ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲਾ) ਬਹੁਜਨ ਸਮਾਜ ਪਾਰਟੀ ਵਲੋਂ ਇੱਕ ਮੀਟਿੰਗ ਵਿਧਾਨ ਸਭਾ ਬੰਗਾ ਦੇ ਪਿੰਡ ਕੁਲਥਮ ਵਿੱਚ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਜਨਰਲ ਸਕੱਤਰ ਚਰਨਜੀਤ ਮੰਢਾਲੀ,ਸੈਕਟਰ ਸਕੱਤਰ ਮਲਕੀਤ ਮੰਢਾਲੀ ,ਕੁਲਦੀਪ ਰਾਏ ਬਹਿਰਾਮ ਯੂਥ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਦੇ ਵਿੱਚ ਬਹੁਜਨ ਸਮਾਜ ਪਾਰਟੀ ਵਲੋਂ ਨੌਜਵਾਨਾਂ ਨੂੰ ਜਿੰਮੇਵਾਰੀਆਂ ਦਿੱਤੀਆਂ ਗਈਆਂ । ਇਸ ਮੌਕੇ ਸਤਨਾਮ ਸਿੰਘ ਅਟਵਾਲ ਨੂੰ ਕੁਲਥਮ ਸੈਕਟਰ ਦਾ ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਬਸਪਾ ਦੇ ਸੀਨੀਅਰ ਸਾਥੀ ਲੇਖ ਰਾਜ ਪੰਚ,ਗਿਰਧਾਰੀ ਲਾਲ, ਸੁਰਜੀਤ ਕੁਮਾਰ (ਸਾਬਕਾ ਪੰਚ ਬਸਪਾ),ਸੁਰਿੰਦਰ ਕੁਮਾਰ,ਕੁਲਦੀਪ ਕੁਮਾਰ, ਡਾ ਸੋਨੂੰ ਨਰ (KWS ਪ੍ਧਾਨ) , ਰਾਕੇਸ਼ ਕੁਮਾਰ ਕੁਲਥਮ(ਨਵ ਨਿਯੁਕਤ ਸੈਕਟਰ ਸਕੱਤਰ ਬਸਪਾ), ਦੀਪਕ ਅਟਵਾਲ, ਰੋਹਿਤ ਚੁੰਬਰ, ਲਵਪੀ੍ਤ, ਗੌਰਵ ਕੁਮਾਰ, ਕੋਮਲ ਕੁਮਾਰ, ਜਿੰਦੀ ਕੁਲਥਮ, ਆਰ ਐਲ ਰੋਮੀ, ਮਨਦੀਪ ਰਾਜ, ਭਿੰਦੂ ਕੁਲਥਮ, ਪਵਨ ਕੁਮਾਰ, ਛਿੰਦੀ, ਲਛਮਣ ਦਾਸ,ਹਰਜੋਤ ਚੁੰਬਰ, ਸੋਨੂੰ ਚੁੰਬਰ ਹਾਜ਼ਿਰ ਸਨ ਇਸ ਮੌਕੇ ਸਤਨਾਮ ਅਟਵਾਲ ਨੇ ਕਿਹਾ ਕਿ ਬਸਪਾ ਵਲੋਂ ਮਿਲੀ ਇਸ ਸੇਵਾ ਨੂੰ ਤਨਦੇਹੀ ਨਾਲ ਨਿਭਾਵਾਂਗੇ ਔਰ ਹਾਈ ਕਮਾਂਡ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



