HOME ਭਾਰਤ ਚੌਥੀ ਵੱਡੀ ਆਰਥਿਕਤਾ ਬਣਨ ‘ਤੇ

ਭਾਰਤ ਚੌਥੀ ਵੱਡੀ ਆਰਥਿਕਤਾ ਬਣਨ ‘ਤੇ

14
ਜਸਵੀਰ ਸਿੱਖ ਮੋਰੋਂ

(ਸਮਾਜ ਵੀਕਲੀ)

ਅਮੀਰ ਦੇਸ਼,ਗਰੀਬ ਲੋਕ

ਆਰਥਿਕਤਾ ਦੇ ਅਰਥ ਨੇ ਜਿਹੜੇ,
ਸਾਡੇ ਨਹੀਂ ਇਹ, ਪੈ ਰਹੇ ਪੱਲੇ l

ਆਪਣੇ ਮੂੰਹੋ, ਆਪ ਹੀ ਆਪਣੀ,
ਸਰਕਾਰ ਕਰੀ ਜਾਵੇ,ਬੱਲੇ ਬੱਲੇ l

ਅੰਕੜਿਆਂ ਦਾ,ਤਾਂ ਖੇਡ ਹੈ ਸਾਰਾ,
ਜਿਵੇੰ ਚਾਹਵੇ ਕਰੇ ਉੱਪਰ ਥੱਲੇ l

ਅਮੀਰ ਇੱਥੇ ਹੈ,ਅਮੀਰ ਹੋ ਰਿਹਾ,
ਗਰੀਬ ਵਿਚਾਰਾ,ਜਾ ਰਿਹਾ ਥੱਲੇ l

ਉਹ ਹੀ ਕਰਦੇ ਹਨ,ਵੱਧ ਕਮਾਈ,
ਸਰਕਾਰ ਦੇ ਜਿਹੜੇ,ਬਣਦੇ ਦੱਲੇ l

ਅਰਬਾਂ ਦੀਆਂ, ਗੱਲਾਂ ਜੋ ਕਰਦੇ ,
ਸਾਡੇ ਨਾ ਵੇਖਣ,ਖਾਲੀ ਜੋ ਗੱਲੇ l

ਇਹ ਜੀ.ਡੀ.ਪੀ. ਜੇ ਵਧਦੀ ਜਾਵੇ,
ਸਾਡੇ ਕਿਉਂ ਨਾ, ਭਰ ਰਹੇ ਪੱਲੇ l

ਜਸਵੀਰ ਮੋਰੋਂ,ਕਿਸੇ ਨਾ ਸੁਣਨੀ,
ਜੇ ਆਪਾਂ ਕਹਿਣਾ ਹੈ,ਕੱਲੇ-ਕੱਲੇ l

ਜਸਵੀਰ ਸਿੱਖ ਮੋਰੋਂ

ਐਨ.ਆਰ. ਆਈ.ਕਲੋਨੀ, ਬੰਗਾ, ਜਿਲਾ ਸ਼ਹੀਦ ਭਗਤ ਸਿੰਘ ਨਗਰ ,

ਪੰਜਾਬ  ਫੋਨ- 9417262838

Previous articleਬਸਪਾ ਵਲੋਂ ਸਤਨਾਮ ਸਿੰਘ ਅਟਵਾਲ ਨੂੰ ਸੈਕਟਰ ਸਕੱਤਰ ਦੇ ਅਹੁਦੇ ਨਾਲ ਨਿਵਾਜਿਆ
Next article“ਸਰਕਾਰਾਂ ਕੋਲੋਂ ਵਧੀਆ ਸਿਹਤ ਸਹੂਲਤਾਂ ਦੀ ਮੰਗ ਕਿਉਂ ਨਹੀਂ ਕਰਦੇ