“ਸਾਵਣ ਮਹੀਨਾ”

(ਸਮਾਜ ਵੀਕਲੀ)

ਸਾਵਣ ਮਹੀਨਾ ਭਾਗੀਂ, ਭਰਿਆ, ਬੱਦਲ਼ ਆਣ ,ਅਸਮਾਨੀ ਚੜ੍ਹਿਆ,
ਬਾਗ਼ਾਂ ਦੇ ਵਿੱਚ ਕੋਇਲ ਬੋਲੇ, ਜਾਪੇ ਰੂਪ ਰੂਹਾਨੀ ਚੜ੍ਹਿਆ।
ਕੁੜੀਆਂ ਪਿੱਪਲੀਂ ਪੀਂਘਾਂ ਪਾਈਆਂ, ਵੇਖ ਸੁਹਾਵਣਾ ਮਹੀਨਾ ਚੜ੍ਹਿਆ।
ਵੱਟ ਬੰਨ੍ਹੇ ਹਰਿਆਲੀ ਚੜ੍ਹ ਗਈ, ਮੀਂਹ ਦਾ ਖੇਤੀਂ, ਪਾਣੀ ਬੜਿਆਂ।
ਬਣੇ ਪੂੜੇ,ਘਰ ਖ਼ੀਰ ਹੈ, ਰਿੱਝੀ, ਪ੍ਰਾਹੁਣਿਆਂ ਪੈਰ, ਦਹਿਲੀਜੇ  ਧਰਿਆ।
ਪਿੱੜ੍ਹ ਵਿੱਚ ਤਾੜੀ,ਢੋਲਕ ਵੱਜੇ, ਜਦੋਂ ਦਾ ਸਾਵਣ ਮਹੀਨਾ ਚੜ੍ਹਿਆ।
ਕੁੜੀਆਂ ਚਿੜ੍ਹੀਆਂ ਖੁਸ਼ ਨੇ ਸੱਭੇ ,ਸਾਵਣ ਮਹੀਨੇ ਮੇਲਾ ਭਰਿਆ।
ਵੱਟ ਬੰਨ੍ਹੇ ਹਰਾ,ਘਾਹ ਹੈ ਉਗਿਆ, ਧਰਤੀ ਨੂੰ ਹਰਾ ਰੰਗ ਹੈ ਚੜ੍ਹਿਆ। ।
ਨਵੀਆਂ ਪੱਤੀਆਂ ਰੁੱਖਾਂ ਤੇ ਫੁੱਟੀਆਂ,ਰੰਗ ਇਲਾਹੀ ਬਾਗ਼ੀ ਵੜਿਆ।
ਟੈਂ-ਟੈਂ ਡੱਡੂਆਂ ਗੀਤ ਸੁਣਾਏ, ਬੱਦਲਾਂ ਨੇ, ਜਦੋਂ ਦਾ ਟੋਭਾ ਭਰਿਆ।
ਸੁੱਕੇ ਘਾਹ, ਫੁੱਲ ਮਹਿਕਣ ਲੱਗੇ,ਰੁੱਕ-ਰੁੱਕ ਕੇ ਜਦੋਂ ਮੀਂਹ ਹੈ ਵਰ੍ਹਿਆਂ।
ਧਰਤੀ ਮਾਂ ਨੇ ਪਿਆਸ ਬੁਝਾਈ, ਡਿੱਗਿਆ ਪਾਣੀ,ਉੱਪਰ ਚੜ੍ਹਿਆ।
ਥਾਂ -ਥਾਂ ਤੀਆਂ ਦੇ ਮੇਲੇ, ਲੱਗੇ, ਜਦੋਂ ਦਾ ਸਾਵਣ ਮਹੀਨਾ ਚੜ੍ਹਿਆ। ।
ਸੰਦੀਪ ਤਪਸ ਤੋਂ ਰਾਹਤ ਮਿਲ ਗਈ, ਲੋਕਾਂ ਸੁੱਖ ਦਾ ਸਾਂਹ ਹੈ ਭਰਿਆ।
ਰੁੱਖਾਂ ਆਪਣਾ ਫ਼ਰਜ਼ ਨਿਭਾਇਆਂ, ਵੇਖ ਸੁਹਾਵਣਾ, ਮੌਸਮ ਕਰਿਆ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

Previous articleਕੁੰਢੀਆਂ ਦੇ ਫਸੇ ਸਿੰਘਾਂ ਦੇ ਵਿੱਚੋਂ ਜਲੰਧਰ ਵਿੱਚ ਆਪ ਨੇ ਬਾਜ਼ੀ ਮਾਰੀ
Next articleਔਰਤ