ਮੈਨੂੰ ਮੇਰੀ ਬੀਵੀ ਤੋਂ ਬਚਾਉ ਹਾਸ ਵਿਅੰਗ

(ਸਮਾਜ ਵੀਕਲੀ)

ਅੰਕੜੇ ਦੱਸਦੇ ਹਨ ਕਿ, ਭਾਰਤ ਵਿਚ ਸੱਠ ਪ੍ਰਤੀਸ਼ਤ ਪਤਨੀਆਂ ਆਪਣੇ ਪਤੀਆਂ ਦੇ ਜੁਲਮ ਦਾ ਸ਼ਿਕਾਰ ਹੁੰਦੀਆਂ ਹਨ, ਕਿਉਂਕਿ ਪਤੀ ਹਮੇਸ਼ਾਂ ਪਤਨੀ ਤੇ ਰੋਹਬ ਪਾਉਣਾ ਚਾਹੁੰਦਾ ਹੈ, ਅਤੇ ਸੋਚਦਾ ਹੈ ਕਿ ਮੈਂ ਮਰਦ ਹਾਂ ।ਕਈ ਬੰਦੇ ਗਲਤ ਸੋਚਣੀ ਦੇ ਧਾਰਨੀ ਹੂੰਦੇ ਹਨ, ਉਹ ਇਹ ਨਹੀਂ ਸੋਚਦੇ ਕਿ ਮਰਦ ਅਤੇ ਔਰਤ ਨੂੰ ਬਰਾਬਰ ਦਾ ਹੱਕ ਹੈ। ਇਹ ਅੰਕੜੇ ਹਰ ਸੂਬੇ ਵਿਚ ਵੱਧ ਘੱਟ ਹੁੰਦੇ ਹਨ। ਉੜੀਸਾ ਅਤੇ ਉੱਤਰ ਪਰਦੇਸ ਵਿਚ ਜਿਆਦਾ ਹਨ ਅਤੇ ਪੰਜਾਬ ਵਿਚ ਇਸਦੀ ਦਰਘੱਟ ਹੈ, ਪੰਜਾਬ ਵਿਚ ਇਸਦੀ ਦਰ ਘੱਟ ਹੋਣ ਦੇ ਦੋ ਹੀ ਕਾਰਨ ਹੋ ਸਕਦੇ ਹਨ, ਜਾਂ ਤਾਂ ਲੋਕ ਸਮਝਦਾਰ ਹਨ ਤੇ ਜਾਂ ਫੇਰ ਪੰਜਾਬਣਾ ਅੱਗੋਂ ਵੇਲਨਾ ਚੁੱਕ ਲੈਂਦੀਆਂ ਹੋਣਗੀਆਂ ਤੇ ਡਰਦਾ ਮਾਰਾ ਪਤੀ ਚੁੱਪ ਕਰ ਜਾਂਦਾ ਹੋਵੇਗਾ। ਪਰ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਪਤਨੀਆਂ ਵੀ ਪਤੀਆਂ ਦੀ ਕੁੱਟ-ਮਾਰ ਕਰਦੀਆਂ ਹਨ ਦੁਨਿਆਂ ਵਿਚ ਮਿਸਰ ਪਹਿਲੇ ਨੰਬਰ ਤੇ ਆਉਂਦਾ ਹੈ, ਇੰਗਲੈਂਡ ਦਾ ਦੂਜਾ ਨੰਬਰ ਅਤੇ ਭਾਰਤ ਤੀਜੇ ਨੰਬਰ ਤੇ ਹੈ।ਪਤੀ ਜੇ ਕਹੇ ਕਿ ਮੇਰੀ ਪਤਨੀ ਮੇਰੀ ਰੋਜ਼ ਕੁੱਟ ਮਾਰ ਕਰਦੀ ਹੈ ਤਾਂ ਪਹਿਲਾਂ ਤਾਂ ਲੋਕ ਉਸਤੇ ਯਕੀਨ ਹੀ ਨਹੀਂ ਕਰਦੇ ਅਤੇ ਫੇਰ ਗੱਲ ਨੂੰ ਹਾਸੇ ਵਿਚ ਪਾ ਲੈਂਦੇ ਹਨ। ਪਿੱਛੇ ਜਿਹੇ ਇਕ ਖ਼ਬਰ ਆਈ ਸੀ ਕਿ ਇਕ ਬੰਦਾ ਥਾਣੇ ਵਿਚ ਅਪਣੀ ਪਤਨੀ ਦੀ ਰਿਪੋਰਟ ਲਿਖਵਾਉਣ ਗਿਆ ਕਿ ਉਸਦੀ ਪਤਨੀ ਰੋਜ਼ ਉਸਨੂੰ ਕੁੱਟਦੀ ਹੈ ਤੇ ਥਾਣੇ ਵਾਲਿਆਂ ਨੇ ਗੱਲ ਨੂੰ ਹਾਸੇ ਵਿਚ ਪਾ ਲਿਆ।

ਮੈਂ ਆਪਦੇ ਮਿੱਤਰ ਅੱਕੀ ਲਾਲ ਖਿਝਨਾ ਨਾਲ ਸਲਾਹ ਕੀਤੀ ਤਾਂ ਮੈਨੂੰ ਕਹਿਣ ਲੱਗਿਆ, “ ਯਾਰ ਦਲਿੱਦਰ ਸਿਹਾਂ ਗੱਲ ਤਾਂ ਤੇਰੀ ਠੀਕ ਹੈ ਮੈਂ ਵੀ ਆਪਦੀ ਪਤਨੀ ਤੋਂ ਤੰਗ ਆਇਆ ਪਿਆ ਹਾਂ ਆਪਾਂ ਬੰਦੇ ਇੱਕਠੇ ਕਰਕੇ ਇਕ ਸਭਾ ਦਾ ਪ੍ਰਬੰਧ ਕਰੀਏਜੇ ਬੰਦੇ ਇੱਕਠੇ ਹੋ ਗਏ ਤਾਂ ਇਕ ਸਭਾ ਕਰਕੇ ਉਨ੍ਹਾਂ ਦੇ ਦੁੱਖ ਸੁਣਨ ਤੋਂ ਬਾਅਦ ਸਰਕਾਰ ਨੂੰ ਮੈਮੋਰੈਂਡਮ ਦਿਆਂਗੇ ਕਿ ਕਾਨੂੰਨ ਬਣਾਕੇ ਸਾਨੂੰ ਸਾਡੀਆਂ ਬੀਵੀਆਂ ਤੋਂ ਬਚਾਉ ਜਿਹੜੀਆਂ ਰੋਜ਼ ਸਾਡੀ ਲਾਹ ਪਾਹ ਕਰਦੀਆਂ ਹਨ।” ਮੈਂ ਕਿਹਾ, “ ਪਰ ਇਹ ਖ਼ਿਆਲ ਰਹੇ ਕਿ ਇਸ ਸਭਾ ਬਾਰੇ ਕਿਤੇ ਘਰਵਾਲੀਆਂ ਨੂੰ ਪਤਾ ਨਾ ਲੱਗ ਜਾਵੇ ਨਹੀਂ ਤਾਂ ਰੋਟੀ ਗੁਰਦਵਾਰੇ ਜਾਕੇ ਖਾਣੀ ਪਿਆ ਕਰੇਗੀ, ਅਤੇ ਸੋਣ ਦਾ ਇੰਤਜ਼ਾਮ ਵੀ ਧਰਮਸ਼ਾਲਾ ਵਿਚ ਕਰਨਾ ਪਵੇਗਾ । ਅੱਕੀ ਲਾਲ ਖਿਝਣਾ ਜੀ ਇਕ ਗੱਲ ਹੋਰ ਦੱਸ ਦਿਆਂ ਉਹ ਇਹ ਹੈ ਕਿ ਮੈਂ ਮੰਤਰੀ ਦਸੌਧਾ ਮੱਲ ਪਾਨ ਵਾਲਾ ਨਾਲ ਗੱਲ ਕੀਤੀ ਸੀ ਮੈਨੂੰ ਮੰਤਰੀ ਜੀ ਕਹਿਣ ਲੱਗੇ ਕੋਈ ਗੱਲ ਨਈ ਦਲਿੱਦਰ ਸਿਘ ਜੀ ਤੂਸੀਂ ਮੈਂਮੋਰੈਂਡਮ ਦਿਉ ਮੈਂ ਪਾਰਲੀਆਮੈਂਟ ਵਿਚ ਪ੍ਰਸਤਾਵਪੇਸ਼ ਕਰ ਦੇਵਾਂਗਾ।”

ਅੱਕੀ ਲਾਲ ਖਿਝਣਾ ਮੈਨੂੰ ਕਹਿਣ ਲੱਗਿਆ,“ਦਲਿੱਦਰ ਸਿੰਘ ਜੀ ਜੇ ਪਾਰਲੀਆਮੈਂਟ ਵਿਚ ਸਾਡਾਪ੍ਰਸਤਾਵ ਚਲਾ ਜਾਵੇ ਤਾਂ ਇਸਤੋਂ ਵਧਿਆ ਕੀ ਗੱਲ ਹੋ ਸਕਦੀ ਹੈ।” ਇਸ ਗੱਲ ਬਾਤ ਦੇ ਮਗਰੋਂ ਸਭਾ ਕਰਨ ਵਾਸਤੇ ਸਾਰਿਆਂ ਨੇ ਮਿਲਕੇ ਹਾਲ ਦਾ ਇਕ ਕਮਰਾ ਕਿਰਾਏ ਤੇ ਲੈ ਲਿਆ ਅਤੇ ਚਾਹ ਪਾਣੀ ਦਾ ਇਤੰਜ਼ਾਮ ਵੀ ਕਰ ਲਿਆ। ਬੰਦਿਆਂ ਨੇ ਹਾਲ ਵਿਚ ਆਉਂਦੇ ਸਾਰ ਹੀ ਪਹਿਲਾਂ ਤਾਂ ਸਮੋਸੇ,ਪਕੌੜੇ, ਅਤੇ ਮਿਠਆਈ ਦੀ ਤਹਿ ਲਾਈ ਤੇ ਫੇਰ ਚਾਹ ਅੰਦਰ ਇਉਂ ਸਿੱਟੀ ਜਿਵੇਂ ਕੋਈ ਮਗਰ ਪਿਆ ਹੁੰਦਾ ਹੈ।ਖਾਣ ਪੀਣ ਤੋਂ ਬਾਅਦ ਸਭਾ ਦਾ ਪਰਧਾਨ ਲੇਟ ਲਤੀਫੂਦੀਨ ਪੀਕ ਨੂੰ ਬਣਾਇਆ ਗਿਆ ਤੇ ਸਭਾਅਰੰਭ ਹੋਈ। ਸਭਤੋਂ ਪਹਿਲਾਂ ਲਾਲਾ ਲਪੇਟਕਰ ਬੇਤੁਕੀ ਰੋਣੀ ਜਿਹੀ ਸੂਰਤ ਬਣਾਕੇ ਕਹਿਣ ਲiੱਗਆ, “ ਪਰਧਾਨ ਜੀ ਅਤੇ ਆਏ ਹੋਏ ਸੱਜਣੋਮੇਰੀ ਘਰਵਾਲੀ ਸਵੇਰੇ ੳੁੱਠਦੇ ਸਾਰ ਹੀ ਮੇਹਣੇ ਮਾਰਨ ਲੱਗ ਜਾਂਦੀ ਹੈ, ਕਹਿੰਦੀ ਹੈ ਮੇਰੇ ਪਿਉ ਨੇ ਪਤਾ ਨਹੀ ਤੇਰੇ ਵਿਚ ਕੀ ਦੇਖਿਆ ਤੇਰੇ ਪੱਲੇ ਪਾਤੀ,ਲੋਕਾਂ ਦੀਆਂ ਘਰਵਾਲੀਆਂ ਨਿੱਤ ਨਵੇਂ ਸੂਟ ਅਤੇ ਗਹਿਣੇ ਖ਼ਰੀਦਦੀਆਂ ਹਨ, ਜਦੋਂ ਦੀ ਆਈ ਹਾਂ ਕਦੇ ਇਕ ਵੀ ਛੱਲਾ ਖ਼ਰੀਦ ਕੇ ਲਿਆਕੇ ਨਹੀ ਂਦਿੱਤਾ, ਮਂੈ ਤਾਂ ਵਿਆਹ ਵਿਚ ਲਿਆਂਦੀਆਂ ਚਾਰ ਟੂਮਾਂ ਵੀ ਵੇਚਕੇ ਤੁਹਾਡੇ ਢਿੱਡਾਂ ਵਿਚ ਪਾ ਦਿੱਤੀਆਂ।

