ ਉਨ੍ਹਾਂ ਨੂੰ ਵੀ ਸਾਈਂਸ ਵਿਭਾਗ ਦੇ ਕਾੳਂੁਸਲਰਾਂ ਵੱਲੋਂ ਇਸ ਬਾਰੇ ਬਾਖੂਬੀ ਜਾਣਕਾਰੀ ਦਿੱਤੀ ਗਈ।
ਇਹ ਮਾਪੇ —ਅਧਿਆਪਕ ਮਿਲਣੀ ਸਵੇਰ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਦੀ ਰਹੀ। ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਕਾਲਜ ਅਧਿਆਪਨ ਸਟਾਫ ਦੀ ਸ਼ਲਾਘਾ ਕਰਨ ਦੇ ਨਾਲ ਨਾਲ ਇਸ ਪ੍ਰੋਗਰਾਮ ਦੀ ਉਸਤਤ ਵਜੋਂ ਆਪਣੀ ਚੰਗੇ ਸੁਝਾ ਅਵੀ ਦਿੱਤੇ ਗਏ ।ਇਸ ਸਮੁੱਚਾ ਪੋ੍ਰਗਰਾਮ ਸਾਈਂਸ ਵਿਭਾਗ ਦੇ ਡੀਨ ਡਾ: ਜਾਵੇਦ ਅਹਿਮਦ ਖਾਨ ਦੀ ਰਹਿਨੁਮਾਈ ਹੇਠ ਹੋਇਆ।ਨਾਲ ਹੀ ਸਾਈਂਸ ਦੇ ਵਿਭਾਗ ਪ੍ਰੋਫੈਸਰ ਸਾਹਿਬਾਨ ,ਪ੍ਰੋ: ਰਿਤੂ ਪਵਨ ਪੋ੍ਰ: ਡਾ: ਸੰਦੀਪ ਕੌਰ , ਡਾ: ਸ਼ੁੱਭਰੀਤ ਕੌਰ, ਡਾ: ਜ਼ਸਮੀਤ ,ਡਾ: ਸਮਰੀਤ ,ਪੋ੍ਰ: ਰੂਪਮ, ਪੋ੍ਰ: ਅਲੀਸ਼ਾ ,ਅਤੇ ਪੀ ਏ ਟੂ ਡੀਨ ਸਾਈਂਸ ਸ਼੍ਰੀ ਹਰਪ੍ਰੀਤ ਸਿੰਘ ,ਬਾਇਓਟੈੱਕ ਲੈਬ ਇੰਚਾਰਜ ਜਗਸੀਰ ਸਿੰਘ ਅਤੇ ਚੰਦਰਕੇਸ਼ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly