HOME 12 ਮਈ ਨੂੰ ਵਿਸ਼ਾਲ ਸਰਹਿੰਦ ਫ਼ਤਹਿ ਮਾਰਚ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ...

12 ਮਈ ਨੂੰ ਵਿਸ਼ਾਲ ਸਰਹਿੰਦ ਫ਼ਤਹਿ ਮਾਰਚ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ – ਸਿਡਾਨਾ

1

ਸਰਹਿੰਦ ਫ਼ਤਹਿ ਮਾਰਚ ਦਾ ਪੋਸਟਰ ਕੇ.ਕੇ.ਬਾਵਾ ਤੇ ਜਥੇਦਾਰ ਨਿਮਾਣਾ ਨੇ ਕੀਤਾ ਜਾਰੀ 

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਮਹਾਨ ਯੋਧੇ ਜਰਨੈਲ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਗੌਰਵਮਈ ਇਤਿਹਾਸ ਸਿਰਜਣ ਵਾਲੇ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਵਿਸ਼ਾਲ ਫਤਹਿ ਮਾਰਚ ਰਕਬੇ ਤੋਂ ਚਪੜਚਿੜੀ ਦੀ ਤਿਆਰੀ ਸੰਬੰਧੀ ਮੀਟਿੰਗ ਰਣਜੀਤ ਸਿੰਘ ਸਿਡਾਨਾ ਬਿਗ ਬ੍ਰਾਂਡ ਕਾਰ ਬਜ਼ਾਰ ਵਾਲਿਆਂ ਦੀ ਅਗਵਾਈ ਹੇਠ ਬਿਗ ਕਾਰ ਬਜ਼ਾਰ, ਨੇੜੇ ਇਆਲੀ ਚੌਂਕ, ਫ਼ਿਰੋਜ਼ਪੁਰ ਰੋਡ ਵਿਖੇ ਹੋਈ। ਮੀਟਿੰਗ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਾਸ਼ਟਰੀ ਫਾਊਂਡੇਸ਼ਨ ਦੇ ਸਰਪ੍ਰਸਤ ਕੇ.ਕੇ.ਬਾਵਾ, ਸਰਹਿੰਦ ਫਤਹਿ ਮਾਰਚ ਦੇ ਕੋ-ਕਨਵੀਨਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਅਤੇ ਕੌਮੀ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਸਰਹਿੰਦ ਫ਼ਤਹਿ ਮਾਰਚ ਤਿਆਰੀ ਸੰਬੰਧੀ ਵਿਚਾਰ ਚਰਚਾ ਹੋਈ । ਇਸ ਮੌਕੇ ਤੇ ਸਰਹਿੰਦ ਫ਼ਤਹਿ ਮਾਰਚ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਰਣਜੀਤ ਸਿੰਘ ਸਿਡਾਨਾ, ਰਿਕੁਦੀਪ ਸਿੰਘ ਸਿਡਾਨਾ, ਮਨਦੀਪ ਸਿੰਘ ਬਿੱਟੂ, ਬਲਜੀਤ ਸਿੰਘ, ਜਸਕਰਨ ਸਿੰਘ, ਚਮਕੌਰ ਸਿੰਘ, ਸੰਤੋਖ ਸਿੰਘ ਗੁਜਰਾਲ, ਗੁਨੀਤ ਸਿੰਘ ਗੁਜਰਾਲ, ਜਸਕਰਨ ਸਿੰਘ, ਹਰਨੂਰ ਸਿੰਘ, ਸੰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਸਤਨਾਮ ਸਿੰਘ, ਬਾਬਾ ਬਲਵਿੰਦਰ ਸਿੰਘ, ਗੁਰਦੀਪ ਸਿੰਘ ਗਰੇਵਾਲ ਅਤੇ ਸਾਥੀਆਂ ਨੇ ਭਰੋਸਾ ਦਿਵਾਇਆ ਕਿ 12 ਮਈ ਨੂੰ ਰਕਬੇ ਤੋਂ ਚਪੜਚਿੜੀ ਤੱਕ ਨਿਕਲ ਰਹੇ ਸਰਹਿੰਦ ਫਤਹਿ ਮਾਰਚ ਦਾ ਜ਼ੋਰਦਾਰ ਸਵਾਗਤ ਕੀਤਾ ਜਾਏਗਾ । ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਾਦਲਾਂ ਦੀ ਝੋਲੀ ਵਿੱਚ ਬੈਠ ਕੇ ਝੀਂਡਾ ਨੇ ਹਰਿਆਣਾ ਕਮੇਟੀ ਅਤੇ ਹਰਿਆਣੇ ਦੇ ਸਿੱਖਾਂ ਦਾ ਕੀਤਾ ਭਾਰੀ ਨੁਕਸਾਨ – ਜਥੇਦਾਰ ਮੰਡੇਬਰ
Next articleਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ਵਿੱਚ ਮਨਾਇਆ ਗਿਆ ਮਦਰ ਡੇ ਤੇ ਨੈਸ਼ਨਲ ਤਕਨਾਲੋਜੀ ਦਿਵਸ, ਬੱਚਿਆਂ ਨੇ ਮਾਵਾਂ ਪ੍ਰਤੀ ਜਤਾਇਆ ਸਤਿਕਾਰ।