HOME ਸਤਿਗੁਰੂ ਕਬੀਰ ਜੀ

ਸਤਿਗੁਰੂ ਕਬੀਰ ਜੀ

1
ਸਤਿਗੁਰੂ ਕਬੀਰ ਜੀ

   (ਸਮਾਜ ਵੀਕਲੀ)   ਸਤਿਗੁਰੂ ਕਬੀਰ ਸਾਬ ਜੀ ਦੇ ਜਨਮਦਿਨ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ, ਸਤਿਗੁਰੂ ਕਬੀਰ ਜੀ ਦੇ ਜਨਮਦਿਨ ਤੇ ਪਹਿਲੀ ਵਾਰ ਕੁੱਛ ਨਵਾਂ ਲਿਖਣ ਦੀ ਇਕ ਕੋਸ਼ਿਸ਼ ਕੀਤੀ ਹੈ ਉਮੀਦ ਹੈ ਪਸੰਦ ਕਰੋਗੇ।
ਬੰਗਾ ਚਰਨਜੀਤ ਸੱਲ੍ਹਾਂ
ਭਗਤੀ ਸ਼ਕਤੀ ਜਾਣ ਗਾਏ ਸੀ,
ਦੁਧੋ ਪਾਣੀ ਛਾਣ ਗਏ ਸੀ,
ਕੁਦਰਤ ਦੇ ਸਭ ਬੰਦੇ ਕਹਿ ਕੇ
ਖਿੱਚ ਕੇ ਵੱਡੀ ਲਕੀਰ,
ਬਣ ਕੇ ਮਸੀਹਾ ਕਾਂਸ਼ੀ ਆ ਗਏ ਸਤਿਗਰੂ ਭਗਤ ਕਬੀਰ,
ਭੁੱਲਿਆ ਲਈ ਰੱਬ ਬਣ ਕੇ ਆ ਗਏ ਸਤਿਗੁਰੂ ਭਗਤ ਕਬੀਰ…..

ਰੱਬ ਦੇ ਦੂਤ ਜੋ ਬਣ ਬੈਠੇ ਸੀ,
ਖੁਦ ਖੁਦਾ ਨੂੰ ਘੜ ਬੈਠੇ ਸੀ,
ਲੋਕਾਂ ਨੂੰ ਭਰਮਾਂ ਵਿੱਚ ਪਾ ਕੇ
ਆਪ ਟੀਸੀ ਤੇ ਚੜ ਬੈਠੇ ਸੀ,
ਧੋਣੋ ਫੜ ਕੇ ਥੱਲੇ ਲਾਹੇ
ਪਖੰਡ ਵੀ ਕੀਤਾ ਲੀਰੋ ਲੀਰ
ਬਣ ਕੇ ਮਸੀਹਾ ਕਾਂਸ਼ੀ ਆ ਗਏ ਸਤਿਗੁਰੂ ਭਗਤ ਕਬੀਰ,
ਭੁੱਲਿਆ ਲਈਂ ਰੱਬ ਬਣ ਕੇ ਆਏ ਸਤਿਗੁਰੂ ਭਗਤ ਕਬੀਰ,

ਬੁੱਧ ਬਿਬੇਕ ਨੂੰ ਗੁਰੂ ਬਣਾਇਆ,
ਖੋਜਿਆ ਜਦੋਂ ਦਿਲਾ ਵਿੱਚ ਪਾਇਆ,
ਰੱਬ ਨੀਂ ਕਿਤੇ ਅਸਮਾਨੋਂ ਆਇਆ
ਨਿਕਟ ਬਸੈ ਕਿਉਂ ਦੂਰ ਬਤਾਇਆ,
ਏਕ ਦ੍ਰਿਸ਼ਟ ਕਰ ਸਮ ਸਰ ਜਾਣੋ,
ਵਸਿਆ ਹਰ ਇਕ ਸਰੀਰ
ਬਣ ਕੇ ਮਸੀਹਾ ਕਾਂਸ਼ੀ ਆ ਗਏ, ਸਤਿਗੁਰੂ ਭਗਤ ਕਬੀਰ
ਭੁੱਲਿਆ ਨੂੰ ਸੀ ਰਾਹ ਦਿਖਾ ਗਏ ਸਤਿਗੁਰੂ ਭਗਤ ਕਬੀਰ,

ਚਰਖੜੀਆਂ ਤੇ ਚਾੜ ਦੇਖਿਆ,
ਹਾਥੀਆਂ ਅੱਗੇ ਲਤਾੜ ਦੇਖਿਆ,
ਆਪਣੇ ਮਿਸ਼ਨ ਤੋਂ ਭੱਟਕੇ ਨਹੀਂ
ਭਾਵੇਂ ਰੂੰ ਦੇ ਵਿੱਚ ਵੀ ਸਾੜ ਦੇਖਿਆ,
ਬੰਦ ਬੰਦ ਕਤਵਾ ਕੇ ਬਕਸ਼ ਗਏ
ਕਲਮ ਰੂਪ ਸ਼ਮਸ਼ੀਰ
ਬਣ ਕੇ ਮਸੀਹਾ ਕਾਂਸ਼ੀ ਆ ਗਏ ਸਤਿਗੁਰੂ ਭਗਤ ਕਬੀਰ,
ਭੁੱਲਿਆ ਨੂੰ ਰਾਹ ਦੱਸਣ ਵਾਲੇ ਸਤਿਗੁਰੂ ਭਗਤ ਕਬੀਰ,

ਜਿੰਦਗੀ ਦੀ ਜੋ ਉਲਝੀ ਤਾਣੀ,
ਸਭਨਾਂ ਦਾ ਹੱਲ਼ ਕਰਦੀ ਬਾਣੀ
ਗੁਰੂ ਨਾਨਕ ਤੇ ਗੁਰੂ ਕਬੀਰ ਜੀ
“ਦੋ-ਸਾਂਝਾ” ਦੀ ਇਕ ਕਹਾਣੀ,
ਇਕ ਦੇ ਨਾਲ ਹੀ ਜੋੜਿਆ ਸਭ ਨੂੰ
ਇਹਦਾ ਅੰਤ ਤੇ ਨਾ ਹੀ ਅਖੀਰ,
ਬਣ ਕੇ ਮਸੀਹਾ ਕਾਂਸ਼ੀ ਆ ਗਏ ਸਤਿਗੁਰੂ ਭਗਤ ਕਬੀਰ,
ਭੁੱਲਿਆਂ ਲਈ ਰੱਬ ਬਣ ਕੇ ਆ ਗਏ ਸਤਿਗੁਰੂ ਭਗਤ ਕਬੀਰ,

 ਪਰਮਜੀਤ ਸਿੰਘ ਦੁਸਾਂਝ  

Previous articleਪੁਸਤਕ ਪੜਚੋਲ
Next articleਸਮਾਜ ਪ੍ਰਤੀ ਉਸਾਰੂ ਸੋਚ ਅਤੇ ਲੋੜਵੰਦਾਂ ਲਈ ਤੱਤਪਰਤਾ ਰੱਖਣ ਵਾਲੀ ਸ਼ਖਸ਼ੀਅਤ ਦਾ ਮਾਲਕ ਹੈ ਸ਼ਾਇਰ ਮਹਿੰਦਰ ਸੂਦ ਵਿਰਕ