ਕਹੀ ਜਾਂਦਾ ਰਹਿੰਦਾ ਹੈਂ ਪਸੁਤਕ ਛਪਣ ਤੋਂ ਬਾਅਦ ਦੇਖੀਂ ਆਪਣੇ ਵਾਰੇ ਨਿਆਰੇ ਹੋ ਜਾਣਗੇ, ਹੁਣ ਤਾਂ ਕਿਰਾਏ ਦੇ ਘਰ ਵਿਚ ਰਹਿਨੇ ਹੈਂ ਫੇਰ ਅਪਣਾ ਘਰ ਖ਼ਰੀਦਾਂਗੇ, ਨਾ ਤੇਰੀ ਪੁਸਤਕ ਵਿਕੇ ਤੇ ਨਾ ਤੂੰ ਘਰ ਖ਼ਰੀਦੇਂ ਬਸ ਹਮੇਸਾਂL ਸੇLਖਚਿੱਲੀ ਵਾਲੀਆਂ ਗੱਲਾਂ ਕਰੀ ਜਾਂਦਾ ਰਹਿੰਦਾ ਹੈਂ, ਕੂਝ ਹੱਥ ਪੱਲੇ ਆਉਂਦਾ ਨਹੀਂ।ਪਰਧਾਨ ਜੀ ਦੱਸੋ ਮੈਂ ਕਿੱਧਰ ਨੂੰ ਜਾਵਾਂ ਸੱਚ ਪੁੱਛੋਂ ਤਾਂ ਨਿੱਤ ਦੇ ਮੇਹਣਿਆਂ ਤੋਂ ਮੈਂ ਤਾਂ ਤੰਗ ਆ ਗਿਆ ਹਾਂ।”

ਜਦੋਂ ਰੁਲਦੂ ਰਾਮ ਦੀ ਵਾਰੀ ਆਈ ਤਾਂ ਉਹ ਕਹਿਣ ਲੱਗਿਆ, “ ਭਰਾਵੋ ਮੇਰੀ ਘਰਵਾਲੀ ਬਾਰੇ ਨਾਂ ਹੀ ਪੁੱਛੋ ਤਾਂ ਬੇਹਤਰ ਹੈ।” ਤੇ ਸਾਰੇ ਹੀ ਕਹਿਣ ਲੱਗ ਗਏ, “ ਚੰਗਾ ਫੇਰ ਨਹੀਂ ਪੁੱਛਦੇ।”

 

ਪਰ ਰੁਲਦੂ ਰਾਮ ਕਹਿਣ ਲੱਗਿਆ, “ ਚਲੋ ਤੁਸੀਂ ਬੁਲਾਇਆ ਹੈ ਤਾਂ ਦੱਸ ਹੀ ਦਿੰਨਾ ਹਾਂ ਮੈਨੂੰ ਤਾਂ ਦੁਹਰੀ ਮਾਰ ਪੈਂਦੀ ਹੈ, ਦਫਤਰ ਵਿਚ ਬੌਸ ਲਤਾੜਦਾ ਹੈ ਘਰ ਵਿਚ ਘਰਵਾਲੀ ਸਾਹ ਨਹੀਂ ਲੈਣ ਦਿੰਦੀ ਦਫਤਰੋਂ ਥੱਕੇ ਆਈਦਾ ਹੈ, ਨਾ ਚਾਹ ਨਾ ਪਣੀ ਆਉਂਦੇ ਸਾਰ ਹੀ ਚਾਰੇ ਚੁੱਕ ਕੇ ਪੈ ਜਾਵੇਗੀ ਕਹੇਗੀਏਨਾ ਚਿਰ ਕਿੱਥੇ ਰਿਹਾ  ਹੈਂ ਜੇ ਕਹਿ ਦਿਆਂ ਬੌਸ ਨੇ ਕੰਮ ਵਾਸਤੇ ਰੋਕ ਲਿਆ ਸੀ ਫੇਰ ਤਾਂ ਉਸਦੇ ਗੁੱਸੇ ਦਾ ਪਾਰਾ ਅਸਮਾਨ ਤੇ ਚੜ੍ਹ ਜਾਂਦਾ ਹੈ ਗੁੱਸੇ ਵਿਚ ਆਕੇ ਕਹੇਗੀ ਕਿਹੜੀ ਧਗੜੀ ਕੋਲ ਸਮਾਂ ਗੁਜਾਰ ਕੇ ਆਇਆ ਹੈਂ, ਦਫਤਰ ਦਾ ਤਾਂ ਏਵੇਂ ਬਾਹਾਨਾ ਹੈਂ,ਫੇਰ ਮੇਰੇ ਸਾਰੇ ਘਰ ਦਿਆਂ ਨੂੰ ਪੁਣ ਦੇਵੇਗੀ ਦੋ ਘੰਟੇ ਚੁੱਪ ਨਹੀਂ ਹੁੰਦੀ। ਮੈਨੂੰ ਭਲਾ ਦੱਸੋ ਮੈਂ ਤਾਂ ਇੱਕੋ ਤੋਂ ਤੰਗ ਆਇਆ ਪਿਆ ਹਾਂ,ਦੂਜੀ ਨਾਲ ਏਵੇਂ ਫਾਹਾ ਲੈਣਾ ਹੈ, ਪਰ ਉਸਨੂੰ ਕੌਣ ਸਮਝਾਵੇ ਦਿਲ ਕਰਦਾ ਹੈ ਸਭ ਕੂਝ ਛੱਡਕੇ ਸਾਧੂ ਬਣ ਜਾਵਾਂ। “ਰੁਲਦੂ ਰਾਮ ਦੇ ਜਾਣ ਤੋਂਬਾਅਦ ਮੈਂ ਕਿਹਾ, “ ਭਰਾਵੋ ਰੁਲਦੂ ਰਾਮ ਦੀ ਦੁੱਖ ਭਰੀ ਕਹਾਣੀ ਸੁਣਕੇ ਤਾਂ ਮੇਰਾ ਵੀ ਰੋਣ ਨੂੰ ਦਿਲ ਕਰ ਆਇਆ ਹੈ,ਰੁਲਦੂ ਰਾਮ ਜੀ ਤੁਹਾਡੀ ਇਕ ਸਮੱਸਿਆ ਦਾ ਹਲ ਤਾਂ ਮੇਰੇ ਕੋਲ ਹੈਗਾ ਹੈ। “ ਉਹ ਕਿਵੇਂ ਰੁਲਦੂ ਰਾਮ ਨੇ ਪੁੱਛਿਆ।” “ ਰੁਲਦੂ ਰਾਮ ਜੀ ਕਿਉਂਕਿ ਆਪਣੇ ਦੋਨਾਂ ਦਾ ਬੌਸ ਇੱਕੋ ਹੀ ਹੈ ਅਤੇ ਹੈ ਵੀ ਬੜਾ ਚੰਗਾ, ਮੇਰੇ ਵਾਂਗ ਤੁਸੀਂ ਵੀ ਬੌਸ ਨੂੰ ਰੋਟੀ ਤੇ ਸੱਦ ਲਉ ਤੇ ਨਾਲੇ ਬੌਸ ਦੇ ਘਰ ਦਾ ਮਾੜਾ ਮੋਟਾ ਕੰਮ ਕਰ ਦਿਆ ਕਰੋ ਫੇਰ ਬੋਸ ਤੁਹਾਨੂੰ ਦੇਰ ਤੱਕ ਦਫਤਰ ਵਿਚ ਕੰਮ ਨਹੀਂ ਕਰਵਾਏਗਾ ਤੇ ਜਲਦੀ ਘਰ ਆ ਜਾਇਆ ਕਰੋਂਗੇ ਤਾਂ ਤੁਹਾਡੀ ਪਤਨੀ ਇਹ ਇਲਜ਼ਾਮ ਤਾਂ ਨਹੀਂ ਲਗਾ ਸਕੇਗੀ ਕਿ ਤੁਸੀ ਹੋਰ ਕਿਸੇ ਔਰਤ ਕੋਲ ਜਾਨੇ ਹੋਂ।

