(ਸਮਾਜ ਵੀਕਲੀ)
ਸਰਸਾ ਨਦੀ ਦੇ ਉਸ ਪਾਰ।
ਦਸਮੇਸ਼ ਪਿਤਾ ਦਾ ਪਰਿਵਾਰ।
ਸੀ ਖੈਂਰੂ ਖੈਂਰੂ ਹੋ ਗਿਆ।
ਮੁੜ ਮਿਲਿਆ ਨਹੀਂ ਜੋ ਇਕ ਵਾਰੀ ਖੋਹ ਗਿਆ।
ਸਰਸਾ ਨਦੀ ਦੇ ਉਸ ਪਾਰ…………..
ਇਕ ਰਾਤ ਹਨੇਰੀ ਉਤੋਂ ਸਰਸਾ ਸੀ ਚੜੀ।
ਉਤੋਂ ਮੌਸਮ ਖਰਾਬ ਨਾਲੇ ਲੱਗੀ ਸੀ ਝੜੀ।
ਦੁਸ਼ਮਣ ਬਣ ਗਈ ਓਹੀ ਵਕ਼ਤ ਘੜੀ।
ਵਕ਼ਤ ਬੁੱਕਲ ਚ ਆਪਣੇ ਕੀ ਕੁੱਝ ਸੀ ਲਕੋ ਗਿਆ।
ਮੁੜ ਮਿਲਿਆ ਨਹੀਂ ਜੋ ਇਕ ਵਾਰੀ ਖੋਹ ਗਿਆ।
ਸਰਸਾ ਨਦੀ ਦੇ ਉਸ ਪਾਰ…………..
ਜਿਨੇ ਸਰੀਰ ਉਤੇ ਵਾਲ ਗੱਲਾਂ ਕੀਤੀਆਂ ਗਹਿਰੀਆਂ ਨੇ।
ਕਸਮਾਂ ਖਾਕੇ ਤੋੜ ਦਿੱਤੀਆਂ ਇਨਾਂ ਵੈਰੀਆਂ ਨੇ।
ਮਨ ਦੇ ਖੋਟੇ ਤੇ ਇਹੋ ਨਾਗਾਂ ਜਹਿਰੀਆ ਨੇ।
ਖ਼ੌਰੇ ਕਿਹੜਾ ਸੀ ਜਨੂਨ ਜੋ ਇਨਾਂ ਨੂੰ ਮੋਹ ਗਿਆ।
ਮੁੜ ਮਿਲਿਆ ਨਹੀਂ ਜੋ ਇਕ ਵਾਰੀ ਖੋਹ ਗਿਆ।
ਸਰਸਾ ਨਦੀ ਦੇ ਉਸ ਪਾਰ…………..
ਬਹੁਤ ਸਰਸਾ ਚ ਹੜੇ ਬਚੇ ਤਿੰਨੋਂ ਅੱਡ ਅੱਡ ਤੁਰੇ।
ਏਹ ਜੋ ਵੱਖੋ ਵੱਖਰੇ ਰਾਹ ਕਿਤੇ ਜਾਕੇ ਨਾ ਜੁੜੇ।
ਨਰਿੰਦਰ ਲੜੋਈ ਵਾਲਿਆਂ ਫਿਰ ਕਦੇ ਨਾ ਮੁੜੇ।
ਸਰਬੰਸ ਵਾਰ ਕੇ ਜੰਡ ਥੱਲੇ ਕੰਡਿਆਂ ਤੇ ਸੋਂ ਗਿਆ।
ਮੁੜ ਮਿਲਿਆ ਨਹੀਂ ਜੋ ਇਕ ਵਾਰੀ ਖੋਹ ਗਿਆ।
ਸਰਸਾ ਨਦੀ ਦੇ ਉਸ ਪਾਰ…………..
ਨਰਿੰਦਰ ਲੜੋਈ ਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly