ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪਿੰਡ ਤੇਹਿੰਗ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਦੌਰਾਨ ਮਿਸ਼ਨਰੀ ਗਾਇਕ ਵਿੱਕੀ ਬਹਾਦੁਰਕੇ ਨੇ ਪ੍ਰੋਗਰਾਮ ਪੇਸ਼ ਕੀਤਾ।23 ਫ਼ਰਵਰੀ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਗਾਇਕ ਜਸਵਿੰਦਰ ਲੋਹਟੀਆ ਨੇ ਸਤਿਗੁਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ।ਉਹਨਾ ਨੇ ਲਗਭਗ ਤਿੰਨ ਘੰਟੇ ਦੇ ਆਪਣੇ ਪ੍ਰੋਗਰਾਮ ਦੌਰਾਨ ਆਪਣੇ ਹਿਟ ਗੀਤ ਹਾਕਮਾ, ਕੌਮ,ਕੌਣ ਕਰੂਗਾ ਰੀਸਾਂ,ਪੁੰਨਿਆਂ ਦਾ ਚੰਨ ਤੇ ਹੋਰ ਗੀਤਾਂ ਰਾਹੀਂ ਸੰਗਤਾਂ ਵਿੱਚ ਨਵਾਂ ਹੀ ਜੌਸ਼ ਭਰ ਦਿੱਤਾ। ਇਸ ਮੌਕੇ ਤੇ ਮਹਿੰਦਰ ਪਾਲ ਤੇਹਿੰਗ ਬਸਪਾ ਆਗੂ, ਪ੍ਰੇਮ ਬਹਾਦਰ,ਰਛਪਾਲ ਪੰਚ,ਪ੍ਰਧਾਨ ਪ੍ਰਬੰਧਕ ਕਮੇਟੀ ਹੋਮਨੀ ਕੁਮਾਰ ਹੋਰ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ। ਇਸ ਦੀ ਜਾਣਕਾਰੀ ਮਹਿੰਦਰ ਪਾਲ ਨੇਂ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj