(ਸਮਾਜ ਵੀਕਲੀ)
ਉਸਨੂੰ ਸ਼ਾਇਦ ਮੁਆਲਤਾ, ਜਾਂ ਫਿਰ ਹੈ ਅਭਿਮਾਨ।
ਕੇਵਲ ਓਹੀ ਸ਼ਹਿਰ ਦਾ, ਉੱਚ ਕੋਟੀ ਵਿਦਵਾਨ।
ਆਦਤ ਚੰਦਰੀ ਬਣ ਗਈ, ਕੱਢਦਾ ਰਹੇ ਨਘੋਚ,
ਜੇਕਰ ਕੋਈ ਵਰਜਦਾ, ਚੁੱਕ ਲੈਂਦਾ ਕਿਰਪਾਨ।
ਸੁਣਿਆ ਉਸਦਾ ਬਣ ਗਿਆ, ਵੱਡਾ ਸਾਹਿਤਕ ਮੱਠ,
ਮਾਰ ਪਲਾਥੀ ਬੈਠਦਾ, ਚੇਲਿਆਂ ਵਿੱਚ ਪ੍ਰਧਾਨ।
ਗ਼ਜ਼ਲਾਂ ਵਿੱਚ ਜੋ ਲਿਖ ਰਿਹਾ, ਔਰਤ ਦੇਵੀ ਰੂਪ,
ਘਰ ਵਿੱਚ ਕਰਦਾ ਰੋਜ਼ ਹੀ, ਪਤਨੀ ਦਾ ਅਪਮਾਨ।
ਦਵਾ ਨਹੀਂ ਇਸ ਮਰਜ਼ ਦੀ, ਵੈਦ ਹਕੀਮਾਂ ਕੋਲ,
ਸੋਹਰਤ ਕੂਕਰ ਕੱਟ ਲਿਆ, ਲੱਗਿਆ ਜੇ ਹਲਕਾਨ।
ਜਿਸਦੀ ਉੱਠਣੀ ਬੈਠਣੀ, ਚੌਪੜ ਬਾਜਾਂ ਸੰਗ,
ਡੁੱਬਦਾ ਹੈ ਖੁਦ ਆਪ ਵੀ, ਡੋਬ ਦਵੇ ਜ਼ਜਮਾਨ।
ਇਸੇ ਲਈ ਹੀ ਨਾ ਬਣੀ, ‘ਬੋਪਾਰਾਏ’ ਨਾਲ,
ਸੱਚ ਦੇ ਪਹਿਰੇਦਾਰ ਜੋ, ਝੂਠ ਨ ਕਰਨ ਬਖਾਨ।
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly