HOME ਸਸਟੋ ਬਾਲ ਐਸੋਸੀਏਸ਼ਨ ਪੰਜਾਬ ਅਤੇ ਨਸ਼ਾ ਮੁਕਤੀ ਕੇਂਦਰ ਵਲੋਂ ਜੇਤੂ ਖਿਡਾਰੀਆਂ ਨੂੰ...

ਸਸਟੋ ਬਾਲ ਐਸੋਸੀਏਸ਼ਨ ਪੰਜਾਬ ਅਤੇ ਨਸ਼ਾ ਮੁਕਤੀ ਕੇਂਦਰ ਵਲੋਂ ਜੇਤੂ ਖਿਡਾਰੀਆਂ ਨੂੰ ਵਿੱਤ ਮੰਤਰੀ ਚੀਮਾ ਨੇ ਸਨਮਾਨਿਤ ਕੀਤਾ

6
ਦਿੜ੍ਹਬਾ ਮੰਡੀ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ । ਵੱਡੇ ਪੱਧਰ ਉਤੇ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਪੰਜਾਬ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਅੱਗੇ ਵਧ ਰਿਹਾ ਹੈ । ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਦਿੜ੍ਹਬਾ ਵਿਖੇ ਪੰਜਾਬ ਦੇ ਵਿਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਸਟੋਬਾਲ ਦੇ ਸਬ ਜੂਨੀਅਰ ਉਪ ਜੇਤੂ ਖਿਡਾਰੀਆ ਨੂੰ ਸਨਮਾਨਿਤ ਕਰਨ ਉਪਰੰਤ ਕੀਤਾ । ਇਸ ਮੌਕੇ ਸਸਟੋ ਬਾਲ ਐਸੋਸੀਏਸ਼ਨ ਵੈੱਲਫੇਅਰ ਪੰਜਾਬ ਅਤੇ ਦੀਪ ਨਸ਼ਾ ਮੁਕਤੀ ਕੇਂਦਰ ਦਿੜ੍ਹਬਾ ਨੇ ਪ੍ਰੋਗਰਾਮ ਨੂੰ ਕਰਵਾਇਆ ।ਇਸ ਮੌਕੇ ਆਲ ਇੰਡੀਆ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਸੀ ਪੰਜਾਬ ਵਿੱਚ ਚਾਰ ਸੀਨੀਅਰ ਨੈਸ਼ਨਲ ਮੁੰਡੇ ਕੁੜੀਆਂ ਦੇ ਟੂਰਨਾਮੈਂਟ ਕਰਵਾ ਚੁੱਕੇ ਹਾਂ । ਇਸ ਨਾਲ ਹੀ ਬੰਗਲੌਰ ਵਿਖੇ ਵਿਸ਼ਵ ਕੱਪ ਅਤੇ ਯੂ ਪੀ , ਹੈਦਰਾਬਾਦ ਅਤੇ ਹੋਰਨਾਂ ਰਾਜਾ ਵਿੱਚ ਟੂਰਨਾਮੈਂਟ ਕਰਵਾਏ ਹਨ । ਇਸ ਮੌਕੇ ਸ੍ਰ ਤਪਿੰਦਰ ਸਿੰਘ ਸੋਹੀ ਓ ਐੱਸ ਡੀ ਵਿੱਤ ਮੰਤਰੀ ਪੰਜਾਬ, ਹਰਵਿੰਦਰ ਸਿੰਘ ਕਾਲਾ ਪੰਜਾਬ ਪ੍ਰਧਾਨ, ਡਾ ਮੱਘਰ ਸਿੰਘ ਸਿਹਾਲ ਵਾਈਸ ਚੇਅਰਮੈਨ ਪੰਜਾਬ, ਸਤਪਾਲ ਸਿੰਘ ਖਡਿਆਲ ਪ੍ਰੈਸ ਸਕੱਤਰ, ਭੁਪਿੰਦਰ ਸਿੰਘ ਪਟਵਾਰੀ,  ਕੋਚ ਹੈਰੀ, ਡਾ ਨਰਸੀ ਦਿੜ੍ਹਬਾ, ਡਾ ਸੰਜੀਵ ਗਰਗ, ਡਾ ਪ੍ਰਵੇਸ਼ ਗਰਗ, ਪ੍ਰਗਟ ਸਿੰਘ ਘੁਮਾਣ, ਰਾਮ ਕੁਮਾਰ ਰਾਮੂ ਐੱਮ ਸੀ, ਧਰਮਪਾਲ ਸ਼ਰਮਾ, ਹਰਵਿੰਦਰ ਸਿੰਘ ਛਾਜਲੀ ਮਾਰਕੀਟ ਚੇਅਰਮੈਨ, ਕੁਲਦੀਪ ਸਿੰਘ ਔਜਲਾ ਪ੍ਰਧਾਨ ਆੜਤੀਆਂ ਐਸੋ ਛਾਹੜ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleThe Kamboja Mahajanapada and the Mahabharata:: An Overview
Next articleਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਮੁੱਖ ਮੰਤਰੀ ਵੱਲੋਂ ਸਨਮਾਣਿਤ