ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵਕਤ ਜ਼ਬਰਦਸਤ ਝਟਕਾ ਲੱਗਾ ਜਦੋਂ ਪਿੰਡ ਮਹੇੜੂ ਵਿਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਸਰਪੰਚ ਸੁਖਵਿੰਦਰ ਸਿੰਘ ਕਰੀਬਨ ਪੰਜਾਹ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਿਆ ਇਸ ਮੌਕੇ ਸਰਪੰਚ ਨਾਲ ਪੰਚ ਜਸਪਾਲ ਕੁਮਾਰ ਪੰਚ ਕ੍ਰਿਸ਼ਨਾ ਦੇਵੀ ਸਾਬਕਾ ਸਰਪੰਚ ਜਗਿੰਦਰ ਸਿੰਘ ਸਮੇਤ ਪਿੰਡ ਮਹੇੜੂ ਦੇ ਸਿਰ ਕੱਡ ਪਰਿਵਾਰ ਜਥੇਦਾਰ ਗੋਰਾ ਸਿੰਘ ਖਾਲਸਾ, ਜਗਿੰਦਰ ਸਿੰਘ ਗਿੱਲ, ਰੇਸ਼ਮ ਸਿੰਘ, ਪਲਵਿੰਦਰ ਸਿੰਘ ਮਾਨ, ਜਸਕਰਨ, ਬਲਵਿੰਦਰ ਸਿੰਘ, ਅਮਨਦੀਪ, ਲਖਵਿੰਦਰ ਸਿੰਘ ਸਮੇਤ ਕਰੀਬਨ ਪੰਜਾਹ ਅਕਾਲੀ ਦਲ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਇਸ ਮੌਕੇ ਆਮ ਆਦਮੀ ਪਾਰਟੀ ਦੇ ਇਨਚਾਰਜ ਰਤਨ ਸਿੰਘ ਕਾਕੜ ਕਲਾਂ ਵੱਲੋਂ ਆਪ ਵਿਚ ਸ਼ਾਮਿਲ ਹੋਏ ਇਨਾਂ ਪਰਿਵਾਰਾਂ ਨੂੰ ਗਲਾ ਵਿਚ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਇਸ ਮੌਕੇ ਰਤਨ ਸਿੰਘ ਕਾਕੜ ਕਲਾਂ ਨੇ ਇਨ੍ਹਾਂ ਪਰਿਵਾਰਾਂ ਨੂੰ ਜੀ ਆਇਆਂ ਤੇ ਕਿਹਾ ਅਕਾਲੀ ਦਲ ਛੱਡ ਕੇ ਆਏ ਇਨ੍ਹਾਂ ਪਰਿਵਾਰਾਂ ਨੂੰ ਪਾਰਟੀ ਵਿਚ ਢੁੱਕਦੀ ਜਗਾ ਦਿੱਤੀ ਜਾਵੇਗੀ
ਇਸ ਮੌਕੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਮਹੇੜੂ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਪ ਵਿਚ ਸ਼ਾਮਿਲ ਹੋਏ ਹਨ ਉਨ੍ਹਾਂ ਕਿਹਾ ਜੋ ਕੰਮ ਅਨੇਕਾਂ ਰਾਜਨੀਤਕ ਅੜਚਨਾਂ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਉਹ ਸ਼ਲਾਘਾ ਯੋਗ ਹਨ ਅਤੇ ਪੰਜਾਬ ਸਰਕਾਰ ਵੱਲੋਂ ਲਏ ਲੋਕ ਹਿਤ ਫੈਸਲੇ ਇਤਿਹਾਸ ਬਣਨਗੇ ਅਜਿਹੇ ਫੈਸਲੇ ਪਹਿਲਾਂ ਕਿਸੇ ਸਰਕਾਰ ਵੱਲੋਂ ਨਹੀਂ ਲਏ ਗਏ ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ, ਪ੍ਰਬਤਪਾਲ ਸਿੰਘ , ਬਲਬੀਰ ਸਿੰਘ, ਦਲਬੀਰ ਸਿੰਘ ਖਾਲਸਾ, ਬਹਾਦਰ ਸਿੰਘ, ਮਨਜੀਤ ਸਿੰਘ ਮਹੇੜੂ ਆਦਿ ਹਾਜ਼ਰ ਸਨ।