(ਸਮਾਜ ਵੀਕਲੀ)- ਸਾਇੰਸ ਸਿਟੀ ਦੇ ਵਿੱਦਿਅਕ ਟੂਰ ਵਿਦਿਆਰਥੀਆਂ ਵਾਸਤੇ ਅਤਿ ਮਹੱਤਵ ਪੂਰਨ ___ਪ੍ਰਿੰਸੀਪਲ ਸ੍ਰੀ ਮਤੀ ਚਰਨਜੀਤ ਕੌਰ “ਆਹੂਜਾ”
ਵਿਗਿਆਨ ਵਿਸ਼ੇ ਵਿੱਚ ਰੁਚੀਆਂ ਉਪਜਾਉਣ ਅਤੇ ਵੱਖ ਵੱਖ ਵਿਗਿਆਨਕ ਕਾਢਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਮਨੋਰਥ ਤਹਿਤ ਬੇਟ ਇਲਾਕੇ ਦੀ ਸਿਰਮੌਰ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਦੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ੍ਰੀਮਤੀ ਚਰਨਜੀਤ ਕੌਰ ਆਹੂਜਾ ਦੀਆਂ ਅਗਵਾਈ ਲੀਹਾਂ ਹੇਠ ਦੇਸ਼ ਵਿਦੇਸ਼ ਦੇ ਵਿਗਿਆਨੀਆਂ,ਪੁਲਾੜ ਯਾਤਰੀਆਂ ਅਤੇ ਗਿਆਨ ਵਿਗਿਆਨ ਦੇ ਚਾਨਣ ਨੂੰ ਰੁਸ਼ਨਾਉਣ ਵਾਲੀਆਂ ਸ਼ਖ਼ਸੀਅਤਾਂ , ਗ੍ਰਹਿ, ਉਪਗ੍ਰਹਿ , ਸੌਰ ਮੰਡਲ ਦੀਆਂ ਕਿਰਿਆਵਾਂ ਦੀ ਜਾਣਕਾਰੀ ਨਾਲ ਲਬਰੇਜ਼ ਡੋਮ ਸ਼ੋਅ, ਲੇਜ਼ਰ ਤਕਨੀਕਾਂ ਦੀ ਪੇਸ਼ਕਾਰੀ ਭਰਪੂਰ ਲੇਜ਼ਰ ਸ਼ੋਅ, ਭਾਂਤ ਭਾਂਤ ਦੇ ਜੀਵ ਜੰਤੂਆਂ ਅਤੇ ਪੰਛੀਆਂ ਤੋਂ ਇਲਾਵਾ ਧਰਤ ਮੰਡਲ ਤੋਂ ਅਲੋਪ ਹੋ ਚੁੱਕੇ ਡਾਇਰਨੋਸਾਰਾ ਦੇ ਮੂੰਹ ਬੋਲਦੇ ਬੁੱਤਾਂ ਦੇ ਪ੍ਰਦਰਸ਼ਨ ਨਾਲ ਲੈਸ ਸ੍ਰੀਮਤੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਮਾਸਟਰ ਹਰਭਿੰਦਰ ਸਿੰਘ “ਮੁੱਲਾਂਪੁਰ” ,ਸ੍ਰੀ ਨਵੀਨ, ਮੈਡਮ ਅਮਰਜੀਤ ਕੌਰ ,ਮੈਡਮ ਸੋਨੀਆ ਸਹਿਗਲ ਅਤੇ ਮਿਸ ਅਮਨਦੀਪ ਕੌਰ ਇੰਗਲਿਸ਼ ਮਿਸਟ੍ਰੈਸ ਦੀ ਰਹਿਨੁਮਾਈ ਹੇਠ ਭੇਜਿਆ ਗਿਆ । ਸਾਇੰਸ ਸਿਟੀ ਦਾ ਇਹ ਟੂਰ ਵਿਦਿਆਰਥੀਆਂ ਵਾਸਤੇ ਨਾ ਕੇਵਲ ਜਾਣਕਾਰੀ ਭਰਪੂਰ ਰਿਹਾ ਬਲਕਿ ਉਨ੍ਹਾਂ ਨੇ ਸਕੂਲ ਤੋਂ ਰਵਾਨਗੀ ਅਤੇ ਵਾਪਸੀ ਦੌਰਾਨ ਆਪਣੀਆਂ ਮਨੋਰੰਜਨ ਪ੍ਰਤਿਭਾਵਾਂ ਰਾਹੀਂ ਵੀ ਇਸ ਦਾ ਖੂਬ ਆਨੰਦ ਮਾਣਿਆ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly