ਮਨਰੂਪ ਕੌਰ ਨੇ ਰੋਸ਼ਨ ਕੀਤਾ ਹੁਸ਼ਿਆਰਪੁਰ ਜਿਲ੍ਹੇ ਦਾ ਨਾਮ

ਸੋਲੋ ਡਾਂਸ ਮੁਕਾਬਲੇ ਵਿੱਚ ਹਾਸਲ ਕੀਤਾ ਦੂਸਰਾ ਸਥਾਨ

(ਸਮਾਜ ਵੀਕਲੀ)-ਹੁਸ਼ਿਆਰਪੁਰ,(ਰਮੇਸ਼ਵਰ ਸਿੰਘ) ਬੀਤੇ ਸ਼ੁੱਕਰਵਾਰ ਨੂੰ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੁਆਰਾ ਕਰਵਾਏ ਗਏ ਸਭਿਆਚਾਰਕ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੀ ਹੋਣਹਾਰ ਵਿਦਿਆਰਥਣ ਮਨਰੂਪ ਕੌਰ ਨੇ ਸੋਲੋ ਡਾਂਸ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਜੇਤੂ ਵਿਦਿਆਰਥਣ ਨੇ ਦੱਸਿਆ ਕਿ ਇਨਾਮ ਵੰਡ ਸਮਾਰੋਹ ਦੀ ਵਿਸ਼ੇਸ਼ ਰਸਮ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡਾਇਰੈਕਟਰ ਡਾ. ਏਕਓਂਕਾਰ ਸਿੰਘ ਜੋਹਲ ਵੱਲੋਂ ਨਿਭਾਈ ਗਈ। ਜਿਕਰਯੋਗ ਹੈ ਕਿ ਮਨਰੂਪ ਆਪਣੇ ਸਕੂਲੀ ਜੀਵਨ ਤੋਂ ਹੀ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚੋਂ ਇਨਾਮ ਪ੍ਰਾਪਤ ਕਰਕੇ ਬਾਦਸਤੂਰ ਆਪਣੇ ਮਾਪਿਆਂ, ਸਿਖਿਆ ਅਦਾਰਿਆਂ ਤੇ ਜਿਲ੍ਹੇ ਦਾ ਨਾਮ ਰੁਸ਼ਨਾ ਰਹੀ ਹੈ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼, ਪ੍ਰਿੰਸੀਪਲ ਡਾ. ਸੁਰੇਸ਼ ਕੁਮਾਰ, ਯੂ.ਐੱਸ.ਏ. ਤੋਂ ਰਣਬੀਰ ਕੌਰ ਬੱਲ, ਸੁਖਦੀਪ ਕੌਰ ਹਨੀ, ਸੁਖਮਨ, ਸਿਮਰਨ ਤੇ ਰਵਨੂਰ ਨੇ ਖ਼ਾਸ ਤੌਰ ‘ਤੇ ਮੁਬਾਰਕਬਾਦ ਦਿੱਤੀ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿਹਨਤਕਸ਼ ਬੰਦੇ
Next article“ਸਮਾਰਟ ਸਕੂਲ ਹੰਬੜਾਂ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਸਿਟੀ ਕਪੂਰਥਲਾ ਦਾ ਟੂਰ”