ਮਾਂ ਮੇਰੀ.

(ਸਮਾਜ ਵੀਕਲੀ)

ਮਾਂ ਮੇਰੀ ਤੁਰ ਗਈ ਅੜੀਓ,
ਛੱਡ ਕੇ ਕਿੱਧਰੇ ਦੂਰ ਬੜੀ।
ਰੋਕ ਲਾਂ ਬਾਂਹ ਫੜ੍ਹ ਕੇ ਓਹਦੀ,
ਕੋਸ਼ਿਸ਼ ਮੈਂ ਰੱਜ ਕੇ ਕਰੀ।
ਮਾਂ ਮੇਰੀ……
ਕਿਹੜੇ ਰਾਹ ਤੁਰ ਗਏ ਸਾਰੇ,
ਮੈਨੂੰ ਨਾ ਲੱਭਿਆ ਕੋਈ।
ਵੀਰੇ ਵੀ ਗਏ ਸੀ ਜਿੱਧਰੇ,
ਮਾਂ ਵੀ ਓਧਰ ਨੂੰ ਹੋਈ।
ਛੱਡ ਕੇ ‘ਕੱਲੀ ਨੂੰ ਜਾਣਾ,
ਜ਼ਿੱਦ ਸਭ ਨੇ ਕੇਹੀ ਫ਼ੜੀ।
ਮਾਂ ਮੇਰੀ…..
ਪੇਕਿਆਂ ਦਾ ਦਰ ਸੀ ਖੁੱਲ੍ਹਾ,
ਝੱਟ ਜਾ ਕੇ ਬਹਿ ਜਾਂਦੀ ਸੀ।
ਆ ਜਾ ਨੀਂ ਧੀਏ ਮੇਰੀਏ,
ਗੀਤ ਪਿਆਰ ਦੇ ਗਾਂਦੀ ਸੀ।
ਜਾਂਦੇ ਹੋਏ ‘ਵਾਜ ਨਾ ਮਾਰੀ,
ਕੋਲ਼ੇ ਸੀ ਹੱਥ ਜੋੜ ਖੜ੍ਹੀ।
ਮਾਂ ਮੇਰੀ……
ਓਹੀ ਸੀ ਦੁਨੀਆਂ ਮੇਰੀ,
ਓਹਦੇ ਵਿੱਚ ਜਾਨ ਸੀ ਵੱਸਦੀ।
ਗੱਲਾਂ ਸੀ ਕਰਦੀ ਰਹਿੰਦੀ,
ਚੇਤਿਆਂ ਵਿੱਚ ਅੱਜ ਵੀ ਹੱਸਦੀ।
ਪੜ੍ਹਦੀ ਸੀ ਦਿਲ ਦੀਆਂ ਸੱਭੇ,
ਭਾਵੇਂ ਨਾ ਕਿਤਾਬਾਂ ਪੜ੍ਹੀ।
ਮਾਂ ਮੇਰੀ…..
ਮਨਜੀਤ ਕੌਰ ਧੀਮਾਨ, 
ਸ਼ੇਰਪੁਰ, ਲੁਧਿਆਣਾ।   
ਸੰ:9464633059

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਲਕੇ ਦੇਸ਼ ਭਰ ’ਚ ਨਾਮਣਾ ਖੱਟਣ ਵਾਲੀਆਂ ਸਖ਼ਸ਼ੀਅਤਾਂ  ਕਰਨਗੀਆਂ ਵੈਸ਼ਯ ਮਹਾਂ ਸੰਮੇਲਨ ’ਚ ਸ਼ਿਰਕਤ
Next article2nd Test, Day 2: India post 438 in first innings against West Indies