|| ਸਵਿਤਰੀ ਬਾਈ ਫੂਲੇ ਜੀ ਦਾ ਤਪ ||

         (ਸਮਾਜ ਵੀਕਲੀ)
  ਚਾਨਣ ਬਣ ਅਧਿਆਪਕ ਦਿਵਸ
       ਹੈ ਜੀ ਆ ਗਿਆ।
ਹਰੇਕ ਨੂੰ ਆਪਣਾ ਅਧਿਆਪਕ ਹੈ
       ਯਾਦ ਆ ਗਿਆ।
ਸਵਿਤਰੀ ਬਾਈ ਫੂਲੇ ਜੀ ਦਾ ਕੀਤਾ
     ਤਪ ਯਾਦ ਆ ਗਿਆ।
ਜੋ ਤਪ ਸਵਿਤਰੀ ਬਾਈ ਫੂਲੇ ਜੀ ਨੂੰ
     ਅਧਿਆਪਕ ਸੀ ਬਣਾ ਗਿਆ।
ਜੋ ਤਪ ਤਸੀਹਿਆਂ ਨੂੰ ਵੀ ਵਾਂਗਰਾਂ
       ਫੁੱਲਾਂ ਦੇ ਬਣਾ ਗਿਆ।
ਜੋ ਤਪ ਵਿੱਦਿਆ ਰੂਪੀ ਚਾਨਣ ਬਣ
     ਔਰਤ ਨੂੰ ਜਗ੍ਹਾ ਗਿਆ।
ਜੋ ਤਪ ਮਰਦ ਔਰਤ ਵਿੱਚਲੇ ਵਿੱਤਕਰੇ
      ਜੜ੍ਹਾਂ ਤੋਂ ਹੀ ਮਿਟਾ ਗਿਆ।
ਜੋ ਤਪ ਔਰਤ ਵਰਗ ਦਾ ਇਸ ਸਮਾਜ
     ਵਿਚ ਮਾਣ ਵਧਾ ਗਿਆ।
ਜੋ ਤਪ ਔਰਤਾਂ ਦੇ ਹੱਕਾਂ ਲਈ ਮਸੀਹੇ ਦਾ
      ਰੂਪ ਧਾਰ ਸੀ ਆ ਗਿਆ।
ਸਵਿਤਰੀ ਬਾਈ ਫੂਲੇ ਦਾ ਤਪ ਅਧਿਆਪਕ
       ਦਿਵਸ ਕਹਿਲਾ ਗਿਆ।
|| ਸਵਿਤਰੀ ਬਾਈ ਫੂਲੇ ਜੀ ਦਾ ਤਪ ||
ਲੇਖਕ -ਮਹਿੰਦਰ ਸੂਦ (ਵਿਰਕ) ਜਲੰਧਰ
  ਮੋਬ:   9876666381
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲੇਖ ਅਧਿਆਪਕ ਦਿਵਸ
Next articleਭਾਰਤੀ ਸੰਵਿਧਾਨ ਕਾਨੂੰਨੀ ਮਾਹਿਰਾਂ ਦੀ ਸਰਬੋਤਮ ਰਚਨਾ – ਐਡਵੋਕੇਟ ਰਣਜੀਤ