ਸਰਵਹਿਤਕਾਰੀ ਵਿੱਦਿਆ ਮੰਦਰ ਛੋਕਰਾਂ ਵਲੋਂ ਨਵੇਂ ਸੰਸਕਾਰ ਕੇਂਦਰ ਦਾ ਆਰੰਭ

ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)-ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਲੋਂ ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ ਮਾਰਗਦਰਸ਼ਨ ਵਿੱਚ ਮਾਂ ਸਰਸਵਤੀ ਬਾਲ ਸੰਸਕਾਰ ਕੇਂਦਰ ਦੀ ਸ਼ੁਰੂਆਤ ਪਿੰਡ ਪਾਲਾਂ ਜਿਲ੍ਹਾ ਜਲੰਧਰ ਵਿੱਚ ਕੀਤੀ ਗਈ। ਸਕੂਲ ਮੁੱਖੀ ਵੱਲੋਂ ਸਭ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਮਾਜ ਹਿੱਤ ਲਈ ਸਰਵਹਿੱਤਕਾਰੀ ਸਿੱਖਿਆ ਸਮਿਤੀ ਪੰਜਾਬ ਹਮੇਸ਼ਾ ਤਿਆਰ ਹੈ । ਇਹਨਾਂ ਵਿੱਚੋਂ ਹੀ ਇੱਕ ਉਪਰਾਲਾ ਹੈ ਬਾਲ ਸੰਸਕਾਰ ਕੇਂਦਰ ਜਿੱਥੇ ਲੋੜਵੰਦ ਬੱਚਿਆਂ ਨੂੰ ਸਿੱਖਿਆ ਬਿਲਕੁੱਲ ਮੁਫ਼ਤ ਦਿੱਤੀ ਜਾਂਦੀ ਹੈ, ਅਤੇ ਸਿੱਖਿਆ ਦੇ ਨਾਲ ਨਾਲ ਬੱਚਿਆਂ ਨੂੰ ਸੰਸਕਾਰ ਵੀ ਦਿੱਤੇ ਜਾਂਦੇ ਹਨ । ਸਕੂਲ ਮੁਖੀ ਵਲੋਂ ਮੌਕੇ ਤੇ ਮੌਜੂਦ ਬੱਚਿਆਂ ਨੂੰ ਕਿਹਾ ਕਿ ਸਾਨੂੰ ਸਭ ਨੂੰ ਮਹਾਂਪੁਰਖਾਂ ਦੇ ਜੀਵਨ ਤੋਂ ਪ੍ਰੇਰਨਾ ਲੇ ਕੇ ਸਮਾਜ ਦੀ ਭਲਾਈ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ । ਸਾਰੇ ਬਚਿਆ ਨੂੰ ਲੱਡੂ ਵੰਡੇ ਗਏ। ਇਸ ਮੌਕੇ ਸਕੂਲ ਮੁੱਖੀ ਗੁਰਜੀਤ ਸਿੰਘ ਦੇ ਨਾਲ ਸਟਾਫ਼ ਮੈਂਬਰ ਸੰਦੀਪ ਕੌਰ, ਗਗਨਦੀਪ ਕੌਰ, ਭਾਵਨਾ ਅਤੇ ਸੀਮਾ ਸ਼ਰਮਾ ਜੀ ਸ਼ਾਮਿਲ ਸਨ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਜੀ ਨੇ ਸ੍ਰੀ ਸਿੱਧਾਰਮਈਆ ਜੀ ਨੂੰ ਕਰਨਾਟਕ ਦੇ ਮੁੱਖ ਮੰਤਰੀ ਅਤੇ ਡੀ ਕੇ ਸ਼ਿਵਕੁਮਾਰ ਜੀ ਨੂੰ ਉਪ ਮੁੱਖ ਮੰਤਰੀ ਐਲਾਨੇ ਜਾਣ ‘ਤੇ ਦਿੱਤੀ ਵਧਾਈ
Next articleਪੰਜਾਬ ਦੇ ਸਭਿਆਚਾਰਕ ਮੇਲੇ