HOME ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ

ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ

1
ਬੀਕੇਯੂ ਪੰਜਾਬ ਵੱਲੋਂ ਪਹਿਲਾਂ ਹੀ ਪਰਚੀ ਮੁਕਤ ਕੀਤੇ ਟੋਲ ਪਲਾਜ਼ਾ ਨੂੰ ਸਰਕਾਰ ਵੱਲੋਂ ਪੱਕੇ ਤੌਰ ਤੇ ਬੰਦ ਕਰਨ ਦੇ ਆਦੇਸ਼ 
ਲੋਕਾਂ ਨੂੰ ਭਾਰੀ ਰਾਹਤ, ਖ਼ਸਤਾ ਹਾਲਤ ਰੋਡ ਦੇ ਰਹੀ ਹਾਦਸਿਆਂ ਨੂੰ ਸੱਦਾ  ਸਰਕਾਰ ਨੇ ਝਾੜੀ ਗੋਂਗਲੂਆਂ ਤੋਂ ਮਿੱਟੀ  –  ਬਾਜਵਾ, ਗੋਬਿੰਦਪੁਰ 
ਮਹਿਤਪੁਰ   (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਨਕੋਦਰ ਤੋਂ ਜਗਰਾਓਂ ਰੋਡ ਦੀ ਖ਼ਸਤਾ ਹਾਲਤ ਨੂੰ ਲੈ ਕੇ ਚਰਚਾਂ ਦਾ ਵਿਸ਼ਾ ਬਣੇ ਰੋਹਨ ਰਾਜਦੀਪ ਸੰਗੋਵਾਲ ਟੋਲ ਪਲਾਜ਼ਾ ਨੂੰ ਸਰਕਾਰ ਵੱਲੋਂ ਪੱਕੇ ਤੌਰ ਤੇ ਬੰਦ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਵੱਲੋਂ ਇਸ ਟੋਲ ਦੇ ਬੰਦ ਹੋਣ ਨੂੰ ਜਨਤਾ ਲਈ ਵੱਡੀ ਰਾਹਤ ਐਲਾਨ ਕੀਤਾ ਗਿਆ। ਜਦੋਂ ਕਿ ਇਹ ਟੋਲ ਪਲਾਜ਼ਾ ਨੂੰ ਕਿਸਾਨ ਯੂਨੀਅਨ ਬੀ ਕੇ ਯੂ ਪੰਜਾਬ ਇਕਾਈ ਜਲੰਧਰ ਵੱਲੋਂ ਨਕੋਦਰ ਤੋਂ ਜਗਰਾਓਂ ਰੋਡ ਦੀ ਬੇਹੱਦ ਖ਼ਸਤਾ ਕਰਕੇ ਪਹਿਲਾਂ ਹੀ ਪਰਚੀ ਮੁਕਤ ਕੀਤਾ ਹੋਇਆ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਬੀਕੇਯੂ ਪੰਜਾਬ ਦੇ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਅਤੇ ਜ਼ਿਲ੍ਹਾ ਪ੍ਰਧਾਨ ਜਲੰਧਰ ਲਖਵੀਰ ਸਿੰਘ ਗੋਬਿੰਦਪੁਰ ਨੇ ਸਰਕਾਰ ਦੇ ਟੋਲ ਪਲਾਜ਼ਾ ਬੰਦ ਕਰਨ ਦੇ ਫੈਸਲੇ ਤੇ ਟਿਪਣੀ ਕਰਦਿਆਂ ਇਸ ਨੂੰ ਗੋਂਗਲੂਆਂ ਤੋਂ ਮਿੱਟੀ ਝਾੜਨਾ ਆਖਿਆ ਹੈ। ਬਾਜਵਾ ਅਤੇ ਗੋਬਿੰਦ ਪੁਰ ਨੇ ਕਿਹਾ ਕਿ ਨਕੋਦਰ ਤੋਂ ਜਗਰਾਓਂ ਰੋਡ ਮੁਕੰਮਲ ਰੂਪ ਵਿੱਚ ਖੱਡਿਆਂ ਵਿਚ ਤਬਦੀਲ ਹੋ ਚੁੱਕੀ ਹੈ ਤੇ ਇਸ ਰੋਡ ਤੇ ਨਿਰੰਤਰ ਹਾਦਸੇ ਵਾਪਰਦੇ ਹਨ ਜਿਸ ਵਿਚ ਹੁਣ ਤੱਕ ਸੈਂਕੜੇ ਮਨੁੱਖੀ ਜਾਨਾਂ ਜਾ ਚੁਕੀਆਂ ਹਨ, ਆਗੂਆਂ ਨੇ ਕਿਹਾ ਕਿ ਇਸ ਸੜਕ ਤੇ ਨਿਰੰਤਰ ਹੁਣ ਤੱਕ ਜੰਨਤਾਂ ਕੋਲੋ ਟੈਕਸ ਵਸੂਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਹੁਣ ਤੱਕ ਤਿੰਨ ਵਾਰ ਮੁਕੰਮਲ ਰੂਪ ਵਿੱਚ ਬਣਾਇਆ ਜਾਣਾ ਸੀ ਜਦੋਂ ਕਿ ਬਣਾਉਣਾ ਤਾਂ ਦੂਰ ਇਹ ਵਾਰ ਵੀ ਇਸਦੀ ਰਿਪੇਅਰ ਨਹੀਂ ਕੀਤੀ ਗਈ। ਜਦੋ ਪ੍ਰੈਸ ਵੱਲੋਂ ਟੋਲ ਮਨੈਜਰ ਰਾਜੀਵ ਸ਼ਰਮਾ ਦਾ ਪੱਖ ਜਾਣਿਆ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਟੋਲ ਦਾ ਹੁਣ ਤੱਕ ਦਾ ਟੈਸਟ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਵਾਇਆ ਗਿਆ ਹੈ ਸਰਕਾਰ ਵੱਲੋਂ ਖਾਤਾ ਫਰੀਜ ਕਰ ਦਿੱਤਾ ਗਿਆ ਜਿਸ ਕਰਕੇ ਸੜਕ ਨਹੀਂ ਬਣ ਸਕੀ । ਦੂਜੇ ਪਾਸੇ ਪਬਲਿਕ ਦਾ ਕਹਿਣਾ ਹੈ ਕਿ ਸਰਕਾਰ ਦੇ ਖਾਤੇ ਵਿੱਚ ਇਸ ਟੋਲ ਤੇ ਟੈਕਸ ਦਾ ਜੋਂ ਪੈਸਾ ਜਮ੍ਹਾਂ ਹੈ ਉਸ ਨਾਲ ਦੋ ਵਾਰ ਸੜਕ ਬਣਾਈ ਜਾ ਸਕਦੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸਰਕਾਰ ਨੂੰ ਤੁਰੰਤ ਮੁਕੰਮਲ ਰੂਪ ਸਕੜ ਬਣਾਉਣ ਲਈ ਕਿਹਾ ਕਿ ਆਗੂਆਂ ਨੇ ਕਿਹਾ ਕਿ ਸੜਕ ਦੀ ਹਾਲਤ ਇਨ੍ਹਾਂ ਖ਼ਸਤਾ ਹੈ ਕਿ ਠੰਡ ਦੇ ਮੌਸਮ ਵਿਚ ਧੁੰਦਾਂ ਕਾਰਨ ਭਿਆਨਕ ਹਾਦਸਿਆਂ ਦਾ ਖ਼ਤਰਾ ਬਣਿਆ ਰਹੇਗਾ ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ ਉਨ੍ਹਾਂ ਕਿਹਾ ਕਿ ਠੰਡ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਸਰਕਾਰ ਇਸ ਸੜਕ ਨੂੰ ਸ਼ੁਰੂ ਕਰਵਾ ਲਵੇ ਨਹੀਂ ਤਾਂ ਜੰਨਤਾਂ ਸੰਘਰਸ਼ ਲਈ ਮਜਬੂਰ ਹੋਵੇਗੀ ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article69ਵੀਆਂ ਅੰਤਰ ਜਿਲ੍ਹਾ ਖੋ – ਖੋ ਅੰਡਰ 14 ਲੜਕੀਆਂ ਦੀ ਸਟੇਟ ਚੈਂਪੀਅਨਸ਼ਿਪ ਧੂਮ ਧੜੱਕੇ ਨਾਲ ਸ਼ੁਰੂ
Next article*ਵਪਾਰੀਆਂ ਅਤੇ ਦੁਕਾਨਦਾਰਾਂ ਦੇ ਮਸਲੇ ਹੱਲ ਕੀਤੇ ਜਾਣਗੇ: ਵਿਧਾਇਕਾ ਸੰਤੋਸ਼ ਕਟਾਰੀਆ*