(ਸਮਾਜ ਵੀਕਲੀ)
ਮੁਗਲਾਂ ਦੇ ਖਿਲਾਫ ਅਜ਼ਾਦੀ ਦੀ ਲੜਾਈ,
ਗੁਰੂ ਸਾਹਿਬ ਖੁਦ ਚੱਲ ਕੇ ਪਹੁੰਚੇ ਦਿੱਲੀ।
ਆਪਣਾ ਪੱਖ ਰੱਖਿਆ ਜ਼ੁਲਮਾਂ ਦੇ ਵਿਰੋਧ ਵਿਚ,
ਮੁਗਲਾਂ ਦੇ ਤਖਤ ਦੀ ਚੂਲ ਕੀਤੀ ਢਿੱਲੀ।
ਸਿੱਖਾਂ ਦਾ ਇਤਿਹਾਸ ਭਰਿਆ ਪਿਆ ਕੁਰਬਾਨੀਆਂ ਨਾਲ,
ਸੱਚ ਦੀ ਗਰਜ਼ਨਾ ਸੁਣੀ ਜਾਂਦੀ, ਡੰਕੇ ਦੀ ਚੋਟ ਦੇ ਨਾਲ।
ਸਿੰਘ ਬੁੱਕੇ ਮਿਰਗਾਵਲੀ, ਭੰਨੀ ਜਾਏ ਨ ਧੀਰ ਧਰੋਆ,
ਸੱਚ ਦੇ ਮੇਚ ਦੀ ਸੀ,ਗੁਰੂਆਂ ਦੀ ਸੋਚ ਦੇ ਨਾਲ।
ਬਾਬੇ ਨਾਨਕ ਦੇ ਦੋ ਸਪੁੱਤਰ, ਸ੍ਰੀ ਚੰਦ ਅਤੇ ਲਖਮੀ ਦਾਸ ਜੀ,
ਪਰ ਗੁਰਗੱਦੀ ਮਾਲਕ ਬਣਾਇਆ, ਅੰਗਦ ਦੇਵ ਜੀ ਨੂੰ।
ਫਿਰ ਤੀਸਰੇ ਗੁਰੂ ਗੱਦੀ ਤੇ ਬਿਰਾਜਮਾਨ ਹੋਏ ਅਮਰਦਾਸ ਜੀ,
ਅਮਰਦਾਸ ਜੀ ਦੇ ਲਾਡਲੇ ਦੋਹਤੇ ਗੁਰੂ ਅਰਜਨ ਦੇਵ ਜੀ।
1563’ਚ, ਮਾਤਾ ਭਾਨੀ ਜੀ ਦੀ ਕੁੱਖੋਂ ਜਨਮੇ,
ਅਰਜਨ ਦੇਵ ਜੀ ਦਾ ਵਿਆਹ ਹੋਇਆ ਮਾਤਾ ਗੰਗਾ ਜੀ ਨਾਲ,
ਪ੍ਰਚਾਰਕ ਭਾਈ ਗੁਰਦਾਸ ਜੀ ਆਗਰੇ ਤੋਂ ਮੁੜੇ,
ਤਾਂ ਭਰਾ ਪ੍ਰਿਥੀ ਚੰਦ ਰੁਕਾਵਟਾਂ ਪਾਈਆਂ।
ਮਸੰਦਾਂ ਰਾਹੀਂ ਦਸਵੰਧ ਸੀ ਹੁੰਦਾ ਇਕੱਠਾ,1589
ਨੂੰ ਫਕੀਰ ਸਾਈਂ ਮੀਆਂ ਮੀਰ ਹਰਿਮੰਦਰ ਤੇ ਸਰੋਵਰ ਦੀ ਨੀਂਹ ਰੱਖੀ,
1604 ਨੂੰ ਆਦਿ ਗ੍ਰੰਥ ਸਾਹਿਬ ਸ਼ਸ਼ੋਭਤ ਕਰਕੇ ਪਾਵਨ ਬੀੜਾਂ ਸਜਾਈਆਂ।
ਛੇਵੇਂ ਗੁਰੂ ਸਾਹਿਬ ਨੂੰ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ ,
52 ਸਿੱਖਾਂ ਦਾ ਦਲ ਬਣਾ ਕੇ, ਕਾਫ਼ੀ ਹੋਰ ਸਿੰਘਾਂ ਨੂੰ ਲੈ ਕੇ ਸੁਰੱਖਿਆ ਦਲ ਬਣਾਇਆ।
ਜਹਾਂਗੀਰ ਬਾਦਸ਼ਾਹ ਡਰ ਗਿਆ ਸ਼ੱਕ ਦੇ ਵਿੱਚ ਹੀ ਗਵਾਲੀਅਰ ਵਿੱਚ ਕੈਦ ਕਰਾਇਆ,
1627 ਸ਼ਾਹਜਹਾਨ ਤਖ਼ਤ ਤੇ ਬੈਠਾ, ਸਿੱਖਾਂ ਨੇ ਚਾਰੇ ਲੜਾਈਆਂ ਚ ਉਸ ਨੂੰ ਹਰਾਇਆ।
30ਮਈ1606 ਨੂੰ ਸ਼ਹੀਦ ਹੋ ਗਏ, ਗੁਰੂ ਹਰਗੋਬਿੰਦ ਸਾਹਿਬ ਨੂੰ ‘ਛਠਮ ਪੀਰ’ ਦੀ ਉਪਾਧੀ ਦੇ ,
ਬਾਬਾ ਬੁੱਢਾ ਜੀ ਤੋਂ ਲਈ ਪੂਰੀ ਸਿਖਲਾਈ, ਹਰਗੋਬਿੰਦ ਜੀ ਦੇ ਹਵਾਲੇ ਕਰ ਕੇ ਚੰਦੂ ਨੂੰ।
ਆਖ਼ਰੀ10ਸਾਲ ਬਿਤਾਏ,ਵਿੱਚ ਕੀਰਤਪੁਰ ਦੇ
ਸੱਚ ਦੇ ਸਫੀਰ ਦੀ ਆਜ਼ਾਦੀ ਦੇ ,
ਚੰਦੂ ਆਪਣੇ ਕਰਮਾਂ ਦਾ ਭਗਤ ਗਿਆ, ਲਾਹੌਰ ਵਿਚ ਮਾਰ ਮੁਕਾਤਾ ਇਸ ਬੰਧੂ ਨੂੰ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 987846963
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly