HOME ਕਾਂਗਰਸ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਅਜੇ ਵੀ ਨਹੀਂ ਬਦਲੀ-ਅਮਿਤ ਕੁਮਾਰ ਸੇਠੀ ਥੋਪਿਆ 

ਕਾਂਗਰਸ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਅਜੇ ਵੀ ਨਹੀਂ ਬਦਲੀ-ਅਮਿਤ ਕੁਮਾਰ ਸੇਠੀ ਥੋਪਿਆ 

ਨਵਾਂਸ਼ਹਿਰ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਹਰਕ ਸਿੰਘ ਰਾਵਤ ਵਲੋਂ ਸਿੱਖਾਂ ਬਾਰੇ ਕੀਤੀ ਟਿੱਪਣੀ ਮਗਰੋਂ ਪੰਜਾਬ ‘ਚ ਸਿਆਸਤ ਭਖ ਗਈ ਹੈ। ਜਿੱਥੇ ਇਸ ਮਾਮਲੇ ਵਿਚ ਸ਼ਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਮਿਤ ਕੁਮਾਰ ਸੇਠੀ ਸਰਪੰਚ ਥੋਪਿਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਸਿੱਖਾਂ ਨਾਲ ਵਿਤਕਰਾ ਕੀਤਾ ਜਿਸ ਦੀ ਤਾਜ਼ਾ ਮਿਸਾਲ ਜੱਗ ਜਾਹਰ ਹੋ ਗਈ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਦੀ ਸਿੱਖਾਂ ਪ੍ਰਤੀ ਕਿਹਨੀ ਮਾੜੀ ਸੋਚਨੀ ਹੈ ਕਿ ਕਾਂਗਰਸ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਅਜੇ ਵੀ ਨਹੀਂ ਬਦਲੀ, ਰਾਵਤ ਦੀ ਬਦਜ਼ਬਾਨੀ ਲਈ ਸਮੁੱਚੀ ਕਾਂਗਰਸ ਮੁਆਫ਼ੀ ਮੰਗੇ। ਸੇਠੀ ਸਰਪੰਚ ਨੇ ਕਿਹਾ ਕਿ ਸਿੱਖ ਉਹ ਕੌਮ ਹੈ ਜਿਸ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ। ਸੇਠੀ ਸਰਪੰਚ ਨੇ ਪੰਜਾਬ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਹਰਕ ਸਿੰਘ ਰਾਵਤ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਤਨਾਮ ਜਲਾਲਪੁਰ ਦੀ ਅਗਵਾਈ ਹੇਠ ਬਲਾਚੌਰ ਵਿਖੇ ਆਮ ਆਦਮੀ ਪਾਰਟੀ ਦੀ ਹੋਈ ਮੀਟਿੰਗ..
Next articleਬਾਮਸੇਫ ਅਤੇ ਡਾ.ਬੀ.ਆਰ ਅੰਬੇਡਕਰ ਵੈਲਫੇਅਰ ਟਰੱਸਟ ਜਗਰਾਉਂ ਵੱਲੋਂ ਬਾਬਾ ਸਾਹਿਬ ਦੇ ਪ੍ਰੀਨਿਰਵਾਣ ਦਿਵਸ ਮੌਕੇ ਜਗਰਾਉਂ ਵਿਖੇ ਸਨਮਾਨ ਸਮਾਰੋਹ