(ਸਮਾਜ ਵੀਕਲੀ)
ਮੋਢਿਆਂ ਦੇ ਉੱਤੇਂ ਟੰਗ ਕੇ ਮਿੱਤਰੋ ਬਸਤੇ ,
ਪੈਂ ਜਾਂਦੇ ਸੀ ਅਸੀ ਸਕੂਲ ਵਾਲੇ ਰਸਤੇਂ!
ਹੱਸਦਿਆਂ-ਖੇਡਦਿਆਂ ਸੋਹਣਾ ਸਮਾਂ ਸੀ ਬਿਤਾਇਆਂ,
ਉਸ ਸਮੇਂ ਤੋਂ ਵਿਛੜਣ ਦਾ ਅੱਜ ਦਿਨ ਹੈ ਆਇਆ !
ਸਕੂਲ ਨੂੰ ਤਿਆਰ ਹੋ ਅਸੀ ਆਂਦੇ ਸੀ ਹਰ-ਰੋਜ਼,
ਮਿਲਣ ਦੇ ਚਾ ‘ਚ ਪੜਾਈ ਵੀ ਨਾ ਲੱਗਦੀ ਸੀ ਬੋਝ!
ਪਰ ਸਕੂਲੀ ਪੇਪਰਾਂ ਦੇ ਡਰ ਨੇ ਬੜਾ ਸੀ ਸਤਾਇਆ,
ਉਸ ਸਮੇਂ ਤੋਂ ਵਿਛੜਣ ਦਾ ਅੱਜ ਦਿਨ ਹੈ ਆਇਆ !
ਨਵੀਆਂ-ਨਵੀਆਂ ਖੇਡਾਂ ਦੀ ਰੋਜ਼ ਕਰਦੇ ਸੀ ਖ਼ੋਜ,
ਸਕੂਲ ਟਾਈਮ ਜਿਹੀ ਕਿਤੇ ਲੱਭਣੀ ਨਹੀਂ ਹੁਣ ਮੋਜ !
ਸ਼ਰਾਰਤੀ ਮਿੱਤਰਾ ਨੇ ਵੀ ਦਿਲ ਬਹੁਤ ਸੀ ਲਵਾਇਆਂ,
ਉਸ ਸਮੇਂ ਤੋਂ ਵਿਛੜਣ ਦਾ ਅੱਜ ਦਿਨ ਹੈ ਆਇਆ !
ਟੀਚਰ ਤੇ ਮਿੱਤਰਾਂ ਨਾਲ ਬੜੇ ਲੁੱਟਦੇ ਸੀ ਨਜ਼ਾਰੇ,
ਸਕੂਲ ਦੇ ਉਹ ਪਲ ਹਮੇਸ਼ਾਂ ਯਾਰੋ ਬੜੇ ਸੀ ਪਿਆਰੇ!
ਕੁਛ ਪਲ ਸੀ ਟੈਨਸ਼ਨ ਭਰੇ,ਕੁਛ ਨੇ ਬੜਾ ਸੀ ਹਸਾਇਆਂ!
ਉਸ ਸਮੇਂ ਤੋਂ ਵਿਛੜਣ ਦਾ ਅੱਜ ਦਿਨ ਹੈ ਆਇਆ !
ਚਿੱਤ ਨਹੀਉਂ ਕਰਦਾ ਮਿੱਤਰੋ ਸਕੂਲ ਛੱਡਣ ਨੂੰ,
ਆਪਣੇ ਆਪ ਵਿੱਚੋ ਨਾ ਬਚਪਨਾਂ ਕੱਢਣ ਨੂੰ!
ਸਕੂਲ ਨੂੰ ਛਡਣਾ ਲੱਗੇ,ਜਿਵੇਂ ਆਪਣਾ ਆਪ ਗਵਾਇਆਂ,
ਉਸ ਸਮੇਂ ਤੋਂ ਵਿਛੜਣ ਦਾ ਅੱਜ ਦਿਨ ਹੈ ਆਇਆ !
ਪਤਾ ਨਹੀਂ ਆਪਾ ਕੀ ਹੈ ਕਰਨਾਂ ਇਥੋਂ ਜਾਕੇ,
ਮਿਲਦੇ ਰਹਿਆ ਕਰੋ ਕਦੀ ਕਦਾਰ ਇੱਥੇ ਆਕੇ।
ਸਕੂਲ ਵੀ ਆ ਆਪਣਾ ਇਹ ਨਹੀਂ ਹੋਣਾ ਪਰਾਇਆ ,
ਪਰ ਅੱਜ ਇਹਨੂੰ ਛੱਡਣ ਦਾ ਦਿਨ ਹੈ ਆਇਆ !
ਪਲਕਪ੍ਰੀਤ ਕੌਰ ਬੇਦੀ
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly