ਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ਨੇ ਰਾਸ਼ਟਰੀ ਕੰਨਿਆ ਦਿਵਸ ਤੇ ਜਾਗਰੂਕਤਾ ਰੈਲੀ ਕੱਢੀ।

ਰਾਏਕੋਟ (ਸਮਾਜ ਵੀਕਲੀ) (ਗੁਰਭਿੰਦਰ ਗੁਰੀ): ਨਜਦੀਕੀ ਪਿੰਡ ਤੁੰਗਾਂਹੇੜੀ ਦੇ ਸੱਤਿਆ ਭਾਰਤੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੂਲ ਮੁਖੀ ਮੈਡਮ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਰਾਸ਼ਟਰੀ ਕੰਨਿਆ ਦਿਵਸ ਮਨਾਇਆ ਗਿਆ ਉੱਥੇ ਹੀ ਪੂਰੇ ਪਿੰਡ ਵਿੱਚ ਲੜਕੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਜਾਗਰੂਕ ਕਰਦੀ ਇੱਕ ਰੈਲੀ ਕੱਢੀ ਗਈ। ਇਸ ਦੌਰਾਨ ਸਕੂਲ ਮੁਖੀ ਮੈਡਮ ਸ਼ਰਨਜੀਤ ਕੌਰ ਨੇ ਕਿਹਾ ਕਿ ਹਰ ਵਰ੍ਹੇ 24 ਜਨਵਰੀ ਨੂੰ ਦੇਸ਼ ਵਿੱਚ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਹੈ ਭਾਰਤ ਵਿੱਚ ਲੜਕੀਆਂ ਨੂੰ ਸਮਰਥਨ ਅਤੇ ਅਵਸਰ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਜ ਵਿੱਚ ਲਿੰਗ ਭੇਦ ਦਾ ਕੋਈ ਸਥਾਨ ਨਹੀ ਹੈ ਤੇ ਜੇਕਰ ਅੱਜ ਵੀ ਅਸੀ ਦੁਨੀਆਂ ਦੀ ਅੱਧੀ ਆਬਾਦੀ ਭਾਵ ਕੁੜੀਆਂ ਨਾਲ ਕਦਮ-ਕਦਮ ਤੇ ਵਿਤਕਰਾ ਕਰਾਂਗੇ ਤਾਂ ਅਸੀ ਇੱਕ ਸੱਭਿਅਕ ਸਾਮਾਜ ਦੀ ਸਿਰਜਨਾ ਨਹੀ ਕਰ ਸਕਦੇ।

ਸੋ ਸਾਨੂੰ ਲੜਕੀਆਂ ਦੀ ਪੜ੍ਹਾਈ ਲਿਖਾਈ ਅਤੇ ਪਾਲਣ ਪੋਸ਼ਣ ਵੱਲ ਵੀ ਉਨ੍ਹਾਂ ਹੀ ਗੰਭੀਰ ਹੋਣਾ ਪਵੇਗਾ ਜਿਨਾਂ ਅਸੀਂ ਲੜਕਿਆਂ ਲਈ ਗੰਭੀਰ ਹੁੰਦੇ ਹਾਂ। ਇਸ ਸਮੇਂ ਜਿੱਥੇ ਪਿੰਡ ਦੇ ਕਮਿਊਨਿਟੀ ਸੈਂਟਰ ‘ਚ ਲੜਕੀਆਂ ਨੂੰ ਸਿੱਖਿਆ ਦੇਣ ਲਈ ਤੇ ਇੱਕ ਬਰਾਬਰ ਰੱਖਣ ਸਬੰਧੀ ਜਾਗਰੂਕਤਾ ਨਾਟਕ ਖੇਡਿਆ ਗਿਆ ਉੱਥੇ ਹੀ ਵਿਦਿਆਰਥੀਆਂ ਵੱਲੋਂ ਬੇਟੀਆਂ ਨੂੰ ਬਚਾਓ, ਬੇਟੀ ਬਚਾਓ ਬੇਟੀ ਪੜ੍ਹਾਓ ਆਦਿ ਦੇ ਸਲੋਗਨ ਹੱਥਾਂ ‘ਚ ਫੜਕੇ ਪਿੰਡ ਦੀਆਂ ਗਲੀਆਂ’ ਚੋਂ ਗੁਜਰਕੇ ਪਿੰਡ ਵਾਸੀਆਂ ਤੇ ਰਾਹਗੀਰਾਂ ਨੂੰ ਵੀ ਜਾਗੂਰਕ ਕੀਤਾ ਗਿਆ ਤੇ ਪਿੰਡ ਦੇ ਪੰਚਾਇਤ ਮੈਂਬਰਾਂ ਤੇ ਮੋਹਤਵਰ ਵਿਅਕਤੀਆਂ ਵੱਲੋਂ ਲੜਕੀਆਂ ਨੂੰ ਅੱਗੇ ਲਿਆਉਣ ਲਈ ਸਿੱਖਿਆ ਨਾਲ ਜੋੜੀ ਰੱਖਣ ਦੀ ਸੁੰਹ ਵੀ ਚੁੱਕੀ ਗਈ। ਇਸ ਮੌਕੇ ਮੈਡਮ ਕਿਰਨਦੀਪ ਕੌਰ, ਰਾਜਵਿੰਦਰ ਕੌਰ, ਪ੍ਰਵੀਨ ਕੌਰ, ਹਰਮਿੰਦਰ ਕੌਰ, ਰਮਨਜੀਤ ਕੌਰ, ਹਰਵਿੰਦਰ ਕੌਰ ਆਦਿ ਹਾਜ਼ਰ ਸਨ।

 

Previous articleਗਣਤੰਤਰ ਦਿਵਸ: ਦਰਪੇਸ਼ ਚੁਣੌਤਿਆ ਨਾਲ ਜੂਝਦੇ ਲੋਕ
Next articleਅਮਰਦੀਪ ਕਾਲਜ ਵਿੱਚ ਸੰਜੀਦਾ ਗਾਇਕੀ ਮਹਿਫਿਲ ਦੌਰਾਨ ਪ੍ਰੋ ਸ਼ਮਸ਼ਾਦ ਅਲੀ ਨੇ ਜਿੱਤਿਆ ਸ੍ਰੋਤਿਆਂ ਦਾ ਦਿਲ