ਸਕੂਲ ਵਿਦਿਆਰਥੀਆਂ ਨੂੰ ਬੱਚਤ ਕਰਨ ਬਾਰੇ ਸਮਝਾਇਆ

( ਸ੍ਰੀ ਅਨੰਦਪੁਰ ਸਾਹਿਬ ) -ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ( ਪੰਜਾਬ ) ਵਿਖੇ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਸਕੂਲ ਵਿਦਿਆਰਥੀਆਂ ਨੂੰ ਥੋੜ੍ਹੇ – ਥੋੜ੍ਹੇ  ਪੈਸਿਆਂ ਦੀ ਬੱਚਤ ਕਰਨ ਸੰਬੰਧੀ ਸਮਝਾਇਆ ਤਾਂ ਜੋ ਬੱਚਿਆਂ ਨੂੰ ਬਚਪਨ ਤੋਂ ਹੀ ਸੁਨਹਿਰੀ ਭਵਿੱਖ ਲਈ ਬੱਚਤ ਕਰਨ ਦੀ ਆਦਤ ਬਣ ਸਕੇ। ਇਸ ਮੌਕੇ ਉਹਨਾਂ ਨੇ ਬੱਚਿਆਂ ਨੂੰ ਬੁਘਲੀ /ਗੋਲਕ ਬਾਰੇ ਵੀ ਵਿਸ਼ੇਸ਼ ਤੌਰ ‘ਤੇ ਦੱਸਿਆ ਤੇ ਕਈ ਬੱਚਿਆਂ ਨੇ ਇਸ ਸੰਬੰਧੀ ਪੇਂਟਿੰਗਜ਼ ਵੀ ਤਿਆਰ ਕੀਤੀਆਂ। ਅਧਿਆਪਕ ਸੰਜੀਵ ਧਰਮਾਣੀ ਨੇ ਵਿਦਿਆਰਥੀਆਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਛੋਟੀ – ਛੋਟੀ ਬੱਚਤ ਸਾਡੇ ਭਵਿੱਖ ਨੂੰ ਸੁਰੱਖਿਆ , ਖੁਸ਼ੀ ਅਤੇ ਸਕੂਨ ਪ੍ਰਦਾਨ ਕਰਦੀ ਹੈ। ਇਸ ਮੌਕੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article9 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਕੀਤੇ ਜਾ ਰਹੇ ਰੋਸ ਮਾਰਚ ਲਈ ਅਧਿਆਪਕਾਂ ਵਿੱਚ ਭਾਰੀ ਉਤਸ਼ਾਹ _ਗੋਰਮਿੰਟ ਟੀਚਰ ਯੂਨੀਅਨ 
Next articleਵਿਧਾਇਕ ਦਿਨੇਸ਼ ਚੱਢਾ ਨੇ ਘਰੇ ਬੁਲਾ ਕੇ ਕੀਤਾ ਨੰਨ੍ਹੀ ਕਰਾਟੇ ਚੈਂਪੀਅਨ ਕੋਹਿਨੂਰ ਦਾ ਸਨਮਾਨ