HOME ਇੰਗਲੈਂਡ ‘ਚ ਬੇਮੌਸਮੀ ਬਰਫਬਾਰੀ ਅਤੇ ਗੜੇਮਾਰੀ ਨਾਲ ਮੁੜ ਵਧੀ ਠੰਡ

ਇੰਗਲੈਂਡ ‘ਚ ਬੇਮੌਸਮੀ ਬਰਫਬਾਰੀ ਅਤੇ ਗੜੇਮਾਰੀ ਨਾਲ ਮੁੜ ਵਧੀ ਠੰਡ

5
ਤਸਵੀਰ:- ਸੁਖਜਿੰਦਰ ਸਿੰਘ ਢੱਡੇ
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਕਈ ਇਲਾਕਿਆਂ ਵਿੱਚ ਬੇਮੌਸਮੀ ਬਰਫਬਾਰੀ ਅਤੇ ਗੜੇਮਾਰੀ ਕਾਰਨ ਇਕ ਵਾਰ ਫਿਰ ਠੰਡ ਵੱਧ ਗਈ ਹੈ, ਜਿਸ ਨਾਲ ਲੋਕਾਂ ਨੂੰ ਮੌਸਮ ਵਿੱਚ ਅਚਾਨਕ ਆਏ ਬਦਲਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ ਮਾਰਚ ਦੇ ਅੰਤ ਵਿੱਚ ਆਇਆ ਇਹ ਮੌਸਮੀ ਤਬਦੀਲੀ ਦਾ ਦੌਰ ਅਸਧਾਰਨ ਹੈ। ਉੱਤਰੀ ਇੰਗਲੈਂਡ, ਮਿਡਲੈਂਡਜ਼ ਅਤੇ ਕੁਝ ਪਹਾੜੀ ਇਲਾਕਿਆਂ ਵਿੱਚ ਹਲਕੀ ਬਰਫਬਾਰੀ ਅਤੇ ਤੇਜ਼ ਗੜੇਮਾਰੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਕਈ ਥਾਵਾਂ ‘ਤੇ ਠੰਡੀ ਹਵਾਵਾਂ ਨਾਲ ਤਾਪਮਾਨ ਕਾਫ਼ੀ ਘੱਟ ਹੋ ਗਿਆ, ਜਿਸ ਕਾਰਨ ਸਵੇਰ ਅਤੇ ਰਾਤ ਦੇ ਸਮੇਂ ਕੜਾਕੇ ਦੀ ਠੰਡ ਮਹਿਸੂਸ ਕੀਤੀ ਗਈ। ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਉੱਤਰੀ ਪਾਸੇ ਤੋਂ ਆ ਰਹੀਆਂ ਠੰਡੀ ਹਵਾਵਾਂ ਕਾਰਨ ਤਾਪਮਾਨ ਵਿੱਚ ਅਚਾਨਕ ਗਿਰਾਵਟ ਆਈ ਹੈ। ਕੁਝ ਇਲਾਕਿਆਂ ਵਿੱਚ ਬਰਫ ਦੇ ਹਲਕੇ ਫਾਹੇ ਵੀ ਦੇਖਣ ਨੂੰ ਮਿਲੇ, ਜਦਕਿ ਕਈ ਥਾਵਾਂ ‘ਤੇ ਗੜੇ ਪੈਣ ਕਾਰਨ ਸੜਕਾਂ ‘ਤੇ ਫਿਸਲਣ ਬਣ ਗਈ। ਇਸ ਮੌਸਮੀ ਬਦਲਾਅ ਦਾ ਅਸਰ ਆਵਾਜਾਈ ‘ਤੇ ਵੀ ਪਿਆ ਹੈ। ਕੁਝ ਸੜਕਾਂ ‘ਤੇ ਫਿਸਲਣ ਕਾਰਨ ਵਾਹਨ ਚਲਾਉਣ ਵਾਲਿਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਮੌਸਮ ਦੇ ਤਾਜ਼ਾ ਅੱਪਡੇਟਾਂ ‘ਤੇ ਧਿਆਨ ਦੇਣ ਅਤੇ ਯਾਤਰਾ ਦੌਰਾਨ ਸਾਵਧਾਨੀ ਵਰਤਣ।ਮਾਹਿਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਮਾਰਚ ਦੇ ਅਖੀਰ ਵਿੱਚ ਆਮ ਤੌਰ ‘ਤੇ ਮੌਸਮ ਕੁਝ ਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ, ਪਰ ਇਸ ਸਾਲ ਠੰਡੀ ਹਵਾਵਾਂ ਦੇ ਕਾਰਨ ਮੌਸਮ ਵਿੱਚ ਅਚਾਨਕ ਬਦਲਾਅ ਦੇਖਿਆ ਗਿਆ ਹੈ। ਉਨ੍ਹਾਂ ਮੁਤਾਬਕ ਅਗਲੇ ਕੁਝ ਦਿਨਾਂ ਦੌਰਾਨ ਮੌਸਮ ਵਿੱਚ ਹੋਰ ਉਤਾਰ-ਚੜ੍ਹਾਅ ਆ ਸਕਦਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਗਰਮ ਕੱਪੜੇ ਪਹਿਨਣ ਅਤੇ ਬਦਲਦੇ ਮੌਸਮ ਕਾਰਨ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰੈਲਮਾਜਰਾ ਦੇ ਸਰਪੰਚ ਸਿੰਕਦਰ ਸਿੰਘ ਲਾਂਦੀ ਨੇ ਪਿੰਡ ਸਕੂਲ ਵਿੱਚ ਵਧੀਆ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮੀ ਰਾਸ਼ੀ ਦੇ ਕੇ ਕੀਤਾ ਸਨਮਾਨਿਤ ਸਕੂਲ ਸਟਾਫ ਵਲੋਂ ਸਰਪੰਚ ਹੁਰਾਂ ਦਾ ਕੀਤਾ ਧੰਨਵਾਦ
Next articleਸਕੂਲ ਦੇ ਨਤੀਜੇ ਰਹੇ ਸ਼ਾਨਦਾਰ, ਮੁੱਖ ਮਹਿਮਾਨਾਂ ਨੇ ਵੰਡੇ ਇਨਾਮ