ਖ਼ੈਰ ਹੁਣ ਤੁਹਾਡੇ ਸਾਹਮਣੇ ਖਹਿਬੜ ਸਿੰਘ ਗਲ ਪੈਣਾ ਜੀ ਆਪਣੇ ਵਿਚਾਰ ਰੱਖਣਗੇ।” “ ਖਹਿਬੜ ਸਿੰਘ ਜੀਗਲਪੈਣਾ ਕਹਿਣ ਲੱਗਿਆ ਇਸਤੋਂ ਪਹਿਲਾਂ ਮਂੈ ਆਪਣੇ ਵਿਚਾਰ ਰੱਖਾਂ ਸਰਦਾਰ ਦਲਿੱਦਰ ਸਿੰਘ ਜੀ ਤੁਹਾਡੇ ਕੋਲੋਂ ਇਕ ਗੱਲ ਪੁੱਛਣੀ ਸੀ।” ਮੈਂ ਕਿਹਾ ਇਕ ਕਿਉਂ ਦੋ ਪੁੱਛੋ।” ਖਹਿਬੜ ਸਿੰਘ ਗਲ ਪੈਣਾ ਕਹਿਣ ਲੱਗਿਆ, “ ਦਲਿੱਦਰ ਸਿੰਘ ਜੀ ਤੁਸੀਂ ਤਾਂ ਕਹਿੰਦੇ ਸੀ ਘੁਟਾਲਾ ਯਨੀਵਰਸਿਟੀ ਦੀ ਸਕੀਮ ਫੂਲ ਪਰੂਫ ਹੈ, ਫੂਲ ਪਰੂਫ਼ ਕਾਹਦੀ ਸੀ ਥਾਣੇਦਾਰ ਦੌਲਤ ਸਿੰਘ ਬੇਰਹਿਮ ਨੇ ਥਾਣੇ ਲਿਜਾਕੇ ਮੇਰੇ ਹੱਡ ਸੇਕਤੇ, ਹੋਰ ਤਾਂ ਹੋਰ ਮੈਨੂੰ ਉਸਨੇ ਦੁਬਾਰਾ ਇਸ ਕਰਕੇ ਕੁੱਟਿਆ ਕਿ ਮਂੈ ਪੁਲਿਸ ਨੂੰ ਤੁਹਾਡੇ ਘਰ ਦਾ ਗਲਤ ਪਤਾ ਦੇ ਦਿੱਤਾ ਸੀ ਦਲਿੱਦਰ ਸਿੰਘ ਜੀ ਮੈਂ ਸੋਚਿਆ ਪੁਲਿਸ ਤੁਹਾਨੂੰ ਨਾ ਪਕੜ ਲਵੇ ਇਸ ਕਰਕੇ ਚੁੱਪ ਕਰਕੇ ਮਾਰ ਖਾਈ ਗਿਆ ਪਰ ਪੁਲਿਸ ਨੂੰ ਇਸ ਕਰਕੇ ਨਹੀਂ ਕਿਹਾ ਕਿ ਤੁਹਾਡੇ ਘਰ ਦਾ ਪਤਾ ਸਹੀ ਹੈ।” ਖ਼ੈਰ ਮੈਂ ਅੱਜ ਦੀ ਸਭਾ ਬਾਰੇ ਦੱਸਣਾ ਚਾਹੁੰਦਾ ਹਾਂ । ਫੇਰ ਉਹ ਪਰਧਾਨ ਜੀ ਵੱਲ ਮੁਖਾਤਬ ਹੋਕੇ ਕਹਿਣ ਲiੱਗਆ,“ਪਰਧਾਨ ਜੀ ਤੇ ਆਏ ਹੋਏ ਭਰਾਵੋ ਮੈਂ ਤਾਂ ਇਹ ਸਮਝਦਾ ਸੀ ਕਿ ਮੈਂ ਜਣੇ ਖਣੇ ਦੇ ਗਲ ਪੈ ਜਾਨਾ ਹਾਂ ਪਰ ਮੇਰੀ ਘਰਵਾਲੀ ਮੈਂਥੋਂ ਵੀ ਚਾਰ ਰੱਤੀਆਂ ਉੱਤੇ ਹੈ ਨਿੱਕੀ ਨਿੱਕੀ ਗੱਲ ਤੇ ਕਲੇਸ ਪਾਈ ਰੱਖਦੀ ਹੈ ਹਰ ਗੱਲ ਤੇ ਕਹੇਗੀ ਲੈ ਤੈਨੂੰ ਤਾਂ ਕਿਸੇ ਕੰਮ ਦਾ ਚੱਜ ਨਹੀਂ, ਬੂਟ ਕਿਵੇਂ ਪਾਏ ਐ, ਪੈਂਟ ਵੇਖ ਕਿੱਧਰ ਨੂੰ ਜਾਂਦੀ ਹੈ, ਰੋਟੀ ਵੀ ਚੱਜ ਨਾਲ ਨਹੀਂ ਖਾਧੀ ਜਾਂਦੀ ਮੂੰਹ ਕਿਵੇਂ ਮਾਰੀ ਜਾਨੇ ਹੋਂ, ਇੱਕੋ ਵਾਰੀ ਅੱਧੀ ਰੋਟੀ ਮੂੰਹ ਵਿਚ ਪਾ ਲੈਨੇ ਹੋਂ ਜਿਵੇਂ ਸਾਨ੍ਹ ਖੁਰਲੀ ਵਿਚ ਬੁਰਕ ਮਾਰਦਾ ਹੁੰਦਾ ਹੈ ਕੋਈ ਮਗਰ ਪਿਆ ਹੈ ਰੋਟੀ ਵੀ ਅਰਾਮ ਨਾਲ ਨਹੀਂ ਖਾ ਸਕਦੇ, ਸਾਰਾ ਦਿਨ ਵੇਹਲੇ ਬੈਠੇ ਰਹਿਨੇ ਹੋਂ ਡੱਕਾ ਦੁਹਰਾ ਨਹੀਂ ਕਰਦੇ,

