HOME ਸਕੂਲ ਦੇ ਨਤੀਜੇ ਰਹੇ ਸ਼ਾਨਦਾਰ, ਮੁੱਖ ਮਹਿਮਾਨਾਂ ਨੇ ਵੰਡੇ ਇਨਾਮ

ਸਕੂਲ ਦੇ ਨਤੀਜੇ ਰਹੇ ਸ਼ਾਨਦਾਰ, ਮੁੱਖ ਮਹਿਮਾਨਾਂ ਨੇ ਵੰਡੇ ਇਨਾਮ

ਮੋਰਿੰਡਾ  (ਸਮਾਜ ਵੀਕਲੀ)   (ਸੁਖਵਿੰਦਰ ਸਿੰਘ ਹੈਪੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂਮਾਜਰਾ ਦੇ 2025-26 ਦੇ ਅਕੈਡਮਿਕ ਸੈਸ਼ਨ ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਸਕੂਲ ਦੇ ਮੁੱਖ ਅਧਿਆਪਕ ਮੇਜਰ ਸਿੰਘ ਨੇ ਦੱਸਿਆ ਕਿ ਇਸ ਸਾਲ ਵੀ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਮੰਚ ਸੰਚਾਲਨ ਰਾਬਿੰਦਰ ਸਿੰਘ ਰੱਬੀ, ਲੈਕਚਰਰ ਇਤਿਹਾਸ ਨੇ ਕੀਤਾ। ਉਨ੍ਹਾਂ ਨੇ ਮੁੱਖ ਮਹਿਮਾਨ ਸ. ਨੈਬ ਸਿੰਘ ਅਤੇ ਮੈਡਮ ਇੰਦਰਜੀਤ ਕੌਰ ਨੂੰ ਸਟੇਜ ‘ਤੇ ਸੱਦਿਆ ਅਤੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਸਰਪੰਚ ਗੁਰਮੀਤ ਕੌਰ ਅਤੇ ਸ. ਭੁਪਿੰਦਰ ਸਿੰਘ ਨੇ ਵੀ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਛੇਵੀਂ ਜਮਾਤ ਵਿੱਚ ਪਹਿਲਾ ਸਥਾਨ ਸਿਮਰਨ ਕੌਰ (92%) , ਦੂਜਾ ਸਥਾਨ ਤਰਨਜੋਤ ਕੌਰ (79.2%) , ਤੀਜਾ ਸਥਾਨ ਖੁਸ਼ਪ੍ਰੀਤ ਕੌਰ (70.7%) ਸੱਤਵੀਂ ਜਮਾਤ ਵਿੱਚ ਪਹਿਲਾ ਸਥਾਨ ਅਵਨੀਤ ਕੌਰ (90.5%), ਦੂਜਾ ਸਥਾਨ: ਏਕਮਪ੍ਰੀਤ ਸਿੰਘ (85.2%) , ਤੀਜਾ ਸਥਾਨ ਗਗਨਦੀਪ ਸਿੰਘ ਅਤੇ ਸਿਮਰਨ ਕੌਰ (59.5%) , ਨੌਵੀਂ ਜਮਾਤ ਵਿੱਚ ਪਹਿਲਾ ਸਥਾਨ ਨਵਨੀਤ ਸਿੰਘ (91.7%) , ਦੂਜਾ ਸਥਾਨ ਹਰਮਨਪ੍ਰੀਤ ਕੌਰ (88.6%) , ਤੀਜਾ ਸਥਾਨ ਪ੍ਰਭਜੋਤ ਸਿੰਘ (88.2%) , ਗਿਆਰਵੀਂ ਵਿੱਚ ਪਹਿਲਾ ਸਥਾਨ ਜਸਮੀਤ ਕੌਰ (89.6%), ਦੂਜਾ ਸਥਾਨ ਕਿਰਨਜੀਤ ਕੌਰ (87.8%) ਅਤੇ ਤੀਜਾ ਸਥਾਨ ਨਵਨੀਤ ਕੌਰ (84.8%) ਨੇ ਪ੍ਰਾਪਤ ਕੀਤਾ। ਸਰਵਪੱਖੀ ਗਤੀਵਿਧੀਆਂ ਲਈ ਬਰਿੰਦਰ ਸਿੰਘ ਤਾਲਾਪੁਰ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸਕੂਲ ਦੇ ਮੁੱਖ ਅਧਿਆਪਕ ਮੇਜਰ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਲੈਕਚਰਰ ਜਸਵਿੰਦਰ ਕੌਰ, ਸੁਰ, ਗੁਰਕ੍ਰਿਪਾਲ ਸਿੰਘ, ਵਿਸ਼ਾਲ ਗੁਪਤਾ, ਰਿਸ਼ੀਕਾ ਨੈਥਾਨੀ, ਰਜਨੀ ਰਾਣੀ, ਬਲਜੀਤ ਕੌਰ, ਮਨਪ੍ਰੀਤ ਕੌਰ, ਹਰਸਿਮਰਨ ਕੌਰ, ਜੋਤੀ ਸ਼ਰਮਾ, ਕੁਲਵਿੰਦਰ ਸਿੰਘ ਅਤੇ ਸ. ਮੋਹਨ ਸਿੰਘ ਹਾਜ਼ਰ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇੰਗਲੈਂਡ ‘ਚ ਬੇਮੌਸਮੀ ਬਰਫਬਾਰੀ ਅਤੇ ਗੜੇਮਾਰੀ ਨਾਲ ਮੁੜ ਵਧੀ ਠੰਡ
Next articleਨਾਗਰਿਕਤਾ ਕਾਨੂੰਨ ਚ ਬਦਲਾਅ ਮਗਰੋਂ ਪੁਰਖਿਆਂ ਦੇ ਰਿਕਾਰਡ ਲੱਭਣ ਲਈ ਦੌੜ ਸ਼ੁਰੂ