ਬਲਾਚੌਰ, (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਅੱਜ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸਤਨਾਮ ਜਲਾਲਪੁਰ ਤੇ ਸੇਠੀ ਉਧਨੋਵਾਲ ਸੰਗਠਨ ਇੰਚਾਰਜ ਤੇ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਨੇ ਸੰਗਠਨ ਦੀ ਮੀਟਿੰਗ ਸੋਨੂੰ ਰਾਣਾ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਵਾਰਡ ਨੰਬਰ 4 ਬਲਾਚੌਰ ਵਿਖੇ ਕੀਤੀ, ਜਿਸ ਵਿੱਚ ਸੰਗਠਨ ਦੀ ਮਜ਼ਬੂਤੀ ਅਤੇ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਚਰਚਾ ਹੋਈ। ਸਤਨਾਮ ਜਲਾਲਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਲੋਕਾਂ ਦੇ ਹੱਕਾਂ ਲਈ ਖੜ੍ਹੀ ਰਹੀ ਹੈ। ਸਤਨਾਮ ਜਲਾਲਪੁਰ ਨੇ ਇਹ ਵੀ ਯਕੀਨ ਦਵਾਇਆ ਕਿ ਪਾਰਟੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੈਕਟਰੀ ਤੋਂ ਲੈ ਕੇ ਹਰ ਪੱਧਰ ‘ਤੇ ਤੁਰੰਤ ਹੱਲ ਕਰਨ ਲਈ ਮੈਦਾਨ ਵਿੱਚ ਕੰਮ ਕਰੇਗੀ। ਵਧੇਰੇ ਗੱਲਬਾਤ ਦੌਰਾਨ ਸਤਨਾਮ ਜਲਾਲਪੁਰ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਸੰਗਠਨ ਦਾ ਹਰ ਵਰਕਰ ਲੋਕਾਂ ਦੀ ਭਲਾਈ ਲਈ ਜ਼ਿੰਮੇਵਾਰ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਅਹੁਦੇਦਾਰ ਅਤੇ ਵਲੰਟੀਅਰ ਲੋਕਾਂ ਨਾਲ ਨਿਰੰਤਰ ਸੰਪਰਕ ਵਿੱਚ ਰਹਿਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਿੱਧੇ ਤੌਰ ‘ਤੇ ਸੁਣ ਕੇ ਸੰਬੰਧਤ ਵਿਭਾਗ ਤਕ ਪਹੁੰਚਾਉਣਾ ਪਾਰਟੀ ਦੀ ਪਹਿਲ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਾਰਟੀ ਦੇ ਮਿਸ਼ਨ ਨੂੰ ਮਜ਼ਬੂਤ ਬਣਾਉਣ ਲਈ ਹਰ ਵਰਕਰ ਦੀ ਭੂਮਿਕਾ ਮਹੱਤਵਪੂਰਨ ਹੈ।
ਸੇਠੀ ਉਧਨੋਵਾਲ ਨੇ ਵਰਕਰਾਂ ਨੂੰ ਕਿਹਾ ਕਿ ਸੰਗਠਨ ਦੀ ਏਕਤਾ, ਨਿੱਛਲ ਸੇਵਾ ਅਤੇ ਲੋਕਾਂ ਨਾਲ ਨਿਰੰਤਰ ਸੰਪਰਕ ਹੀ ਸਫਲਤਾ ਦੀ ਚਾਬੀ ਹੈ। ਇਸ ਦੌਰਾਨ ਵਰਕਰਾਂ ਨੇ ਵੀ ਆਪਣੇ ਸੁਝਾਅ ਸਾਂਝੇ ਕੀਤੇ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਦਾ ਵਾਅਦਾ ਕੀਤਾ।ਇਸ ਮੌਕੇ ਚੰਦਰ ਮੋਹਣ ਜੇਡੀ ਜਿਲ੍ਹਾ ਮੀਡੀਆ ਇੰਚਾਰਜ, ਵਿਸ਼ੂ ਰਾਣਾ ਹਲਕਾ ਸਹਿ ਮੀਡੀਆ ਇੰਚਾਰਜ, ਸੋਨੂੰ ਰਾਣਾ ਬਲਾਕ ਪ੍ਰਧਾਨ, ਸੁਰਿੰਦਰ ਭੱਟੀ ਬਲਾਕ ਪ੍ਰਧਾਨ,ਹਨੀ ਡੱਬ ਪ੍ਰਧਾਨ ਟ੍ਰੇਡ ਵਿੰਗ ਤੇ ਐਮਸੀ,ਨਿਰਮਲਾ ਦੇਵੀ ਐਮਸੀ, ਕੁਲਦੀਪ ਸਿੰਘ ਟੀਟੂ ਪ੍ਰਧਾਨ ਐਸਸੀ ਵਿੰਗ,ਜੌਲੀ ਬੈਂਸ, ਅਨਿਲ ਨਾਹਰ, ਯਾਰੀਦਿੰਰ, ਗੋਰਾ,ਮੱਖਣ, ਮੱਦੀ, ਬਬਲਾ, ਨਿੱਕੂ, ਪਿੰਕੂ ਰਾਣਾ,ਰਾਜੂ ਰਾਣਾ, ਜਾਕਿਰ ਖਾਨ,ਮਨਪ੍ਰੀਤ ਸੈਣੀ,ਵਿਸ਼ਾਲ ਰਾਣਾ, ਸੁਰਿਆਂਸ਼ ਰਾਣਾ, ਜਸ਼ਨ ਰਾਣਾ, ਕਬੀਰ ਰਾਣਾ,ਪੰਕਜ ਭਨੋਟ, ਜਸਪ੍ਰੀਤ,ਪਰਿਆਂਸ਼,ਅਜੇ ਰਾਣਾ ਦਲਜੀਤ ਸਿੰਘ ਤੇ ਘੋਲਾ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