ਹਰ ਗੱਲ ਤੇ ਨੀਵਾਂ ਦਖਾਉਣ ਦੀ ਕੋਸ਼ਿਸ਼ ਕਰਦੀ ਹੈ, ਤੇ ਗਾਲ੍ਹ ਬਿਨਾਂ ਗੱਲ ਨਹੀਂ ਕਰਦੀ ਕੀ ਕਰਾਂ ਮੈਂ ਤਾਂ ਸ਼ਾਦੀ ਕਰਕੇ ਫਸ ਗਿਆ ਹਾਂ,ਦਿਲ ਕਰਦਾ ਹੈ ਉਸਦੀ ਭੁਗਤ ਸਵਾਰ ਦਿਆਂ ਪਰ ਫੇਰ ਸੋਚੀਦਾ ਹੈ ਜੇ ਕੁੱਟ ਸਿਟੀ ਤਾਂ ਮੇਰਾ ਹੀ ਨੁਕਸਾਨ ਹੋਣਾ ਐਂਂ ਉਸਨੇ ਮੈਨੂੰ ਅੰਦਰ ਕਰਾ ਦੇਣਾ ਹੈ ਕਿਉਂਕਿ ਉਨ੍ਹਾਂ ਵਾਸਤੇ ਤਾਂ ਕਾਨੂਨ ਬਣਿਆ ਹੀ ਹੋਇਆ ਹੈ, ਉਏ ਭਰਾਵੋ ਸਾਡੇ ਵਾਸਤੇ ਕਾਨੂਨ ਬਣਾਉਣ ਦਾਵੀ ਕਰੋ ਕੋਈ ਜੁਗਾੜ।”ਅੱਕੀ ਲਾਲ ਖਿਝਣਾ ਦੀ ਵਾਰੀ ਆਈ ਤਾਂ ਮੈਂ ਕਿਹਾ ਅੱਕੀ ਲਾਲ ਜੀ ਇਸਤੋਂ ਪਹਿਲਾਂ ਕਿ ਤੁਸੀ ਆਪਣੇ ਵਿਚਾਰ ਰੱਖੋਂ ਮੈਂ ਤਹਾਡੇ ਤੋਂ ਇਕ ਗੱਲ ਪੁੱਛਣਾ ਚਾਹੁੰਦਾ ਹਾਂ।” ਅੱਕੀ ਲਾਲ ਖਿਝਣਾ ਕਹਿਣ ਲੱਗਿਆ ਦਲਿੱਦਰ ਸਿੰਘ ਜੀ ਪੁੱਛੋ ਕੀ ਪੁਛਣਾ ਚਾਹੂਂਦੇ ਹੋ ।” ਮੈ ਕਿਹਾ ਜਦੋਂ ਆਪਾਂ ਮੋਬਾਇਲ ਫ਼ੋਨਾਂ ਦੇ ਕਾਰੋਬਾਰ ਵਾਸਤੇ ਇਕ ਰੇਸਟੋਰੈਂਟ ਵਿਚ ਮੀਟਿਗ ਰੱਖੀ ਸੀ ਤੁਸੀਂ ਤਾਂ ਆਏ ਨਾ, ਮਂੈ ਸਚਿਆ ਜਿੰਨਾ ਚਿਰ ਤੁਸੀਂ ਨਹੀਂ ਆਉਂਦੇ ਉਨਾ ਚਿਰ ਕੁੜੀ ਤੋਂ ਹੀ ਮੋਬਾਇਲ ਫੋLਨਾਂ ਬਾਰੇ ਪੁੱਛ ਲੈਨੇ ਐਂਂ,ਗਲਤ ਮਤਲਬ ਸਮਝ ਕੇ ਉਹ ਤਾਂ ਮੇਰੇ ਗਲ ਪੈ ਗਈ ਨਾਲੇ ਉਸਨੇ ਇਹ ਕਹਿਕੇ ਬੰਦੇ ਇਕੱਠੇ ਕਰ ਲਏ ਕਿ ਬੁੜ੍ਹਾ ਮੈਨੂੰ ਛੇੜਦਾ ਹੈ ਤੇ ਉਸ ਦਿਨ ਮੈਂ ਚੰਗੀ ਕੁੱਟ ਖਾਧੀ।”ਅੱਕੀ ਲਾਲ ਖਿਝਣਾ ਕਹਿਣ ਲiੱਗਆ ਦਲਿੱਦਰ ਸਿੰਘ ਜੀ ਮੈਂ ਆਇਆ ਤਾਂ ਸੀ ਪਰ ਤੁਹਾਨੂੰ ਕੁੱਟ ਪੈਂਦੀ ਦੇਖਕੇ ਕੁੱਟ ਦੇ ਡਰ ਤੋਂ ਮੈਂ ਉੱਥੋਂ ਭੱਜ ਗਿਆ ਸੀ ਸੋਚਿਆ ਕਿਤੇ ਮੇਰੀ ਮੋਬ ਲਿੰਚਿੰਗ ਨਾ ਹੋ ਜਾਵੇਬੰਦੇ ਕੁੱਟਣ ਲੱਗੇ ਕਿਹੜਾ ਅੱਗਾ ਪਿੱਛਾ ਦੇਖਦੇ ਹਨ।

