ਧੀ ਬਚਾਉ ! ਧੀ ਬਚਾਉ

(ਸਮਾਜ ਵੀਕਲੀ)

ਜੰਮਦੀ ਧੀ ਨੂੰ ਮਾਂ ਸਮੇਤ
ਘਰੋਂ ਕੱਢ ਸੋਚਦਾ ਹੋਵੇਗਾ
ਤੂੰ ਸੁੱਖੀ ਵੱਸ ਜਾਏਗਾ
ਪਰ ਦੇਖ ਉਸ ਮਾਲਕ ਦੀ ਕਰਨੀ
ਲੱਖਾਂ ਤੋਂ ਲਾ ਕੇ ਕੱਖਾਂ ਵਿੱਚ ਰੋਲ ਦਿੱਤਾ ॥
ਅੰਬਰਾਂ ਵਿੱਚ ਉੱਡਦੇ ਦੇ
ਖੰਭ ਤੋੜ ਮਰੋੜ ਖੱਡੇ ਵਿੱਚ ਸੁੱਟ ਦਿੱਤਾ
ਘੁੱਟ ਪਾਣੀ ਮੰਗਦੇ ਨੂੰ
ਤੁਪਕਾ ਵੀ ਨਸੀਬ ਨੀ ਹੋਣ ਦਿੱਤਾ
ਲੱਖਾਂ ਤੋਂ ਲਾ ਕੇ ਕੱਖਾਂ ਵਿੱਚ ਰੋਲ ਦਿੱਤਾ ॥
ਹਾਹਾ ਕਾਰ ਮਚਾਈ ਫਿਰਦਾ ਸੀ
ਕਰਦਾ ਮੇਰੀ ਮੇਰੀ ਸੀ
ਬੰਨੀ ਜੋ ਪਾਪਾ ਦੀ ਢੇਰੀ ਸੀ
ਮੂਧੇ ਮੂੰਹ ਸੁੱਟ ਕੇ, ਸਿੱਧਾ ਨੀ ਹੋਣ ਦਿੱਤਾ
ਲੱਖਾਂ ਤੋਂ ਲਾ ਕੇ ਕੱਖਾਂ ਵਿੱਚ ਰੋਲ ਦਿੱਤਾ ॥
ਵਗਦੇ ਪਾਣੀ ਵਾਂਗ ਰੋੜ ਦਿੱਤੀ
ਬਣੀ ਇੱਜ਼ਤ ਭੈਣ ਤੇਰੀ ਨੇ ਰੋਲ ਦਿੱਤੀ
ਮਰਜ਼ੀ ਨਾਲ ਵਿਆਹ ਕਾਈਆਂ ਸੀ
ਕੁਝ ਮਹੀਨੇ ਬਾਅਦ ਹੀ ਤੰਗ ਆ ਕੇ
ਜੀਜੇ ਤੇਰੇ ਨੇ ਸ਼ਾਦੀ ਸੀ ਤੋੜ ਦਿੱਤੀ
ਲੱਖਾਂ ਤੋਂ ਲਾ ਕੇ ਕੱਖਾਂ ਵਿੱਚ ਰੋਲ ਦਿੱਤਾ ॥
ਖ਼ਾਨਦਾਨੀ ਰਾਜੇ ਕਹਾਉਂਦੀ
ਫਿਰਦੀ ਸੀ ਮਾਂ ਤੇਰੀ
ਲੋਕਾ ਕੋਲ਼ੋਂ ਭੀਖ ਮੰਗਣ ਲਈ
ਕਦੇ ਰੋਟੀ ਮੰਗਣ ਲਈ
ਪਿਉ ਤੇਰੇ ਨੇ ਤੋਰ ਦਿੱਤੀ
ਲੱਖਾਂ ਤੋਂ ਲਾ ਕੇ ਕੱਖਾਂ ਵਿੱਚ ਰੋਲ ਦਿੱਤਾ ॥
ਅਜੇ ਵੀ ਡਰ ਨਾ ਤੈਨੂੰ ਡਾਹਢੇ ਦਾ
ਤੂੰ ਫੋਕੀਆਂ ਫੜਕਾ ਮਾਰਦਾ ਏ
ਬਿਨ ਹਿਸਾਬ ਉਹ ਕਿਸੇ ਨੂੰ ਤੋਰ ਦਾ ਨੀ
ਤੇਰੇ ਪਾਪ ਦਾ ਘੜਾ ਜੋ ਭਰਿਆ ਏ
ਬਹੁਤ ਜਲਦੀ ਹੀ ਡਾਹਢੇ ਨੇ ਤੋੜ ਦਿੱਤਾ
ਲੱਖਾਂ ਤੋਂ ਲਾ ਕੇ ਕੱਖਾਂ ਵਿੱਚ ਰੋਲ ਦਿੱਤਾ ॥

ਸਰਬਜੀਤ ਲੌਂਗੀਆਂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article50,000 ਕਿਸਮਾਂ ਦੇ ਆਲੂ !
Next articleਨਹਿਰੂ ਯੁਵਾ ਕੇਂਦਰ ਸੰਗਰੂਰ ਬਲਾਕ ਧੂਰੀ ਵੱਲੋਂ ਰਾਸ਼ਟਰੀ ਏਕਤਾ ਦਿਵਸ ਦਾ ਆਯੋਜਨ