ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):-ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਨਵਾਂਸ਼ਹਿਰ ਰੋਡ ਥਾਂਦੀਆਂ ਬੰਗਾ ਵਿਖੇ ਮੁਫ਼ਤ ਮੈਡੀਕਲ ਕੈਂਪ ਮਿਤੀ 26,27,28 ਫਰਵਰੀ 2025 ਨੂੰ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦਾ ਉਦਘਾਟਨ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਆਪਣੇ ਕਰ ਕਮਲਾ ਨਾਲ ਕਰਨਗੇ। ਮੁਫ਼ਤ ਮੈਡੀਕਲ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਮੁੱਖ ਪ੍ਰਬੰਧਕ ਲਲਿਤ ਮਹਾਜਨ, ਡਾ ਬਲਵੀਰ ਸਿੰਘ ਬੱਲ ਅਤੇ ਪ੍ਰਵੀਨ ਬੰਗਾ ਜਨਨਲ ਸਕੱਤਰ ਬਸਪਾ ਪੰਜਾਬ ਨੇ ਅੱਜ ਸਾਂਝੇ ਤੌਰ ਤੇ ਦੱਸਿਆ ਕਿ ਇਸ ਮੁਫ਼ਤ ਮੈਡੀਕਲ ਕੈਂਪ ਵਿੱਚ ਦਿਲ ਅਤੇ ਛਾਤੀ ਦੇ ਰੋਗਾਂ ਦਾ ਮਾਹਰ ਡਾ ਸਾਗਰਿਕਾ ਪਰਮਾਰ ਐਮਬੀਬੀਐਸ,ਐਮਡੀ ਮਰੀਜ਼ਾਂ ਦਾ ਚੈੱਕਅਪ ਕਰਨਗੇ ਅਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਹੱਡੀਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਵਿਸ਼ਾਲਪ੍ਰੀਤ ਸਿੰਘ ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦਾ ਚੈੱਕਅਪ ਕਰਨਗੇ ਅਤੇ ਫਰੀ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਬੋਨ ਮੈਰੋ ਡਿਨਸਟੀ ਟੈਸਟ ਫਰੀ ਕੀਤਾ ਜਾਵੇਗਾ ਜਿਸ ਦੀ ਬਜਾਰ ਵਿੱਚ ਕੀਮਤ 1500 ਰੁਪਏ ਹੈ। ਉਨ੍ਹਾਂ ਦੱਸਿਆ ਕਿ ਦੰਦਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਹਰਜੋਤ ਰੰਧਾਵਾ ਐਮਡੀਐਸ ਦੰਦਾਂ ਦੀਆਂ ਬਿਮਾਰੀਆਂ ਦਾ ਚੈੱਕਅਪ ਕਰਨਗੇ ਅਤੇ ਖਰਾਬ ਹੋਏ ਦੰਦ ਮੁਫ਼ਤ ਕੱਢੇ ਜਾਣਗੇ ਅਤੇ ਨਵੇਂ ਦੰਦ ਲਗਾਉਣ ਤੇ 50% ਡਿਸਕਾਊਂਟ ਕੀਤਾ ਜਾਵੇਗਾ। ਇਸ ਪ੍ਰਕਾਰ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਰ ਡਾ ਮੁਕੇਸ਼ ਵਲੋਂ ਅੱਖਾਂ ਦਾ ਚੈੱਕ ਕੀਤਾ ਜਾਵੇਗਾ ਤੇ ਹਰ ਤਰ੍ਹਾਂ ਦਾ ਆਪਰੇਸ਼ਨ 4000 ਵਿੱਚ ਕੀਤੇ ਜਾਣਗੇ। ਇਸ ਕੈਂਪ ਵਿੱਚ ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ ਜਸਲੀਨ ਕੌਰ ਵਲੋਂ ਔਰਤਾਂ ਦੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਜਾਵੇਗਾ ਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਇਸ ਪ੍ਰਕਾਰ ਚਮੜੀ ਦੇ ਰੋਗਾਂ ਦੇ ਡਾ ਨਾਮਦੇਵ ਚਮੜੀ ਨਾਲ ਸੰਬੰਧਿਤ ਰੋਗਾਂ ਦਾ ਮੁਫਤ ਚੈੱਕਅਪ ਕਰਨਗੇ। ਉਨ੍ਹਾਂ ਦੱਸਿਆ ਕਿ ਲੈਬੋਟਰੀ ਟੈਸਟ ਅਤੇ ਈਸੀਜੀ ਅੱਧੇ ਰੇਟਾਂ ਤੇ ਕੀਤੇ ਜਾਣਗੇ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਇਸ ਪ੍ਰਕਾਰ ਹਰ ਪ੍ਰਕਾਰ ਦੇ ਜਨਰਲ ਅਤੇ ਲੈਪਰੋਸਕੋਪੀ ਅਪ੍ਰੇਸ਼ਨ ਘੱਟ ਰੇਟ ਤੇ ਕੀਤੇ ਜਾਣਗੇ। ਮੁੱਖ ਪ੍ਰਬੰਧਕ ਲਲਿਤ ਮਹਾਜਨ, ਡਾ ਬਲਵੀਰ ਬੱਲ ਅਤੇ ਬਸਪਾ ਆਗੂ ਪ੍ਰਵੀਨ ਬੰਗਾ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਿੰਨ ਦਿਵਸੀ ਕੈਂਪ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਕੈਂਪ ਦਾ ਲਾਭ ਉਠਾਓਣਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