ਨਾਲੇ ਕੁੜੀ ਨਾਲ ਗੱਲ ਕਰਨ ਵਾਸਤੇ ਤੁਹਾਨੂੰ ਡਾਕਟਰ ਨੇ ਕਿਹਾ ਸੀ। ਚਲੋ ਖ਼ੈਰ ਮੈਂ ਆਪਣੀ ਗੱਲ ਤੇ ਆੳਂੁਦਾ ਹਾਂ ਮੇਰੀ ਪਹਿਲੀ ਘਰਵਾਲੀ ਮਰ ਗਈ ਸੀ ਇਕ ਕਹਾਵਤ ਹੈ ‘ਆ ਬੈਲ ਮੁਝੇ ਸੀਂਗ ਮਾਰ’ ਉਹ ਗੱਲ ਹੋਈ ਮੇਰੇ ਨਾਲ,ਘਰ ਦਿਆਂ ਦੇ ਜ਼ੋਰ ਪਾਉਣ ਤੇ ਆਪਦੀਸੈਕਟਰੀ ਨਾਲ ਸ਼ਾਦੀ ਕਰ ਲਈ ਆਉਂਦੇ ਹੀ ਕਹਿਦੀ ਮੈਂ ਤਾਂ ਅੱਡ ਹੋਣਾ ਹੈ ਰੋਜ਼ ਪਿੱੱਟ ਸਿਆਪਾ ਕਰਦੀ ਸੀ ਅੱਡ ਕਰਾਕੇ ਹਟੀ। ਖਰਚੀਲੀ ਏਨੀ ਕਿ ਰਹੇ ਰੱਬ ਦਾ ਨਾਂ, ਬਜਾਰ ਜਾਣ ਲੱਗੇ ਹੱਥ ਪਕੜਕੇ ਜਾਣਾ ਪੈਂਦਾ ਹੈ, ਲੋਕ ਸੋਚਦੇ ਹਨ ਸਾਡਾ ਆਪਸ ਵਿਚ ਬਹੁਤ ਪਿਆਰ ਹੈ,ਸਵਾਹ ਦਾ ਪਿਆਰ ਹੈ ਹੱਥ ਛੱਡਿਆ ਨਹੀਂ ਫੱਟ ਦੁਕਾਨਵਿਚ ਵੜ ਜਾਵੇਗੀ ਤੇ ਹਜਾਰ ਬਾਰਾਂ ਸੌ ਦਾ ਘਾਣ ਕਰਕੇ ਆਵੇਗੀ, ਪੰਜਾਹ ਜੋੜੇ ਜੁੱਤੀਆਂ ਦੇ ਪਏ ਹਨ ਜਦੋਂ ਬਜਾਰ ਜਾਵੇਗੀ ਹੋਰ ਖ਼ਰੀਦ ਲਿਆਉਗੀ ਤੇ ਕਹੇਗੀ ਦੇਖੋ ਜੀ ਬਾਰਗੇਨ ਮਿਲ ਗਈ ਸੇਲ ਤੇ ਲੱਗੀ ਹੋਈ ਸੀ ਅੱਧੇ ਮੁੱਲ ਵਿਚ ਮਿਲ ਗਈ ਜਦੋਂਦੀ ਆਈ ਹੈ ਉਸਨੇ ਮੇਰੇ ਬਜਟ ਦਾ ਹਾਜਮਾ ਖ਼ਰਾਬ ਕਰ ਦਿੱਤਾ ਹੈ। ਪਰੋਗਰਾਮ ਤੇ ਜਾਣਾ ਹੋਉ ਤਾਂ ਮੇਕਅਪ ਤੇ ਤਿੰਨ ਘੰਟੇ ਲਗਾ ਦੇਵੇਗੀ ਪਰੋਗਰਾਮ ਭਾਵੇਂ ਲੰਘ ਜਾਵੇ ਸੁਰਖੀ ਬਿੰਦੀ ਲਗਾਉਣੋ ਨਹੀਂ ਹਟਦੀ, ਜੇ ਕਿਤੇ ਗਲਤੀ ਨਾਲ ਕਹਿ ਦੇਈਦਾ ਹੈ ਕਿ ਹੁਣ ਚੱਲੀਏ ਦੇਰ ਹੋ ਰਹੀ ਹੈ ਫੇਰ ਤਾਂ ਗੁੱਸੇ ਦਾ ਤਾਪਮਾਨ ਸਿਖ਼ਰ ਤੇਪਹੁੰਚ ਜਾਂਦਾ ਹੈ ਗੁੱਸੇ ਹੋਕੇ ਕਹੇਗੀ ਚਲਦੇ ਹਾਂ ਏਨੀ ਕਹਿੜੀ ਹਨੇਰੀ ਮੱਚੀ ਪਈ ਹੈ, ਉੱਥੇ ਪਹਿਲਾਂ ਜਾਕੇ ਮੇਜ ਤੇ ਕੁਰਸੀਆਂ ਲਗਾਉਣੀਆਂ ਹਨ।ਵਿਆਹ ਤੋਂ ਪਹਿਲਾਂ ਮੇਰੀ ਸੈਕਟਰੀ ਸੀ ਮੈਂ ਇਸਦਾ ਬੌਸ ਸੀ ਤੇ ਵਿਆਹ ਤੋਂ ਬਾਅਦ ਇਹ ਮੇਰੀ ਬੌਸ ਬਣ ਗਈ ਹੈ ਦੱਸੋ ਕੀ ਖੱਟਿਆ ਸ਼ਾਦੀ ਕਰਕੇ।”

ਅੱਕੀ ਲਾਲ ਖਿਜਣਾ ਤੋਂ ਬਆਦ ਬੋਲ ਵਿਗਾੜ ੳੁੱਠਕੇ ਕਹਿਣ ਲੱਗਿਆ, “ ਪਰਧਾਨ ਜੀ ਤੇ ਪਤਨੀਆਂ ਤੋਂ ਸਤਾਏ ਹੋਏ ਦੁਖੀ ਭਰਾਵੋ ਘਰਵਾਲੀ ਨੇ ਨੱਕ ਵਿਚ ਦਮ ਕਰ ਰੱਖਿਆ ਹੈ ਆਪ ਤਾਂ ਸੈਰ ਸਪਾਟੇ ਤੇ ਰਹਿੰਦੀ ਹੈ, ਤੇ ਮੈਂਥੋਂ ਸਾਰੇ ਘਰ ਦਾ ਕੰਮ ਕਰਵਾਉਂਦੀ ਹੈ, ਪਹਿਲਾਂ ਤਾਂ ਕੰਮਤੋਂ ਥੱਕੇ ਟੁੱਟੇ ਆਈਦਾ ਹੈ, ਫੇਰ ਘਰ ਦੀ ਸਫ਼ਾਈ,ਕਪੱੜੇ ਧੋਣੇ,ਰੋਟੀ ਪਕਾਉਣੀ ਤੇ ਬiੱਚਆਂ ਦੀ ਦੇਖਭਾਲ ਕਰਨੀ ਸੋਣ ਲੱਗੇ ਰਾਤ ਦਾ ਇਕ ਵੱਜ ਜਾਂਦਾ ਹੈ, ਸਵੇਰੇ ਉੱਠਕੇ ਮੈਡਮ ਦਾ ਨਾਸ਼ਤਾ ਬਿਸਤਰੇ ਵਿਚ ਹੀ ਦੇਣਾ ਪੈਂਦਾ ਹੈ,ਉੱਤੋਂ ਕਹਿੰਦੀ ਹੈ ਚੁੱਪ ਕਰਕੇ ਕੰਮ ਕਰੀ ਜਾ ਬਾਹਲੀ ਚਿੜ ਚਿੜ ਕੀਤੀ ਤਾਂ ਥਾਣੇ ਵਿਚ ਰਿਪੋਰਟ ਕਰ ਦੇਵਾਂਗੀ ਕਿ ਮੇਰਾ ਪਤੀ ਮੇਰੀ ਰੋਜ਼ ਕੁੱਟ ਮਾਰ ਕਰਦਾ ਹੈ, ਦੇਖਲੀਂ ਫੇਰ ਅੰਦਰ ਹੋਜਂੇਗਾ।ਮੈਂ ਤਾਂ ਪਰਧਾਨ ਜੀ ਬੁਰਾ ਫਸ ਗਿਆ ਹਾਂ ਦੱਸੋ ਕੀ ਕਰਾਂ,ਜੀ ਕਰਦਾ ਹੈ ਖੁਦਕੁਸ਼ੀ ਕਰਲਵਾਂ।”ਬੋਲ ਵਿਗਾੜ ਦੇ ਬੋਲਣ ਤੋਂ ਬਾਅਦ ਮੰਤਰੀ ਦਸੌਂਧਾ ਮੱਲ ਪਾਨ ਵਾਲਾ ਨੂੰ ਆਉਂਦੇ ਹੋਏ ਦੇਖਕੇ ਮੈਂ ਕਿਹਾ, “ ਲਉ ਜੀ ਸਾਡੇ ਸਤਕਾਰ ਯੋਗ ਮੰਤਰੀਦਸੌਂਧਾ ਮੱਲ ਪਾਨ ਵਾਲਾਜੀ ਵੀ ਆ ਗਏ ਹਨ ਤੇ ਉਹ ਦੁਖੀ ਪਤੀਆਂ ਦੀ ਫਰਿਆਦ ਪਾਰਲੀਆਮੈਂਟ ਵਿਚ ਰੱਖਣਗੇ ਅਤੇਮੈਨੂੰੰ ਪੂਰੀ ਉਮੀਦ ਹੈ ਮੰਤਰੀ ਜੀ ਪਤਨੀਆਂ ਦੇ ਖ਼ਿਲਾਫ਼ ਬਿੱਲ ਪਾਸ ਕਰਵਾ ਦੇਣਗੇਮੈਂ ਉਨ੍ਹਾਂ ਦੀ ਬੇਇੱਜਤੀ ਕਰਨਾ ਚਾਹੁੰਦਾ ਹਾਂ ਉਹ ਸਟੇਜ ਤੇ ਆ ਜਾਣ।”

