ਪਿੰਡ ਬਚਾਓ- ਪੰਜਾਬ ਬਚਾਓ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਰਾਲਾ ’ਚ ਸੈਮੀਨਾਰ 10 ਨੂੰ

ਸਮਰਾਲਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ  :- ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਵੱਲੋਂ ਪਿੰਡ ਬਚਾਓ- ਪੰਜਾਬ ਬਚਾਓ ਮੁਹਿੰਮ ਤਹਿਤ ਪਿੰਡਾਂ ਦੀਆਂ ਗਰਾਮ ਪੰਚਾਇਤਾਂ ਦੇ ਅਧਿਕਾਰ, ਜਿੰਮੇਵਾਰੀਆਂ ਅਤੇ ਚਣੌਤੀਆਂ ਦੇ ਵਿਸ਼ੇ ਤਹਿਤ ਇੱਕ ਵਿਸ਼ਾਲ ਸੈਮੀਨਾਰ 10 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਫਰੰਟ ਦੇ ਦਫਤਰ  ‘ਬਾਗੀ ਭਵਨ’ ਭਗਵਾਨਪੁਰਾ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਰੰਟ ਦੇ ਸਰਪ੍ਰਸਤ ਕਮਾਂਡੈਂਟ ਰਸ਼ਪਾਲ ਸਿੰਘ ਅਤੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਹਮੀਰ ਸਿੰਘ ਹੋਣਗੇ, ਜੋ ਇਸ ਵਿਸ਼ੇ ਤੇ ਪੂਰੀ ਵਿਸਥਾਰਤ ਜਾਣਕਾਰੀ ਦੇਣਗੇ।   ਇਸ ਤੋਂ ਇਲਾਵਾ ਪਾਣੀ ਬਚਾਓ- ਵਾਤਾਵਰਨ ਬਚਾਓ ਵਿਸ਼ੇ ਤੇ ਹੋਰ ਵਿਦਵਾਨ ਆਪਣੇ ਵਿਚਾਰ ਸਾਂਝੇ ਕਰਨਗੇ। ਉਨ੍ਹਾਂ ਇਲਾਕੇ ਦੀਆਂ ਸਮੂਹ ਗਰਾਮ ਪੰਚਾਇਤਾਂ, ਕਿਸਾਨ ਜਥੇਬੰਦੀਆਂ, ਕਾਰੋਬਾਰੀਆਂ, ਸਮਾਜ ਸੇਵੀ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਇਸ ਸੈਮੀਨਾਰ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ, ਤਾਂ ਜੋ ਅੱਜ ਦੇ ਇਨ੍ਹਾਂ ਗੰਭੀਰ ਮਸਲਿਆਂ ਸਬੰਧੀ ਵਿਦਵਾਨਾਂ ਦੀਆਂ ਗੱਲਾਂ ਸੁਣੀਆਂ ਜਾਣ ਅਤੇ ਉਨ੍ਹਾਂ ਤੇ ਅਮਲ ਕਰਕੇ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋ ਸਕੀਏ ਅਤੇ ਆਪਣੇ ਆਲੇ ਦੁਆਲੇ ਦੀ ਸਹੀ ਸੰਭਾਲ ਕਰ ਸਕੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਧਾਰਮਿਕ ਅਸਥਾਨ ਤੇ ਮਨੁੱਖ
Next articleਪਿੰਡ ਮੋਇਲਾ ਵਾਹਿਦਪੁਰ ‘ਚ 12 ਨੂੰ ਧੀਆਂ ਦੀ ਲੋਹੜੀ ਦੇ ਆਯੋਜਨ ਸੰਬੰਧੀ ਪੰਚਾਇਤ ਤੇ ਹੋਰ ਮੋਹਤਬਰਾਂ ਨਾਲ ਕੀਤੀ ਮੀਟਿੰਗ