ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਭੀਮ ਰਾਓ ਯੁਵਾ ਫੋਰਸ ਮਿਸ਼ਨ ਅੰਬੇਡਕਰ ਕਪੂਰਥਲਾ ਵੱਲੋਂ ਸਰਪੰਚ ਗੁਰਬਚਨ ਸਿੰਘ ਬਸਤੀ ਬੂਲਪੁਰ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਉਪਰੰਤ ਸਰਪੰਚ ਗੁਰਬਚਨ ਸਿੰਘ ਬਸਤੀ ਬੂਲਪੁਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਭੀਮ ਰਾਓ ਯੁਵਾ ਫੋਰਸ ਮਿਸ਼ਨ ਅੰਬੇਡਕਰ ਵੱਲੋਂ ਦਿੱਤੀ ਗਈ ਇਸ ਸੇਵਾ ਤੇ ਜ਼ਿਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਉਹਨਾਂ ਕਿਹਾ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਪੜ੍ਹੋ ਸੰਘਰਸ਼ ਕਰੋ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਲਈ ਹਰ ਪ੍ਰਕਾਰ ਦੇ ਯਤਨ ਕੀਤੇ ਜਾਣਗੇ। ਇਸ ਦੇ ਨਾਲ ਵੱਖ ਵੱਖ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਵੀ ਕੀਤਾ ਜਾਵੇਗਾ। ਉਹਨਾਂ ਨੇ ਆਪਣੀ ਇਸ ਨਿਯੁਕਤੀ ਲਈ ਭੀਮ ਰਾਓ ਯੁਵਾ ਫੋਰਸ ਮਿਸਨ ਅੰਬੇਡਕਰ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਤੇ ਉਹਨਾਂ ਨੂੰ ਇਸ ਨਿਯੁਕਤੀ ਲਈ ਸਾਹਿਲ ਰਾਜਪੂਤ ,ਜਥੇਦਾਰ ਬਾਬਾ ਬਲਬੀਰ ਸਿੰਘ ਚੱਕ ਟੋਡਰਵਾਲ ,ਬਾਪੂ ਕਾਬੁਲ ਸਿੰਘ, ਸਿਮਰਨਜੀਤ ਸਿੰਘ ,ਰੋਹਿਤ ਗਿੱਲ, ਸਨੀ ਬੂਲਪੁਰ, ਮੰਗਤ ਰਾਮ, ਪ੍ਰਕਾਸ਼, ਸਨੀ ਸੁਲੀ ਆਦਿ ਨੇ ਮੁਬਾਰਕਬਾਦ ਦਿੱਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