ਮੰਤਰੀ ਦਸੌਂਧਾ ਮੱਲ ਪਾਨ ਵਾਲਾ ਉੱਠਕੇ ਕਹਿਣ ਲੱਗਿਆ, “ ਭਰਾਵੋ ਅੱਜ ਮੈਂ ਘਰਵਾਲੀ ਤੋਂਬਥੇਰੀ ਬੇਇੱੱਜਤੀ ਕਰਵਾਕੇ ਆਇਆ ਹਾਂ ਜੇ ਕੋਈ ਕਸਰ ਰਹਿ ਗਈਹੈ ਤਾਂ ਤੁਸੀਂ ਪੂਰੀ ਕਰ ਲਉ ।” ਮੈਂ ਮੰਤਰੀ ਜੀ ਨੂੰ ਵਿੱਚੋ ਹੀ ਟੋਕ ਕੇ ਕਿਹਾ, “ ਮਾਫ਼ ਕਰਨਾ ਮੰਤਰੀ ਜੀ ਕਹਿਣਾ ਤਾਂ ਮੈਂ ਬੇਨਤੀ ਸੀ ਪਰ ਮੂੰਹ ਚੋਂ ਬੇਇੱਜਤੀ ਨਿਕਲ ਗਿਆ ਗਲਤੀ ਨਾਲ ਮਿਸਟੇਕ ਹੋ ਗਈ।” “ ਫੇਰ ਠੀਕ ਹੈ ਮੈਂ ਸੋਚਿਆ ਤੁਸੀਂ ਮੈਨੂੰ ਮੇਰੀ ਬੇਇੱਜਤੀ ਕਰਨ ਵਾਸਤੇ ਸਦਿੱਆ ਹੈ ਬੇਇੱਜਤੀ ਤਾਂ ਵੋਟਰ ਅਤੇ ਵਿਰੋਧੀ ਪਾਰਟੀ ਦੇ ਲੀਡਰਾਂ ਤੋਂ ਬਥੇਰੀ ਕਰਵਾ ਲਈਦੀ ਹੈ।” ਮੰਤਰੀ ਜੀ ਫੇਰ ਕਹਿਣ ਲੱਗੇ, “ ਮੈਂ ਮੇਰੀ ਪਤਨੀ ਤੋਂ ਬਹੁਤ ਡਰਦਾ ਹਾਂ ਜਿੱਥੇ ਵੀ ਜਾਣਾ ਹੋਵੇ ਪਤਨੀ ਨੂੰ ਦੱਸਕੇ ਜਾਣਾ ਪੈਂਦਾ ਹੈ, ਤੇ ਅੱਜ ਮੈਥੋਂ ਗਲਤੀ ਹੋ ਗਈ ਮੈਂ ਪਤਨੀ ਨੂੰ ਇਸ ਸਭਾ ਬਾਰੇ ਦੱਸ ਬੈਠਾ ਮਾਫ਼ ਕਰਨਾ ਮੈਂ ਤੁਹਾਡਾ ਪ੍ਰਸਤਾਵ ਪਾਰਲੀਆਮੈਂਟ ਵਿਚ ਨਹੀਂਰੱਖ ਸਕਦਾ ਕਿਉਂਕਿ ਮੈਨੂੰ ਬੀਵੀ ਤੋਂ ਬਹੁਤ ਡਰ ਲਗਦਾ ਹੈ। ਹੁਣ ਮੈਨੂੰ ਚਲਣਾ ਚਾਹੀਦਾ ਹੈ ਕਿਤੇ ਉਹ ਏੱਥੇ ਹੀ ਨਾ ਆ ਜਾਵੇ।”ਤੇ ਇਹ ਕਹਿਕ ਮੰਤਰੀ ਜੀ ਪੱਤਰਾ ਵਾਚ ਗਏਮੰਤਰੀ ਜੀ ਦੇ ਜਾਣ ਤੋਂ ਬਾਅਦ ਮੈਂ ਕਿਹਾ, “ ਲਉ ਭਰਾਵੋ ਗਈ ਮੱਝ ਪਾਣੀ ਵਿਚ ਮੈਂ ਤਾਂ ਸੋਚਦਾ ਸੀ ਮੰਤਰੀ ਜੀ ਸਾਡੀ ਮਦਦ ਕਰਨਗੇ, ਆਪਦੀ ਘਰਵਾਲੀ ਨੂੰ ਇਸ ਗੁਪਤ ਸਭਾ ਬਾਰੇ ਦੱਸਕੇ  ਹੋਰ ਹੀ ਕੰਮ ਖ਼ਰਾਬ ਕਰ ਦਿੱਤਾ ਹੁਣ ਤਾਂ ਜਰੂਰ ਜੁੱਤੀਆਂ ਪੈਣਗੀਆਂ ਭਰਾਵੋ ਆਪਣੇ ਸਿਰ ਬਚਾਇਉ ।

