ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਜਿਲ੍ਹਾ ਅਤੇ ਸ਼ੈਸ਼ਨ ਜੱਜ ਲੁਧਿਆਣਾ ਦੇ ਸਾਬਕਾ ਸੁਪਰਡੈਂਟ ਕੰਵਲਜੀਤ ਸਿੰਘ ਗਰੇਵਾਲ ਅਤੇ ਜਤਿੰਦਰ ਕੌਰ ਗਰੇਵਾਲ ਸਾਬਕਾ ਸੁਪਰਡੈਂਟ ਐਮ ਈ ਐੱਸ ਲੁਧਿਆਣਾ ਦੀ ਬੇਟੀ ਮਨਮੀਤ ਕੌਰ ਗਰੇਵਾਲ ਕੈਨੇਡਾ ਦਾ ਸ਼ੁਭ ਵਿਆਹ ਪਰਮਵੀਰ ਸਿੰਘ ਸੰਧੂ ਕੈਨੇਡਾ ਪੁੱਤਰ ਰੁਪਿੰਦਰ ਸਿੰਘ ਸੰਧੂ ਨਾਲ ਹੋਇਆ। ਇਸ ਮੌਕੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਕਈ ਜਸਟਿਸਾਂ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਸ਼ੈਸ਼ਨ ਜੱਜ ਅਤੇ ਵਧੀਕ ਸ਼ੈਸ਼ਨ ਜੱਜਾਂ ਨੇ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੰਦਿਆਂ ਕਾਮਨਾ ਕੀਤੀ ਕਿ ਵਿਆਹੀ ਜੋੜੀ ਵਿੱਚ ਹਮੇਸ਼ਾਂ ਪਿਆਰ ਬਣਿਆ ਰਹੇ ਅਤੇ ਵਿਆਹੁਤਾ ਜੀਵਨ ਸੁਖਮਈ ਬਣਿਆ ਰਹੇ। ਇਸ ਮੌਕੇ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ /ਕਰਮਚਾਰੀਆਂ /ਪੈਨਸ਼ਨਰਜ ਸਮੇਤ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



