ਸਤਵੰਤ ਕੌਰ ਜੀ ਦਾ ਬੇਵਕਤ ਚਲੇ ਜਾਣਾ ਬੜੇ ਦੁਖ ਦੀ ਗੱਲ, ਰੇਸ਼ਮ ਪਰਿਵਾਰ ਨੂੰ ਗਹਿਰਾ ਸਦਮਾ :- ਪੋਪਿੰਦਰ ਸਿੰਘ ਪਾਰਸ

“ਮੋਤ ਉਸਕੀ ਹੈ ਕਰੇ ਜਿਸਕਾ ਜ਼ਮਾਨਾ ਅਫਸੋਸ। ਯੂੰ ਤੋਂ ਦੁਨੀਆਂ ਮੇਂ ਸਭੀ ਆਏ ਹੈਂ ਮਰਨੇ ਕੇ ਲੀਏ” 
ਬਰਨਾਲਾ (ਸਮਾਜ ਵੀਕਲੀ)  (ਚੰਡਿਹੋਕ ) ਜੰਮੂ ਕਸ਼ਮੀਰ ਅਕੈਡਮੀ ਆਫ਼ ਆਰਟ ਕਲਚਰ ਐਂਡ ਲੈਂਗਵੇਜਿਜ਼ ਵਿਚ ਨਿਰੰਤਰ ਕਾਰਜਸ਼ੀਲ ਪ੍ਰਸਿੱਧ ਸੀ਼ਰਾਜਾ਼ ਪੰਜਾਬੀ ਦੇ ਸੰਪਾਦਕ ਪੋਪਿੰਦਰ ਸਿੰਘ ਪਾਰਸ ਹੁਰਾਂ ਦੀ ਮਾਸੀ ਸਤਵੰਤ ਕੌਰ ਦਾ ਮਿਤੀ ੯ ਫ਼ਰਵਰੀ ੨੦੨੫ ਨੂੰ ਸ੍ਰੀਨਗਰ ਵਿਖੇ ਦੇਹਾਂਤ ਹੋ ਗਿਆ। ਸਤਵੰਤ ਕੌਰ ਜੀ ਧਰਮਪਤਨੀ ਸਵਰਗੀ ਸ੍. ਬੁੱਧ ਸਿੰਘ ਪਿੰਡ    ਗਾਮੇਰਾਜ, ਤਹਿਸੀਲ ਤਰਾਲ ਦੇ ਰਹਿਣ ਵਾਲੇ ਸਨ। ਕੁਝ ਸਮਾਂ ਸਿਹਤ ਠੀਕ ਨਾ ਹੋਣ ਕਾਰਨ ਜੈਰ਼-ਇਲਾਜ ਸਨ। ਬੀਬੀ ਸਤਵੰਤ ਕੌਰ ਸੁਭਾਅ ਦੇ ਮਿਠ-ਬੋਲੜੇ ਅਤੇ ਸ਼ਾਂਤ ਤਬੀਅਤ ਦੇ ਮਾਲਕ ਸਨ। ਬੀਬੀ ਜੀ ਪੰਜਾਬੀ, ਉਰਦੂ ਆਦਿ ਭਾਸ਼ਾਵਾਂ ਵਿਚ ਗਿਆਨ ਭਰਪੂਰ ਸਨ। ਪੰਜਾਬੀ ਸਾਹਿਤ ਤੇ ਸੱਭਿਆਚਾਰ ਬਾਰੇ ਜਾਣਕਾਰੀ ਰਖਦੇ ਸਨ।ਇਨ੍ਹਾਂ ਦਾ ਬੇਵਕਤ ਚਲੇ ਜਾਣਾ ਜਿਥੇ ਪਰਿਵਾਰ ਵਿਚ ਘਾਟਾ ਪਿਆ ਹੈ, ਉਥੇ ਪੰਜਾਬੀ ਅਤੇ ਉਰਦੂ ਅਦੀਬਾਂ ਨੇ ਡਾ.ਪੋਪਿੰਦਰ ਸਿੰਘ ਪਾਰਸ ਨਾਲ ਹਮਦਰਦੀ ਜਤਾਈ ਹੈ। ਸਤਵੰਤ ਕੌਰ ਰਿਸ਼ਤੇ ਵੱਜੋਂ ਪਾਰਸ ਹੁਰਾਂ ਦੇ ਮਾਸੀ ਜੀ ਸਨ। ਸਤਵੰਤ ਕੌਰ ਜੀ ਦੇ ਪਰਿਵਾਰ ਪਿਛੇ ਤਿੰਨ ਕੁੜੀਆਂ, ਗੁਰਮੀਤ ਕੌਰ, ਸੁਪਿੰਦਰ ਕੌਰ ਅਤੇ ਰਾਜਬੀਰ ਕੌਰ ਤੋਂ ਇਲਾਵਾ ੨  ਭਰਾ ਜਗਜੀਤ ਸਿੰਘ ਮਹਿਤਾ ਅਤੇ ਤੇਜਪਾਲ ਸਿੰਘ ਮਹਿਤਾ ਨੂੰ ਅਲਵਿਦਾ ਕਹਿ ਗਏ ਹਨ। ਇਸ ਦੁਖ ਦੀ ਘੜੀ ਵਿਚ ਪਰਿਵਾਰ ਅਤੇ ਪਾਰਸ ਹੁਰਾਂ ਨਾਲ ਦੁਖ ਸਾਂਝਾ ਕਰਦੇ ਹੋਏ, ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਲੇਖਕ ਅਜੀਤ ਸਿੰਘ ਮਸਤਾਨਾ, ਜੋਗਿੰਦਰ ਸਿੰਘ ਸ਼ਾਨ, ਜੋਗਿੰਦਰ ਸਿੰਘ ਪਾਂਧੀ, ਗੁਰਨਾਮ ਸਿੰਘ ਅਰਸ਼ੀ ਸ੍ਰੀਨਗਰ ਕਸ਼ਮੀਰ, ਜੰਮੂ ਤੋਂ ਡਾ. ਬਲਜੀਤ ਸਿੰਘ ਰੈਨਾ, ਸੁਰਿੰਦਰ ਕੌਰ ਨੀਰ, ਸੂਰਜ ਸਿੰਘ, ਜੰਗ ਸਿੰਘ ਵਰਮਨ, ਡਾ.ਹਰਭਜਨ ਸਿੰਘ, ਡਾ. ਸਨੋਬਰ, ਡਾ.ਅਨੁਰਾਧਾ, ਪੋ੍.ਗੁਰਸ਼ਰਨ ਕੌਰ, ਹਰਨਾਮ ਸਿੰਘ, ਕਨੇਡਾ ਅਤੇ ਅਮਰਿਕਾ ਤੋਂ ਡਾ. ਭੂਪਿੰਦਰ ਸਿੰਘ, ਡਾ.ਨਰਿੰਦਰ, ਡਾ. ਜਸਮੀਤ ਸਿੰਘ , ਡਾ. ਸੁਖਵਿੰਦਰ ਸਿੰਘ ਬਾਠ, ਡਾ. ਸੁਖਬੀਰ ਸਿੰਘ, ਡਾ. ਸੁਖਵਿੰਦਰ ਸਿੰਘ ਪਠਾਨਕੋਟ, ਬਲਵਿੰਦਰ ਬਾਲਮ ਗੁਰਦਾਸਪੁਰ, ਡਾ.ਹਰਜਿੰਦਰ ਸਿੰਘ ਧਰਮਸ਼ਾਲਾ, ਡਾ.ਲਖਵਿੰਦਰ ਸਿੰਘ ਲੁਧਿਆਣਾ, ਡਾ. ਸਾਹਿਬ ਸਿੰਘ ਜਲੰਧਰ, ਡਾ.ਜਸਵਿੰਦਰ ਸਿੰਘ ਬਠਿੰਡਾ, ਡਾ.ਨਿਡਾਲਾ, ਡਾ. ਲੇਖਰਾਜ ਆਦਿ ਸ਼ਖ਼ਸੀਅਤਾਂ ਇਸ ਦੁਖ ਦੀ ਘੜੀ ਵਿਚ ਬਰਾਬਰ ਦੇ ਸ਼ਰੀਕ ਹਨ। ਬੀਬੀ ਜੀ ਦੀ ਅੰਤਿਮ ਅਰਦਾਸ  ਮਿਤੀ ੧੬ ਫ਼ਰਵਰੀ ੨੦੨੫ ਨੂੰ ਗੁਰਦੁਆਰਾ ਸਿੰਘ ਸਭਾ ਨੰ. ੦੧ ਗਾਮੇਰਾਜ ਤਰਾਲ ਵਿਖੇ ੧੧:੩੦ ਵਜੇ ਹੋਵੇਗੀ ਜਦਕਿ ਦੀਵਾਨ ਦੀ ਸਮਾਪਤੀ ਦਿਨ ਦੇ ਬਾਰਾ ਵੱਜੇ ਹੋਵੇਗੀ। ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਿਛੇ ਰਹੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.sama
Previous articleसंत रैदास की बेगमपुर की अवधारणा की वर्तमान में प्रासंगिकता
Next articleਦੁਨੀਆਂ ਦਾ ਪਲੇਠਾ ” ਮੇਲਾ ਗੀਤਕਾਰਾਂ ਦਾ ” ਹੋਵੇਗਾ 22 ਫ਼ਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖ਼ੇ