ਹੁਣ ਮੈਂ ਪਰਧਾਨ ਲਤੀਫ਼ੂਦੀਨ ਪੀਕ ਜੀ ਨੂੰ ਗੁਜਾਰਿਸ਼ ਕਰਦਾ ਹਾਂ ਕਿ ਜਲਦੀ ਸਭਾ ਦੀ ਸਮਾਪਤੀ ਕਰਕੇ ਇੱਥੋਂ ਨਿਕਲਣ ਦੀ ਕਰੀਏ,ਆਉ ਪਰਧਾਨ ਜੀ।” ਤੇ ਪਰਧਾਨ ਜੀ ਉੱਠਕੇ ਕਹਿਣ ਲੱਗੇ, “ਭਾਈਉ ਸਭੀ ਲੋਗਂੋ ਕੀ ਦੁੱਖ ਭਰੀ ਕਹਾਨੀ ਸੁਣਕਰ ਮੁਝੇ ਪਤਾ ਲੱਗ ਗਿਆ ਹੈ ਕਿ ਮੈਂ ਅਕੇਲਾ ਹੀ ਦੁਖੀ ਨਹੀਂ ਹੂੰਸਭੀ ਅਪਨੀ ਪਤਨੀਉਂ ਸੇਤੰਗ ਆਏ ਹੁਏ ਹੈਂ। ਪਾਰਲੀਆਮੈਂਟ ਮੇਂ ਮੈਂਮੋਰੈਂਡਮ ਭੇਜਨ ਸੇ ਪਹਿਲੇਹਮੇਂ ਏਕ ਸਭਾ ਔਰ ਕਰਨੀ ਪੜੇਗੀ, ਹੋ ਸਕਤਾ ਹੈ ਅਗਲੀ ਸਭਾ ਮੇਂ ਔਰ ਭੀ ਲੋਗ ਸ਼ਾਮਲ ਹੋ ਜਾਏਂਪਰ ਮੁਝੇ ਏਸਾ ਮਹਿਸੂਸ ਹੋ ਰਹਾ ਹੈ ਕਿ ਅਗਲੀ ਸਭਾ ਕੀ ਸ਼ਾਇਦ ਕਾਰਵਾਈ ਹੋ ਹੀ ਨਾ ਸਕੇ, ਮੰਤਰੀ ਦਸੌਂਧਾ ਮੱਲ ਪਾਨ ਵਾਲਾ ਜੀ ਨੇ ਆਪਦੀ ਪਤਨੀ ਪਰ ਸਾਰਾ ਭੇਦਖੋਲ੍ਹ ਦਿਆ ਹੈ, ਔਰ ਯੇ ਬਾਤ ਆੱਗ ਕੀ ਤਰਹੈ ਫੈਲ ਜਾਏਗੀ ਕਿ ਹਮ ਅਪਨੀ ਪਤਨੀਉਂ ਸੇ ਮਾਰ ਖਾਤੇ ਹੈਂ ਯੇ ਬਾਤ ਸੁਣ ਕਰ ਹਰ ਆਦਮੀ ਹਮਾਰੀ ਹਸੀਂ ਉੜਾਏਗਾ।

ਮੈਂ ਏਕ ਬਾਤ ਔਰ ਕਰਨਾ ਚਾਹਤਾ ਹੂੰਵੋ ਯੇ ਬਾਤ ਹੈ—- ਪਰਧਾਨ ਜੀ ਦੀ ਗੱਲ ਵਿੱਚੇ ਹੀ ਰਹਿ ਗਈ ਜਦੋਂ ਉਨ੍ਹਾਂ ਨੇਦੇਖਿਆ ਚੁਗਲ ਕੌਰ, ਮੰਤਰੀ ਦੀ ਪਤਨੀ ਅਤੇ ਬਹੁਤ ਸਾਰੀਆਂ ਬੁੜ੍ਹੀਆਂ ਡਾਂਗਾਂ ਚੁੱਕੀ ਹਨੇਰੀ ਵਾਂਗ ਭੱਜੀਆਂ ਆਉਂਦੀਆਂ ਹਨ।ਚੁਗਲ ਕੌਰ ਆਕੇ ਕਹਿਣ ਲੱਗੀ ਕੇਰਾਂਏਥੇ ਹੀ ਖੜ ਜਿਉ ਬਣਾੳਂੁਦੀ ਹਾਂ ਕਾਨੂਨ ਪਤਨੀਆਂ ਦੇ ਖ਼ਿਲਾਫ ਤੇ ਸਾਰੀਆਂ ਬੁੜ੍ਹੀਆਂ ਬੰਦਿਆਂ ਨੂੰ ਟੁੱਟ ਕੇ ਪੈ ਗਈਆਂ, ਨਾਲੇ ਡਾਂਗਾ ਵਰਾ੍ਹਈ ਜਾਣ ਨਾਲੇ ਕਹੀ ਜਾਣ ਅੱਜ ਕੇਰਾਂ ਘਰੇ ਆਇਉ ਫੇਰ ਬਣਾਵਾਂਗੇ ਕਾਨੂਨ ਤੁਹਾਡੇ ਵਾਸਤੇ।ਉਨ੍ਹਾਂ ਨੇ ਡਾਂਗਾ ਮਾਰ ਮਾਰ ਸਾਡੇ ਹੱਡ ਸੇਕ ਦਿੱਤੇਫੇਰ ਤਾਂ ਸਾਨੂੰ ਭੱਜਨ ਨੂੰ ਥਾਂ ਨਾ ਲੱਭੇ ਪਰਧਾਨ ਲੇਟ ਲਤੀਫ਼ੂਦੀਨ ਪੀਕ ਦੇ ਗੋਡੇ ਤੇ ਡਾਂਗ ਵੱਜੀ ਤੇ ਉਹ ਗੋਡਾ ਪਕੜਕੇ ਬੈਠ ਗਿਆ ਤੇ ਦਲਿੱਦਰ ਸਿੰਘ ਅਤੇ ਖਹਿਬੜ ਸਿੰਘ ਗਲ ਪੈਣਾ ਉਸਨੂੰ ਚੁੱਕਕੇ ਲੈ ਗਏ ਤੇ ਉਸਦੀ ਬੜੀ ਮੁਸ਼ਕਲ ਨਾਲ ਜਾਨ ਬਚਾਈ । ਪਾਰਲੀਆਮਂੈਟ ਜਾਂਦੇ ਜਾਂਦੇ ਸਭ ਹਸਪਤਾਲ ਪਹੁੰਚ ਗਏ, ਮੈਂ ਸੋਚਿਆ ਲੈ ਬਚਾਲਉ ਆਪਣੇ ਆਪ ਨੂੰ ਬੀਵੀਆਂ ਤੋਂ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਰਾਬ ਹੋਈਆਂ ਫ਼ਸਲਾਂ ਦਾ ਜਲਦ ਮੁਆਵਜ਼ਾ ਦਿੱਤਾ ਜਾਵੇ-ਦਿਲਬਰ ਸਿੰਘ ਚੰਦੀ
Next articleਗੱਤਕਾ ਕੋਚ ਗੁਰਵਿੰਦਰ ਕੌਰ ਬੀ.ਪੀ.ਐਚ.ਓ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਨਿਯੁਕਤ