HOME ਵਿਦਿਆਰਥੀ ਨੂੰ ਅੱਗ ਤੋਂ ਬਚਾਉਣ ਵਾਲੇ ਅਧਿਆਪਕ ਦਾ ਸਨਮਾਨ

ਵਿਦਿਆਰਥੀ ਨੂੰ ਅੱਗ ਤੋਂ ਬਚਾਉਣ ਵਾਲੇ ਅਧਿਆਪਕ ਦਾ ਸਨਮਾਨ

ਫੋਟੋ ਕੈਪਸ਼ਨ: ਅਧਿਆਪਕ ਸੀਨ ਹੇਜ਼ ਦੀ ਇੱਕ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ) – ਕਨੇਡਾ ਦੇ ਸਸਕਾਟੂਨ ਸ਼ਹਿਰ ਵਿੱਚ ਇਕ ਅਧਿਆਪਕ ਵੱਲੋਂ ਵਿਦਿਆਰਥੀ ਦੀ ਜਾਨ ਬਚਾਉਣ ਲਈ ਦਿਖਾਈ ਗਈ ਬਹਾਦਰੀ ਵਜੋਂ ਸਨਮਾਨਿਤ ਕੀਤਾ ਗਿਆ ਹੈ। ਸੀਨ ਹੇਜ਼ ਨਾਮ ਦੇ ਇਸ ਅਧਿਆਪਕ ਨੇ ਕਿਹਾ ਕਿ ਅਚਾਨਕ ਅੱਗ ਲੱਗਣ ਦੀ ਘਟਨਾ ਸਮੇਂ ਉਸ ਕੋਲ ਸੋਚਣ ਜਾਂ ਕੋਈ ਯੋਜਨਾ ਬਣਾਉਣ ਲਈ ਸਮਾਂ ਹੀ ਨਹੀਂ ਸੀ ਅਤੇ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਵਿਦਿਆਰਥੀ ਦੀ ਜਾਨ ਬਚਾਈ। ਇਹ ਘਟਨਾ 5 ਸਤੰਬਰ 2024 ਨੂੰ ਸਸਕਾਟੂਨ ਦੇ ਇੱਕ ਹਾਈ ਸਕੂਲ ਵਿੱਚ ਵਾਪਰੀ ਸੀ, ਜਿੱਥੇ ਇੱਕ ਵਿਦਿਆਰਥੀ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਿਆ ਸੀ। ਜਾਣਕਾਰੀ ਅਨੁਸਾਰ ਇਸ ਹਫ਼ਤੇ ਕਾਰਨੇਗੀ ਹੀਰੋ ਫੰਡ ਵੱਲੋਂ ਸਨਮਾਨ ਮਿਲਣ ਤੋਂ ਬਾਅਦ ਸੀਨ ਹੇਜ਼ ਨੇ ਪਹਿਲੀ ਵਾਰ ਇਸ ਘਟਨਾ ਬਾਰੇ ਜਨਤਕ ਤੌਰ ‘ਤੇ ਆਪਣੀ ਚੁੱਪੀ ਤੋੜੀ ਅਤੇ ਇੱਕ ਸੰਖੇਪ ਬਿਆਨ ਜਾਰੀ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article—-ਸਰੀ ਸਿਟੀ ਚੋਣਾਂ——
Next articleਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਯੂਜੀਸੀ ਐਕਟ 2016 ਨੂੰ ਤੁਰੰਤ ਲਾਗੂ ਕਰਨ ਲਈ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