ਐੱਸ ਸੀ ਐੱਸ ਟੀ ਐਸੋਸੀਏਸ਼ਨ ਰੇਲ ਕੋਚ ਫੈਕਟਰੀ ਵੱਲੋਂ ਡਾ ਅੰਬੇਡਕਰ ਦੇ ਜਨਮ ਦਿਵਸ ਸੰਬੰਧੀ ਸਮਾਗਮ 

ਕੈਪਸ਼ਨ-ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਦਿਨ ਸਬੰਧੀ ਕਰਵਾਏ ਗਏ ਸਮਾਗਮ ਦਾ ਦ੍ਰਿਸ਼
ਬਾਬਾ ਸਾਹਿਬ ਦੀ ਬਦੌਲਤ ਮਿਲੇ ਹੱਕ ਹਕੂਕਾਂ ਨੂੰ ਵਿਰੋਧੀ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ – ਜੀਤ ਸਿੰਘ 

ਕਪੂਰਥਲਾ ,  (ਸਮਾਜ ਵੀਕਲੀ  ( ਕੌੜਾ)– ਐਸ. ਸੀ. ਐਸ. ਟੀ. ਐਸੋਸੀਏਸ਼ਨ ਰੇਲ ਕੋਚ ਫੈਕਟਰੀ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਆਰ. ਸੀ. ਐਫ਼. ਵਿਖੇ ਸਮੁੱਚੇ ਸਮਾਜ ਨੂੰ ਜਾਗਰਿਤ ਕਰਦਾ ਚੇਤਨਾ ਮਾਰਚ ਅਤੇ ਵਿਸ਼ਾਲ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਐਸ. ਸੀ. ਐਸ. ਟੀ. ਐਸੋਸੀਏਸ਼ਨ ਰੇਲ ਕੋਚ ਫੈਕਟਰੀ ਵਲੋਂ ਸਹਿਯੋਗੀ ਸੰਸਥਾਵਾਂ ਅਤੇ ਯੂਨੀਅਨਾਂ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਚੌਂਕ ਤੋਂ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ, ਜਿਸ ਨੂੰ ਡਾਕਟਰ ਅਸ਼ੋਕ ਹਰਸ਼ੀ ਪਟੇਲ ਸ਼ਾਪ ਅਤੇ ਨਰਿੰਦਰ ਕੁਮਾਰ ਅਸਿਸਟੈਂਟ ਕਮਾਂਡੈਂਟ ਵਲੋਂ ਨੀਲੇ ਝੰਡੇ ਵਿਖਾ ਕੇ ਰਵਾਨਾ ਕੀਤਾ। ਜੋ ਕਿ ਰੇਲ ਕੋਚ ਫੈਕਟਰੀ ਦੀਆਂ ਵੱਖ-ਵੱਖ ਕਲੋਨੀਆਂ ਚੋਂ ਹੁੰਦਾ  ਵਾਪਸ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਚੌਂਕ ਵਿਖੇ ਆ ਕੇ ਸਮਾਪਤ ਹੋਇਆ। ਇਸ ਚੇਤਨਾ ਮਾਰਚ ਦੌਰਾਨ ਬਾਬਾ ਸਾਹਿਬ ਦੇ ਸ਼ਰਧਾਲੂ ਮਿਸ਼ਨਰੀ ਸਾਥੀਆਂ ਵਲੋਂ ਚਾਹ ਪਕੌੜੇ, ਆਈਸ ਕਰੀਮ, ਫਰੂਟ,  ਕੋਲਡ ਡਰਿੰਕਸ, ਛੋਲੇ ਪੂੜੀਆਂ ਅਤੇ ਹੋਰ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ। ਇਸ ਚੇਤਨਾ ਮਾਰਚ ਦੌਰਾਨ ਬਾਬਾ ਸਾਹਿਬ ਦੇ ਸ਼ਰਧਾਲੂਆਂ ਵਲੋਂ ‘ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ” ਅਤੇ ਹੋਰ ਕਈ ਤਰ੍ਹਾਂ ਦੇ ਨਾਰਿਆਂ ਨਾਲ ਬਾਬਾ ਸਾਹਿਬ ਦੇ ਪੈਰੋਕਾਰਾਂ ਵਿਚ ਅਨਵਾਂ ਜੋਸ਼ ਭਰ ਰਹੇ ਸਨ। ਇਸੇ ਦੌਰਾਨ ਕਮਿਊਨਿਟੀ ਹਾਲ ਆਰ. ਸੀ. ਐਫ. ਵਿਖੇ ਕਰਵਾਏ ਗਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਰਮੇਸ਼ ਕੁਮਾਰ ਪ੍ਰਿੰਸੀਪਲ ਇਲੈਕਟਰੀਕਲ ਇੰਜੀਨੀਅਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਵਿਨੋਦ ਪਾਲ ਸੀ. ਵੀ. ਓ. ਐਫ ਸ਼ਾਮਲ ਹੋਏ। ਸਮਾਗਮ ਦੀ ਸ਼ੁਰੁਆਤ ਤਿ੍ਸ਼ਰਨ ਪੰਚਸ਼ੀਲ ਨਾਲ ਸੁਰੇਸ਼ਪਾਲ ਬੋਧ ਵਲੋਂ ਕੀਤੀ ਗਈ। ਇਸ ਉਪਰੰਤ ਜੋਤੀ ਪ੍ਰਚੰਡ ਰਮੇਸ਼ ਕੁਮਾਰ ਜੈਨ, ਵਿਨੋਦ ਪਾਲ, ਅਸ਼ੋਕ ਹਰਸ਼ੀ ਪਟੇਲ ਸ਼ਾਪ, ਨਰਿੰਦਰ ਕੁਮਾਰ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਇੰਜੀਨੀਅਰ ਜੀਤ ਸਿੰਘ ਵਲੋਂ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਜੀਤ ਸਿੰਘ, ਜੋਨਲ ਸਕੱਤਰ ਆਰ. ਸੀ. ਮੀਣਾ, ਅਡੀਸ਼ਨਲ ਸਕੱਤਰ ਦੇਸ ਰਾਜ, ਕਾਰਜਕਾਰੀ ਪ੍ਰਧਾਨ ਸੋਹਨ ਬੈਠਾ ਅਤੇ ਕੈਸ਼ੀਅਰ ਧਰਮਵੀਰ ਸਿੰਘ ਵਲੋਂ ਸਾਂਝੇ ਤੌਰ ਤੇ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਰਮੇਸ਼ ਕੁਮਾਰ ਜੈਨ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਦੇਸ਼ ਦੇ ਹਰ ਵਿਅਕਤੀ ਲਈ ਮਾਰਗ ਦਰਸ਼ਕ ਹਨ ਅਤੇ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਅੱਜ ਦੇਸ਼ ਦੁਨੀਆਂ ਦੇ ਵਿਚ ਵੱਖਰੀ ਪਛਾਣ ਬਣਾ ਕੇ ਬੈਠਾ ਹੈ। ਇਸ ਮੌਕੇ ਮੁੱਖ ਬੁਲਾਰੇ ਅਸ਼ੋਕ ਹਰਸ਼ੀ ਪਟੇਲ ਸ਼ਾਪ ਅਤੇ ਪ੍ਰਧਾਨ ਇੰਜੀਨੀਅਰ ਜੀਤ ਸਿੰਘ ਨੇ ਕਿਹਾ ਕੀ ਬਾਬਾ ਸਾਹਿਬ ਦੀ ਬਦੌਲਤ ਜੋ ਸਾਨੂੰ ਅੱਜ ਹੱਕ ਹਕੂਕ ਮਿਲੇ ਹਨ ਉਨ੍ਹਾਂ ਨੂੰ ਵਿਰੋਧੀਆਂ ਵਲੋਂ ਆਏ ਦਿਨ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐਸ. ਸੀ. ਐਸ. ਟੀ. ਐਸੋਸੀਏਸ਼ਨ ਤੁਹਾਡੇ ਹੱਕਾਂ ਦੀ ਹਮੇਸ਼ਾ ਲੜਾਈ ਲੜਦੀ ਰਹੇਗੀ। ਇਸ ਪ੍ਰੋਗਰਾਮ ਦੌਰਾਨ ਜਿੱਥੇ ਛੋਟੇ-ਛੋਟੇ ਬੱਚਿਆਂ ਨੇ ਬਾਬਾ ਸਾਹਿਬ ਦੇ ਜਨਮ ਦਿਨ ਸਬੰਧੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਉਥੇ ਕ੍ਰਿਸ਼ਨ ਲਾਲ ਜੱਸਲ ਨੇ ਸਮਾਗਮ ਵਿਚ ਆਈਆਂ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਕਰਨ ਵਾਲੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਸਾਹਿਬ ਅੰਬੇਡਕਰ ਸੁਸਾਇਟੀ ਜਲੰਧਰ ਦੇ ਨੇਤਾ ਰੋਸ਼ਨ ਭਾਰਤੀ ਦੀ ਟੀਮ ਵਲੋਂ ਤਿਆਰ ਬਾਬਾ ਸਾਹਿਬ ਦੇ ਮਿਸ਼ਨ ਦਾ ਸੁਨੇਹਾ ਦਿੰਦਾ ਪ੍ਰੋਟਰੇਟ ਰਿਲੀਜ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਕ੍ਰਿਸ਼ਨ ਲਾਲ ਜੱਸਲ, ਕਸ਼ਮੀਰ ਸਿੰਘ, ਧਰਮਵੀਰ ਅੰਬੇਡਕਰੀ, ਨੀਰਜ ਕੁਮਾਰ, ਆਸ਼ੀਸ਼ ਮਨਵਾਲ, ਲਲਿਤ ਕੁਮਾਰ, ਸੰਨੀ ਕੁਮਾਰ, ਦਿਨੇਸ਼ ਕੁਮਾਰ, ਆਜ਼ਾਦ ਸਿੰਘ, ਕ੍ਰਿਸ਼ਨ, ਆਸਾ ਰਾਮ ਮੀਣਾ, ਵਾਲਟਰ ਲਾਕੜਾ, ਆਸ਼ੀਸ਼ ਮਨਵਾਲ, ਲਖਨਪਾਲ, ਗਿਰੀਰਾਜ ਮੀਨਾ, ਰਿਸ਼ੀਕੇਸ਼ ਮੀਨਾ, ਬਲਵਿੰਦਰ ਸਿੰਘ, ਓਮ ਪ੍ਰਕਾਸ਼ ਮੀਣਾ, ਸ਼ਿਵਰਾਜ, ਬੰਨੇ ਸਿੰਘ ਮੀਣਾ, ਕਰਨ ਸਿੰਘ, ਜਗਜੀਵਨ ਰਾਮ, ਸੁਖਵਿੰਦਰ ਟਿੱਬਾ, ਪ੍ਰਨੀਸ਼ ਕੁਮਾਰ, ਬਲਿੰਦਰ ਸਿੰਘ, ਓ. ਬੀ. ਸੀ. ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਪ੍ਰਸ਼ਾਦ, ਸਕੱਤਰ ਅਸ਼ੋਕ ਕੁਮਾਰ, ਇੰਪਲਾਈਜ਼ ਯੂਨੀਅਨ ਦੇ ਸਰਬਜੀਤ ਸਿੰਘ, ਆਈ. ਆਰ. ਟੀ. ਸੀ. ਏ. ਦੇ ਪ੍ਰਧਾਨ ਇੰਜੀਨੀਅਰ ਦਰਸ਼ਨ ਲਾਲ, ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਹਰਬੰਸ ਸਿੰਘ, ਨਰੇਸ਼ ਕੁਮਾਰ, ਜਸਵਿੰਦਰ ਸਿੰਘ,ਅਮਰਜੀਤ ਸਿੰਘ ਰੁੜਕੀ, ਦਲਵਾਰਾ ਸਿੰਘ, ਅਤਰਵੀਰ ਸਿੰਘ, ਰਜਿੰਦਰ ਸਿੰਘ ਅਤੇ ਹੋਰ ਵੱਖ-ਵੱਖ ਯੂਨੀਅਨ ਦੇ ਆਗੂਆਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਉਘੇ ਸਾਹਿਤਕਾਰ ਤੇ ਫਿਲਮ ਜਰਨਲਿਸਟ ਸ਼ਿਵਨਾਥ ਦਰਦੀ ਬਣੇ ਇੰਡਿਕ ਆਰਟਸ ਵੈਲਫੇਅਰ ਕੌਂਸਲ ਦੇ ਜ਼ਿਲਾ ਪ੍ਰਧਾਨ
Next articleਸਰਕਾਰੀ ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਭੇਂਟ ਵਿਖੇ ਨਵੇਂ ਵਿਦਿਅਕ ਸੈਸ਼ਨ ਮੌਕੇ ਧਾਰਮਿਕ ਸਮਾਗਮ ਕਰਵਾਇਆ