ਧੀਆਂ ਜਾਂ ਤੀਆਂ

ਗੁਰਮੀਤ ਡੁਮਾਣਾ

(ਸਮਾਜ ਵੀਕਲੀ)

ਮੁਗਲਾਂ ਦਾ ਰਾਜ ਬਾਦਸ਼ਾਹ
ਬਣ ਬਹਿੰਦਾ ਸੀ ਮੀਆਂ
ਹਾਰ ਸ਼ਿੰਗਾਰ ਕਰਾ ਨਚਾਉਂਦਾ
ਇਕੱਠੀਆਂ ਕਰਕੇ ਧੀਆਂ
ਬੇਪੱਤ ਕਰਨੀਆਂ ਧੀਆ ਭੈਣਾ
ਰਾਜਾ ਬੜਾ ਹਰਾਮੀ
ਕਿੰਨੀ ਮੁਸਕਿਲ ਦੇ ਵਿੱਚ ਲੋਕੀ
ਝੱਲਦੇ ਹੁੱਣੇ ਗ਼ੁਲਾਮੀ
ਸ਼ੁਕਰਗੁਜ਼ਾਰ ਹਾਂ ਰੱਬਾ ਤੇਰਾ
ਮਿਟ ਗਈਆ ਇਹ ਲੀਹਾਂ
ਗ਼ੁਲਾਮੀ ਤੋਂ ਛੁਟਕਾਰਾ ਪਾਕੇ
ਲੱਗੀਆਂ ਲੱਗਣ ਤੀਆਂ
ਪੜੀਆਂ ਲਿਖੀਆਂ ਸਾਰੀਆਂ ਏਥੇ
ਹਾਲ ਬੂਰਾ ਸੀ ਪਹਿਲੋ
ਚੰਗੀ ਰੱਖੋ ਸੋਚ ਬੀਬੀਓ ਜੋ ਦਿਲ
ਕਰਦਾ ਪਹਿਨੋ
ਜੁਗ ਜੁਗ ਜੀਓ ਕਰੋ ਤਰੱਕੀਆਂ
ਪੱਕੀਆਂ ਕਰਕੇ ਨੀਹਾਂ
ਸੌਣ ਮਹੀਨੇ ਚੋਂ ਰੌਣਕਾਂ ਲਾਉਂਦੀਆਂ
ਤੀਆਂ
ਜਿਹੜੇ ਮਰਜੀ ਲਿਬਾਸ ਵਿੱਚ ਹੋਵੇ
ਗਲ ਮਾੜੀ ਨਹੀਂ ਆਖਣੀ
ਗੁਰਮੀਤ ਡੁਮਾਣੇ ਵਾਲਿਆਂ ਤੂੰ ਵੀ
ਸੋਚ ਬਦਲ ਲਾ ਆਪਣੀ
ਛੋਟੀ ਖੁਸ਼ੀ ਚੋਂ ਵੱਡੀਆਂ ਖੁਸ਼ੀਆਂ
ਲੱਭਣ ਬੀਵੀ ਮੀਆਂ
ਹੱਸਣ ਖੇਡਣ ਜਿਉਂਣ ਸਾਰੀਆਂ
ਧੀਆਂ ਕਹੋ ਜਾ ਤੀਆਂ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -353
Next articleਅਦਾਰਾ ਸ਼ਬਦ ਕਾਫ਼ਲਾ ਵੱਲੋ ਹਰ ਸ਼ਨੀਵਾਰ ਨੂੰ ਫ਼ੇਸਬੁੱਕ ਔਨਲਾਈਨ ਮਹਿਫ਼ਲ-ਏ-ਸ਼ਬਦ ਕਾਫ਼ਲਾ ਕਰਵਾਇਆ ਜਾਇਆ ਕਰੇਗਾ ।