ਕੰਸਰਵੇਟਿਵ ਪਾਰਟੀ ਨੇ ਹੋਨਵੀਰ ਸਿੰਘ ਰੰਧਾਵਾ ਨੂੰ ਮੇਅਰ ਦਾ ਉਮੀਦਵਾਰ ਐਲਾਨਿਆ
ਵੈਨਕੂਵਰ (ਸਮਾਜ ਵੀਕਲੀ) ( ਮਲਕੀਤ ਸਿੰਘ)- ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕਨੇਡਾ ਦੇ ਸ਼ਹਿਰ ਸਰੀ ਦੀਆਂ ਆਗਾਮੀ ਮਿਊਂਸਪਲ ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕੰਸਰਵੇਟਿਵ ਪਾਰਟੀ ਆਫ ਸਰੀ ਵੱਲੋਂ ਵੀ ਚੋਣ ਮੈਦਾਨ ਵਿੱਚ ਨਿਤਰਦਿਆ ਉੱਘੇ ਵਕੀਲ ਅਤੇ ਸਮਾਜਿਕ ਆਗੂ ਹੋਨਵੀਰ ਸਿੰਘ ਰੰਧਾਵਾ ਨੂੰ ਇਨਾਂ ਚੋਣਾਂ ਚ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਐਲਾਨਿਆ ਹੈ। ਹੋਨਵੀਰ ਸਿੰਘ ਰੰਧਾਵਾ ਦੀ ਉਮੀਦਵਾਰੀ ਦਾ ਰਸਮੀ ਐਲਾਨ ਕਰਨ ਸਬੰਧੀ ਸਰੀ ਸਥਿਤ ਦ ਐਂਪਰੈਸ ਪੈਲੇਸ ਬਾਲਰੂਮ ਚ 29 ਮਾਰਚ ਸ਼ਾਮ ਨੂੰ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਾਵੇਗਾ। ਜਿਸ ਵਿੱਚ ਕੰਸਰਵੇਟਿਵ ਪਾਰਟੀ ਨਾਲ ਸੰਬੰਧਿਤ ਵੱਡੀ ਗਿਣਤੀ ਚ ਵਰਕਰਾਂ ਦੇ ਪਹੁੰਚਣ ਦਾ ਅਨੁਮਾਨ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



