HOME ਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ਵਿੱਚ ਮਨਾਇਆ ਗਿਆ ਮਦਰ ਡੇ ਤੇ ਨੈਸ਼ਨਲ ਤਕਨਾਲੋਜੀ...

ਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ਵਿੱਚ ਮਨਾਇਆ ਗਿਆ ਮਦਰ ਡੇ ਤੇ ਨੈਸ਼ਨਲ ਤਕਨਾਲੋਜੀ ਦਿਵਸ, ਬੱਚਿਆਂ ਨੇ ਮਾਵਾਂ ਪ੍ਰਤੀ ਜਤਾਇਆ ਸਤਿਕਾਰ।

1

ਰਾਏਕੋਟ,  (ਸਮਾਜ ਵੀਕਲੀ)   (ਗੁਰਭਿੰਦਰ ਗੁਰੀ) ਭਾਰਤੀ ਏਅਰਟੈਲ ਫਾਊਂਡੇਸ਼ਨ ਦੇ ਅਧੀਨ ਚੱਲਦੇ ਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ਵਿੱਚ ਮੁੱਖ ਅਧਿਆਪਕਾ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਮਦਰ ਡੇ ਤੇ ਨੈਸ਼ਨਲ ਤਕਨਾਲੋਜੀ ਦਿਵਸ ਬੜੇ ਹੀ ਉਤਸ਼ਾਹ ਅਤੇ ਪਿਆਰ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਮਾਵਾਂ ਦੀ ਮਹਾਨਤਾ ਬਾਰੇ ਸੰਦੇਸ਼ ਦਿੱਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ, ਜਿਸ ਤੋਂ ਬਾਅਦ ਬੱਚਿਆਂ ਨੇ ਕਵਿਤਾਵਾਂ, ਗੀਤ ਅਤੇ ਨਾਟਕਾਂ ਰਾਹੀਂ ਮਾਂ ਦੇ ਪਿਆਰ, ਤਿਆਗ ਅਤੇ ਮਮਤਾ ਨੂੰ ਦਰਸਾਇਆ। ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਬਣਾਏ ਕਾਰਡ ਅਤੇ ਤੋਹਫ਼ੇ ਆਪਣੀਆਂ ਮਾਵਾਂ ਨੂੰ ਸਮਰਪਿਤ ਕੀਤੇ। ਸਕੂਲ ਦੇ ਅਧਿਆਪਕਾਂ ਨੇ ਵੀ ਬੱਚਿਆਂ ਨੂੰ ਮਾਂ ਦੀ ਇੱਜ਼ਤ ਕਰਨ ਅਤੇ ਹਰ ਸਮੇਂ ਉਨ੍ਹਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋੰ ਇਲਾਵਾ ਵਿਦਿਆਰਥੀਆਂ ਨੇ ਵਿਗਿਆਨ ਅਤੇ ਤਕਨਾਲੋਜੀ ਨਾਲ ਸੰਬੰਧਿਤ ਚਾਰਟ, ਮਾਡਲ ਅਤੇ ਪ੍ਰੋਜੈਕਟ ਤਿਆਰ ਕਰਕੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਵਿਜ਼ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਬੱਚਿਆਂ ਨੇ ਵਧ ਚੜ੍ਹ ਕੇ ਭਾਗ ਲਿਆ। ਇਸ ਮੌਕੇ ਬੋਲਦਿਆਂ ਮੁੱਖ ਅਧਿਆਪਕਾ ਸ਼ਰਨਜੀਤ ਕੌਰ ਨੇ ਕਿਹਾ ਕਿ ਮਾਂ ਜੀਵਨ ਦੀ ਪਹਿਲੀ ਅਧਿਆਪਕ ਹੁੰਦੀ ਹੈ ਅਤੇ ਉਸ ਦਾ ਸਥਾਨ ਦੁਨੀਆ ਵਿੱਚ ਸਭ ਤੋਂ ਉੱਚਾ ਹੈ। ਸਮਾਗਮ ਦੌਰਾਨ ਬੱਚਿਆਂ ਨੇ “ਮਾਂ ਵਰਗੀ ਕੋਈ ਨਹੀਂ” ਅਤੇ “ਮਾਂ ਦਾ ਪਿਆਰ ਸਭ ਤੋਂ ਅਨਮੋਲ ਹੈ” ਵਰਗੇ ਸੰਦੇਸ਼ਾਂ ਰਾਹੀਂ ਸਮਾਜ ਨੂੰ ਮਾਵਾਂ ਦੀ ਕਦਰ ਕਰਨ ਲਈ ਜਾਗਰੂਕ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਸਾਰੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਮਾਵਾਂ ਨੂੰ ਮਦਰ ਡੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਕੂਲ ਸਟਾਫ਼ ਪਰਵੀਨ ਕੌਰ, ਕਮਲਜੀਤ ਕੌਰ, ਅਮਨਦੀਪ ਕੌਰ, ਵੀਰਪਾਲ ਕੌਰ, ਸੁਮਨਦੀਪ ਕੌਰ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous article12 ਮਈ ਨੂੰ ਵਿਸ਼ਾਲ ਸਰਹਿੰਦ ਫ਼ਤਹਿ ਮਾਰਚ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ – ਸਿਡਾਨਾ
Next articleਹੈਂਟਾਵਾਇਰਸ ਪ੍ਰਭਾਵਿਤ ਕਰੂਜ਼ ਜਹਾਜ਼ ਤੋਂ ਲਿਆਂਦੇ 20 ਬਰਤਾਨਵੀ 45 ਦਿਨਾਂ ਲਈ ਇਕਾਂਤਵਾਸ ’ਚ