ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਕਵਾੜ੍ਹ ਲਫ਼ਜ ਤੋਂ ਤਾਂ ਹਰ ਕੋਈ ਵਾਕਫ਼ ਹੈ ਪਰ ਇਸ ਤੋਂ ਫਾਇਦਾ ਕਿਸ ਕਿਸ ਚੁੱਕਿਆ, ਇਹ ਸ਼ਾਇਦ ਘੱਟ ਹੀ ਲੋਗ ਜਾਣਦੇ ਹਨ। ਵਦੇਸ਼ ਵਿੱਚ ਜੋ ਮੈਂ ਦੇਖਿਆ, ਵਿਚਾਰਿਆ ਗੱਲ ਬੜ੍ਹੀ ਡੂੰਗੀ ਲੱਗੀ।ਉੱਥੇ ਕੰਡਮ ਸਮਾਨ ਕੋਈ ਨਹੀਂ ਖਰੀਦਾ। ਜਿਸ ਨੂੰ ਕੋਈ ਸਮਾਨ ਚੰਗਾ ਨਹੀਂ ਲਗਦਾ, ਉਹ ਬਾਹਰ ਰੱਖ ਦਿੰਦਾ, ਜੇ ਹਾਲਤ ਖਰੀ ਆ ਤਾਂ ਉਸ ਤੇ ਲਿੱਖ ਦਿੰਦੇ, use me i am working. ਕਿ ਮੈਂ ਠੀਕ ਆ ਤੁਸੀਂ ਲਿਜਾ ਸਕਦੇ ਹੋ। ਲੋੜਵੰਦ ਲੈ ਜਾਂਦੇ ਹਨ।ਉੱਥੇ ਚੋਰਾਂ ਦਾ ਮਾਲ ਡਾਂਗਾਂ ਦੇ ਗੱਜ ਨਹੀਂ ਹੁੰਦੇ। ਕੰਡਮ ਸਮਾਨ ਜੇ ਵਿਕਦਾ ਨਹੀਂ ਤਾਂ ਇਸ ਦੀ ਚੋਰੀ ਨਹੀਂ ਹੁੰਦੀ। ਕੰਡਮ ਸਮਾਨ ਉਸ ਏਰੀਏ ਦੀ ਕੌਂਸਿਲ ਸਾਲ ਵਿੱਚ ਦੋ ਵਾਰ ਫਰੀ ਉਠਾ ਲਿਜਾਂਦੀ ਹੈ। ਹਾਂ ਉੱਥੇ ਦੀ ਮਾਡੀਰ ਮਹਿੰਗੀਆਂ ਗੱਡੀਆਂ ਦੀ ਚੋਰੀ ਕਰਦੇ ਆ, ਉਹ ਚਲਾ ਕੇ ਸ਼ੌਕ ਪੂਰਾ ਕਰਕੇ, ਕਿਤੇ ਨਾ ਕਿਤੇ ਛੱਡ ਜਾਂਦੇ ਹਨ। ਬਹੁਤ ਵਾਰ ਇਹ ਫੜ੍ਹੇ ਜਾਂਦੇ ਆ, ਛੋਟੀ ਉਮਰ ਕਰਕੇ ਛੁੱਟ ਜਾਂਦੇ ਆ। ਪਰ ਕਿਤੇ ਨਾ ਕਿਤੇ ਉਹਨਾਂ ਦੇ ਖਾਤੇ ਇਹ ਜੁਰਮ ਚੜ੍ਹ ਜਾਂਦਾ। ਵਦੇਸ਼ ਵਿੱਚ ਅੰਦਾਜ਼ਨ 90 ਪ੍ਰਤੀਸ਼ਤ ਖਰੀਦੋ ਫਰੋਖਤ ਤੁਹਾਡੇ ਕਾਰਡ ਤੇ ਹੁੰਦੀ ਹੈ।ਕੈਸ਼ ਤੇ ਬਹੁਤ ਘੱਟ ਹੁੰਦੀ ਹੈ। ਤੁਹਾਡੀ ਕਮਾਈ.. ਤੁਹਾਡਾ ਖਰਚਾ ਸੱਭ ਕਾਰਡ ਤੇ ਹੈ, ਟੈਕਸ ਕੱਟ ਕੇ ਸੱਭ ਕੁੱਝ ਮਿਲਦਾ। ਤੁਹਾਡਾ ਕਿਰਦਾਰ ਇਸ ਕਾਰਡ ਤੇ ਹੀ ਹੈ। ਤੁਹਾਡਾ ਬੈਂਕ ਲੋਨ,ਕਿਰਾਏਦਾਰੀ ਤੇ ਸ਼ੌਂਕ ਕਾਰਡ ਹੀ ਪੂਰੇ ਕਰਦਾ ਆ।ਇਹ ਹੀ ਤੁਹਾਡੇ ਲੈਣ ਦੇਣ ਦਾ ਗਵਾਹ ਹੈ। ਇਸ ਤਰਾਂ ਹੀ ਤੁਹਾਡਾ ਡਰਾਵਿੰਗ ਲਾਈਸੈਂਸ ਹੈ। ਬਹੁਤ ਹੀ ਜਰੂਰੀ ਹੈ ਕਿਉਂਕੇ ਉੱਥੇ ਗੱਡੀ ਬਿਨਾਂ ਸਰਨਾ ਮੁਸ਼ਕਲ ਹੈ। ਛੋਟੇ ਤੋਂ ਵੱਡਾ ਕੰਮ, ਨੇੜੇ ਤੋਂ ਦੂਰ ਦਾ ਕੰਮ ਗੱਡੀ ਤੋਂ ਬਿਨਾਂ ਨਹੀਂ ਹੋ ਸਕਦਾ, ਲੋਕਲ ਆਵਾਜਾਈ ਦੇ ਸਾਧਨ ਸਮਾਂ ਬਹੁਤ ਲੈਂਦੇ ਆ। ਇਸ ਲਈ ਹਰ ਕੋਈ ਆਪਣੀ ਗੱਡੀ ਨੂੰ ਤਰਜੀਹ ਦਿੰਦਾ ਹੈ।ਤੁਹਾਡੀ ਸੜਕ ਤੇ ਚੰਗੀ ਮਾੜੀ ਹਰਕਤ ਰਿਕਾਰਡ ਹੁੰਦੀ ਹੈ।ਕੈਮਰੀਆਂ ਦੀ ਭਰਮਾਰ ਆ, ਸਪੀਡ ਚੈਕ ਕਰਨ ਵਾਲੇ ਕੈਮਰੇ, ਆਮ ਕੈਮਰੇ ਆਦਿ। ਤੁਹਾਡੀ ਹਰ ਚੰਗੀ ਮਾੜੀ ਹਰਕਤ ਤੁਹਾਨੂੰ ਮੇਲ ਤੇ ਆ ਜਾਂਦੀ ਹੈ, ਉਸ ਤੇ ਹੋਈ ਕਾਰਵਾਈ ਤੁਹਾਡੇ ਡ੍ਰਾਈਵਿੰਗ ਲਾਈਸੈਂਸ ਤੇ ਦਰਜ਼ ਹੁੰਦੀ ਹੈ। ਜਿਸਦਾ ਅਸਰ ਡਰਾਈਵਿੰਗ ਲਾਇਸੈਂਸ ਨੂੰ ਰਿਨਿਊ ਕਰਾਉਣ ਵੇਲੇ ਪਤਾ ਲਗਦਾ ਹੈ। ਤੁਹਾਨੂੰ ਡਰਾਈਵਰ ਰੱਖਣ ਵੇਲੇ ਵੀ ਰਿਕਾਰਡ ਚੈਕ ਕੀਤਾ ਜਾਂਦਾ ਹੈ।ਵਦੀਆ ਕਿਰਦਾਰ ਦਾ ਡ੍ਰਾਈਵਿੰਗ ਲਾਇਸੈਂਸ ਰਿਨਿਊ ਕਰਾਉਣ ਵੇਲੇ ਕਿਸੇ ਨਾ ਕਿਸੇ ਰੂਪ ਵਿੱਚ ਇਨਾਮ ਦਵਾ ਦਿੰਦਾ। ਵਦੇਸ਼ ਵਿੱਚ ਪੁਲਿਸ ਵੀ ਮਿੱਠੀ ਛੁਰੀ ਚਲਾਉਂਦੀ ਆ, ਨਾ ਗਾਲੀ ਨਾ ਗਲੋਚ ਬਸ ਭਾਰੀ ਜੁਰਮਾਨਾ,ਗੁਨਾਹਾਂ ਦੀ ਲਿਸਟ ਲੰਬੀ ਕਰਦੇ ਆ। ਜੱਦ ਤੱਕ ਉਹਨਾਂ ਨੂੰ ਖਤਰਾ ਮਹਿਸੂਸ ਨਾ ਹੋਵੇ,ਉਹ ਅਟੈਕ ਨਹੀਂ ਕਰਦੇ, ਫੇਰ ਸ਼ੂਟ ਕਰਨ ਲੱਗੇ ਅੱਗਾ ਨਹੀਂ ਦੇਖਦੇ । ਹਰਕਤ ਉਹਨਾਂ ਦੀ ਪੂਰੀ ਆ, ਇੱਕ ਫੋਨ ਕਾਲ ਤੇ ਆ ਜਾਂਦੇ ਆ, ਉਦਾਂ ਦੇ ਸਾਜੋ ਸਮਾਨ ਨਾਲ ਜਿਦਾ ਦੀ ਐਮਰਜਾਂਸੀ ਆ। ਜਾਨ ਮਾਲ ਦੀ ਪੂਰੀ ਰਾਖੀ ਕਰਦੇ ਆ। ਇਨਸਾਨੀਅਤ ਦੀ ਪੂਰੀ ਕਦਰ ਆ।
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਆਦਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ.


