ਮਾਲੇਰਕੋਟਲਾ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਅਨੁਸੂਚਿਤ ਜਾਤੀਆਂ/ਪਛੜੀਆਂ ਸ਼੍ਰੇਣੀਆਂ ਮੁਲਾਜ਼ਮ ਵੈਲਫੇਅਰ ਫੈਡਰੇਸ਼ਨ ਪਾਵਰਕਾਮ/ਟਰਾਂਸਕੋ (ਰਜਿ:) ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਿਟਾ.ਐਸ.ਡੀ.ਓ ਹਰਜਿੰਦਰ ਸਿੰਘ ਖੰਨਾ ਨੇ ਮੀਡੀਆ ਨੂੰ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਜਥੇਬੰਦੀ ਦੀ ਇੱਕ ਜਰੂਰੀ ਮੀਟਿੰਗ ਪ੍ਰਭਾਤ ਪਰਵਾਨਾ ਹਾਲ ਪਟਿਆਲਾ ਵਿਖੇ ਸੂਬਾ ਪ੍ਰਧਾਨ ਸ.ਅਵਤਾਰ ਸਿੰਘ ਕੈਂਥ ਦੀ ਅਗਵਾਈ ਵਿੱਚ ਕੀਤੀ ਗਈ, ਜਿਸ ਵਿੱਚ ਸਟੇਟ ਕਮੇਟੀ ਮੈਂਬਰ ਅਤੇ ਜਿਲਿਆਂ ਦੇ ਪ੍ਰਧਾਨ ਸਕੱਤਰ ਹਾਜ਼ਰ ਹੋਏ।ਮੀਟਿੰਗ ਦੌਰਾਨ ਸਾਰੇ ਸਾਥੀਆ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੁਲਾਜ਼ਮ ਮੰਗਾਂ ਤੇ ਮਸਲਿਆਂ ਉੱਪਰ ਵੀ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਹਾਉਸ ਵਲੋਂ ਸੂਬਾ ਪ੍ਰਧਾਨ ਅਵਤਾਰ ਸਿੰਘ ਕੈਂਥ ਦੁਆਰਾ ਲਿਆਂਦੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।ਇਸ ਮੌਕੇ ਜੱਥਬੰਦੀ ਵੱਲੋਂ ਆਪਣੀ ਸਹਾਇਕ ਜੱਥਬੰਦੀ ਐਸ.ਸੀ/ਬੀ.ਸੀ ਪੈਨਸ਼ਨਰ ਐਸੋਸੀਏਸ਼ਨ ਬਣਾਉਣ ਵਾਰੇ ਐਲਾਨ ਕੀਤਾ ਗਿਆ, ਜੱਥਬੰਦੀ ਦੇ ਸੂਬਾਈ ਦਫਤਰ ਲਈ ਪਟਿਆਲਾ ਵਿੱਚ ਇਮਾਰਤ ਖਰੀਦਣ ਦਾ ਫੈਸਲਾ ਕੀਤਾ, ਪੰਜਾਬ ਦੇ ਲੋਕਾਂ ਅਤੇ ਮੁਲਾਜ਼ਮਾਂ ਨਾਲ ਮਿਲ ਕੇ ਸੂਬਾਈ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਆਉਣ ਵਾਲੇ ਸਮੇ ਵਿੱਚ ਪੰਜਾਬ ਦੇ ਐਮ.ਐਲ.ਏ-ਮੰਤਰੀਆਂ-ਜ਼ਿਲ੍ਹਾ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਮੈਮੋਰੰਡਮ ਦਿਤੇ ਜਾਣਗੇ।ਅਗਰ ਸਰਕਾਰ ਇਸ ਸਬੰਧੀ ਕੋਈ ਟਾਲ-ਮਟੋਲ ਦੀ ਨੀਤੀ ਖੇਡਦੀ ਹੈ ਤਾਂ ਮੰਤਰੀਆਂ ਦੇ ਘਰਾਂ ਅੱਗੇ ਧਰਨੇ /ਪ੍ਰਦਰਸ਼ਨ ਵੀ ਕੀਤੇ ਜਾਣਗੇ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਆਗੂਆਂ ਨੇ ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਨੂੰ ਵੀ ਚਿਤਾਵਨੀ ਦਿੰਦਿਆ ਕਿਹਾ ਕੇ ਫੈਡਰੇਸ਼ਨ ਵੱਲੋਂ ਪੇਸ਼ ਕੀਤੀਆਂ ਮੰਗਾਂ ਦਾ ਜਲਦੀ ਹੀ ਸਾਰਥਿਕ ਹੱਲ ਕੀਤਾ ਜਾਵੇ, ਨਹੀ ਤਾਂ ਫੈਡਰੇਸ਼ਨ ਪ੍ਰੀਵਾਰਾਂ ਸਮੇਤ ਧਰਨਾ ਪ੍ਰਦਰਸ਼ਨ ਕਰਨ ਤੋਂ ਗੁਰੇਜ ਨਹੀ ਕਰੇਗੀ।ਕਿਸਾਨਾਂ ਮਜਦੂਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਨ ਦਾ ਵੀ ਅਹਿਦ ਲਿਆ ਗਿਆ।ਸਟੇਜ ਸਕੱਤਰ ਦੀ ਡਿਊਟੀ ਸਾਥੀ ਗੁਰਵਿੰਦਰ ਸਿੰਘ ਗੁਰੂ ਵੱਲੋ ਬਾਖੂਭੀ ਨਿਭਾਈ ਗਈ।ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪ੍ਰਧਾਨ ਸ ਅਵਤਾਰ ਸਿੰਘ ਕੈਂਥ ਦੀ ਸੂਝਬੂਝ ਅਤੇ ਉਸਾਰੂ ਸੋਚ ਸਦਕਾ ਫੈਡਰੇਸ਼ਨ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਹੀ ਹੈਅਤੇ ਸੂਬੇ ਅੰਦਰ ਸਾਡੀ ਜਥੇਬੰਦੀ ਐਸ ਸੀ/ਬੀ ਸੀ ਮੁਲਾਜ਼ਮ ਵੈਲਫੇਅਰ ਫੈਡਰੇਸ਼ਨ ਦਾ ਨਾਂ ਹੁਣ ਫਖਰ ਨਾਲ ਲਿਆ ਜਾਣ ਲੱਗ ਪਿਆ ਹੈ।ਇਸ ਦਾ ਸਾਰਾ ਸਿਹਰਾ ਸੂਬਾਈ ਪ੍ਰਧਾਨ ਅਤੇ ਸਮੁੱਚੀ ਟੀਮ ਨੂੰ ਜਾਂਦਾ ਹੈ। ਖੰਨਾ ਸਰਕਲ ਕਮੇਟੀ ਵੱਲੋਂ ਪ੍ਰਧਾਨ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ।ਹਰਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਐਸ ਸੀ / ਬੀ ਸੀ ਮੁਲਾਜ਼ਮ ਵੈਲਫੇਅਰ ਫੈਡਰੇਸ਼ਨ ਪਾਵਰਕਾਮ ਰਜਿ: ਪੰਜਾਬ, ਸੰਪਰਕ 6280589127
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


